Home Desh Punjab ‘ਚ ਅੱਜ ਧੁੰਦ ਦਾ ਯੈਲੋ ‘ਤੇ ਆਰੇਂਜ ਅਲਰਟ, ਤਾਪਮਾਨ ਆਮ ਨਾਲੋਂ... Deshlatest NewsPanjab Punjab ‘ਚ ਅੱਜ ਧੁੰਦ ਦਾ ਯੈਲੋ ‘ਤੇ ਆਰੇਂਜ ਅਲਰਟ, ਤਾਪਮਾਨ ਆਮ ਨਾਲੋਂ ਵੱਧ By admin - December 23, 2025 36 0 FacebookTwitterPinterestWhatsApp ਉੱਥੇ ਹੀ, ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਔਸਤ ਘੱਟੋ-ਘੱਟ ਤਾਪਮਾਨ ‘ਚ 1 ਡਿਗਰੀ ਘਾਟਾ ਦੇਖਿਆ ਗਿਆ। ਪੰਜਾਬ ‘ਚ ਅੱਜ ਧੁੰਦ ਦਾ ਯੈਲੋ ਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਲੁਧਿਆਣਾ ‘ਚ ਅੱਜ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਇੱਥੇ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਪਠਾਨਕੋਟ, ਬਰਨਾਲਾ, ਮਾਨਸਾ ਤੇ ਸੰਗਰੂਰ ‘ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਘੱਟੋ-ਘੱਟ ਤਾਪਮਾਨ ਉੱਥੇ ਹੀ, ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਔਸਤ ਘੱਟੋ-ਘੱਟ ਤਾਪਮਾਨ ‘ਚ 1 ਡਿਗਰੀ ਘਾਟਾ ਦੇਖਿਆ ਗਿਆ। ਹਾਲਾਂਕਿ, ਇਹ ਅਜੇ ਵੀ ਆਮ ਨਾਲੋਂ 3.8 ਡਿਗਰੀ ਵੱਧ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ 7.2 ਡਿਗਰੀ ਲੁਧਿਆਣਾ ‘ਚ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 9.7 ਡਿਗਰੀ, ਪਟਿਆਲਾ ਦਾ 9.4 ਡਿਗਰੀ, ਪਠਾਨਕੋਟ ਦਾ 9.0 ਡਿਗਰੀ, ਬਠਿੰਡਾ ਦਾ 9.8 ਡਿਗਰੀ, ਫਰੀਦਕੋਟ ਦਾ 8.8 ਡਿਗਰੀ, ਗੁਰਦਾਸਪੁਰ ਦਾ 7.4 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 8.9 ਡਿਗਰੀ ਦਰਜ ਕੀਤਾ ਗਿਆ। ਹੁਸ਼ਿਆਰਪੁਰ ਦਾ ਘੱਟੋਂ-ਘੱਟ ਤਾਪਮਾਨ 8.1 ਡਿਗਰੀ, ਸਮਰਾਲਾ (ਲੁਧਿਆਣਾ) ਦਾ 9.6 ਡਿਗਰੀ, ਮਾਨਸਾ ਦਾ 11.2 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 9.8 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 9.4 ਡਿਗਰੀ ਦਰਜ ਕੀਤਾ ਗਿਆ।