Home Desh Punjab ਦੇ ਸਕੂਲਾਂ ਨੂੰ ਤੀਜੀ ਬਾਰ ਬੰਬ ਨਾਲ ਉਡਾਉਣ ਦੀ ਧਮਕੀ, ਹੁਣ...

Punjab ਦੇ ਸਕੂਲਾਂ ਨੂੰ ਤੀਜੀ ਬਾਰ ਬੰਬ ਨਾਲ ਉਡਾਉਣ ਦੀ ਧਮਕੀ, ਹੁਣ ਪਟਿਆਲਾ ਦੇ ਸਕੂਲਾਂ ਨੂੰ ਮਿਲੀ ਈ-ਮੇਲ

26
0

ਇਸ ਮਾਮਲੇ ‘ਚ ਪਟਿਆਲਾ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਸਕੂਲਾਂ ਵੱਲੋਂ ਉਨ੍ਹਾਂ ਨੂੰ ਸੂਚਨਾ ਮਿਲੀ ਹੈ।

ਪਟਿਆਲਾ ਦੇ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਮੰਗਲਵਾਰ ਯਾਨੀ ਕਿ ਅੱਜ ਪਟਿਆਲਾ ਦੇ ਵੱਖ-ਵੱਖ ਸਕੂਲਾਂ ਨੂੰ ਈ-ਮੇਲ ਰਾਹੀਂ ਇਹ ਧਮਕੀ ਭੇਜੀ ਗਈ ਹੈ। ਇਸ ਧਮਕੀ ਭਰੇ ਈ-ਮੇਲ ਨੂੰ ਦੇਖਦੇ ਹੋਏ ਸਬੰਧਤ ਸਕੂਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਇਸ ਮੇਲ ਚ ਲਿਖਿਆ ਗਿਆ ਹੈ ਕਿ ਦੁਪਹਿਰ ਤੋਂ ਲੈ ਕੇ ਰਾਤ ਤੱਕ ਕਿਸੇ ਵੀ ਵੇਲੇ ਬਲਾਸਟ ਹੋਵੇਗਾ।
ਇਸ ਮਾਮਲੇ ਚ ਪਟਿਆਲਾ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਸਕੂਲਾਂ ਵੱਲੋਂ ਉਨ੍ਹਾਂ ਨੂੰ ਸੂਚਨਾ ਮਿਲੀ ਹੈ। ਬੰਬ ਦੀ ਧਮਕੀ ਤੋਂ ਬਾਅਦ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੇ ਜਲੰਧਰ ਦੇ ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਸਨ। ਇਹ ਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਸਕੂਲਾਂ ਚ ਛੁੱਟੀ ਕਰ ਦਿੱਤੀ ਸੀ।
ਸਕੂਲਾਂ ਨੂੰ ਧਮਕੀ ਭਰੀ ਮੇਲ ਚ ਕਿਹਾ ਗਿਆ ਹੈ ਕਿ ਪਟਿਆਲਾ ਦੇ ਸਕੂਲਾਂ ਤੇ ਰੇਲਵੇ ਸਟੇਸ਼ਨਾਂ  ਦੁਪਹਿਰ 1:11 ਤੋਂ ਰਾਤ 9:11 ਵਿਚਕਾਰ ਧਮਾਕਾ ਹੋਵੇਗਾ। ਇਸ ਮੇਲ ਚ ਕੁੱਝ ਰਾਜਨੀਤਿਕ ਹਸਤੀਆਂ ਨੂੰ ਵੀ ਧਮਕੀ ਦਿੱਤੀ ਗਈ ਹੈ।
Previous article‘ਵਰਕਰਾਂ ਲਈ ਲੜਨਾ ਭੁੱਲ ਗਏ ਹਨ Punjab Congress ਦੇ ਜਰਨੈਲ’, ਆਸ਼ੂ ਨੇ Sukhbir Badal ਦੀ ਕੀਤੀ ਤਾਰੀਫ਼
Next articleਇਹ ਸਿੱਖ ਸਿਧਾਤਾਂ ‘ਤੇ ਸਿੱਧਾ ਹਮਲਾ… ‘ਵੀਰ ਬਾਲ ਦਿਵਸ’ ਦੇ ਪੋਸਟਰ ‘ਤੇ ਹਰਸਿਮਰਤ ਬਾਦਲ ਦਾ ਕੇਂਦਰ ‘ਤੇ ਨਿਸ਼ਾਨਾ

LEAVE A REPLY

Please enter your comment!
Please enter your name here