Home Desh ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ, ਸਾਹਿਬਦਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ,...

ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ, ਸਾਹਿਬਦਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ, ‘ਵੀਰ ਬਾਲ ਦਿਵਸ’ ‘ਤੇ ਅਕਾਲੀਆਂ ਬਾਰੇ ਕੀ ਬੋਲੇ?

24
0

ਸੀਐਮ ਮਾਨ ਨੇ ਕਿਹਾ ਜੋ ਪੰਜਾਬ ਦੇ ਲੋਕਾਂ ਨੇ ਸਾਡੀ ਸੇਵਾ ਲਗਾਈ ਹੈ, ਉਹ ਅਸੀਂ ਨਿਭਾ ਰਹੇ ਹਾਂ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦੀ ਜੋੜ ਮੇਲੇ ਮੌਕੇ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਸੀਐਮ ਮਾਨ ਨੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਚ ਮੱਥਾ ਟੇਕਿਆ ਤੇ ਛੋਟੇ ਸਾਹਿਬਜਾਦੀਆਂ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੁੱਤਰਾਂ ਦੇ ਦਾਨੀਆਂ ਤੇ ਪੋਤਿਆਂ ਦੇ ਦਾਨੀਆਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ।
ਸੀਐਮ ਮਾਨ ਨੇ ਕਿਹਾ ਜੋ ਪੰਜਾਬ ਦੇ ਲੋਕਾਂ ਨੇ ਸਾਡੀ ਸੇਵਾ ਲਗਾਈ ਹੈ, ਉਹ ਅਸੀਂ ਨਿਭਾ ਰਹੇ ਹਾਂ। ਇਸ ਮੌਕੇ ਸੁਰੱਖਿਆ ਪ੍ਰਬੰਧ, ਲੋਕਾਂ ਦੇ ਆਉਣ-ਜਾਣ ਵਾਸਤੇ ਸਾਧਨ, ਸਾਫ਼-ਸਫ਼ਾਈ ਤੇ ਸਿਹਤ ਸੁਵਿਧਾਵਾਂ ਦੇ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਨਤਮਸਤਕ ਹੋਣ ਚ ਕੋਈ ਮੁਸ਼ਕਿਲ ਨਾ ਆਵੇ, ਉਸ ਲਈ ਅਸੀਂ ਟਰਾਂਸਪੋਰਟ ਤੋਂ ਲੈ ਕੇ ਪਾਰਕਿੰਗ ਤੱਕ ਦਾ ਪ੍ਰਬੰਧ ਕੀਤਾ ਹੈ।

‘ਵੀਰ ਬਾਲ ਦਿਵਸ’ ਨਾਮ ਵਿਵਾਦ ‘ਤੇ ਕੀ ਬੋਲੇ?

ਕੇਂਦਰ ਸਰਕਾਰ ਵੱਲੋਂ ਮਨਾਏ ਜਾਣ ਵਾਲੇ ਵੀਰ ਬਾਲ ਦਿਵਸ ਤੇ ਵੀ ਭਗਵੰਤ ਮਾਨ ਨੇ ਇੱਕ ਸਵਾਲ ਦਾ ਜਵਾਬ ਦਿੱਤਾ। ਦੱਸ ਦੇਈਏ ਕਿ ਵੀਰ ਬਾਲ ਦਿਵਸ ਨਾਮ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਤੇ ਇਤਰਾਜ਼ ਜਤਾਇਆ ਸੀ।
ਹਾਲਾਂਕਿ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰੋਧ ਕਰਦੇ ਸਨ। ਉਹੀ ਲੋਕਾਂ ਦੇ ਟਵੀਟ ਪਏ ਹਨ, ਜੋ ਪਹਿਲਾਂ ਕਹਿੰਦੇ ਸਨ ਕਿ ਹਾਂ, ਵੀਰ ਬਾਲ ਦਿਵਸ ਮਨਾਉਣਾ ਚਾਹੀਦਾ ਹੈ। ਉਹ ਕਹਿੰਦੇ ਸੀ ਕਿ ਇਹ ਬਹੁਤ ਵੱਡਾ ਬਲਿਦਾਨ ਹੈ ਤੇ ਇਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਚਾਹੀਦਾ ਹੈ। ਇਸ ਦਾ ਟਵੀਟ ਵੀ ਭਾਜਪਾ ਵੱਲੋਂ ਜਾਰੀ ਕੀਤਾ ਗਿਆ ਹੈ। ਸ਼ਾਇਦ ਉਹ (ਅਕਾਲੀ ਦਲ) ਆਪ ਬਿਆਨ ਦੇ ਕੇ ਯਾਦ ਨਹੀਂ ਰੱਖਦੇ ਹਨ। ਜਾਂ ਫਿਰ ਉਨ੍ਹਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣਾ ਦੇਣਾ ਨਹੀਂ।
Previous article‘ਛੋਟੇ ਸਿਪਾਹੀ’ ਸ਼ਰਵਣ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’, ਦਿੱਲੀ ਵਿਖੇ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ; ਆਪ੍ਰੇਸ਼ਨ ਸਿੰਦੂਰ ਦੌਰਾਨ ਕੀਤੀ ਸੀ ਨਿਰਸਵਾਰਥ ਸੇਵਾ
Next articleSGPC ਰਾਜਨੀਤੀ ਕਰਨ ਦੀ ਬਜਾਏ ਦੇਵੇ ਸਾਥ, ਸੰਧਵਾਂ ਬੋਲੇ- ਦੋਸ਼ੀਆਂ ਨੂੰ ਬਚਾਉਣ ਲਈ ਹੋ ਰਹੀ ਗੋਲਕਾਂ ਦੀ ਦੁਰਵਰਤੋਂ

LEAVE A REPLY

Please enter your comment!
Please enter your name here