Home Desh 328 ਪਵਿੱਤਰ ਸਰੂਪ ਲਾਪਤਾ ਮਾਮਲੇ ‘ਚ ਐਕਸ਼ਨ: ਸਤਿੰਦਰ ਸਿੰਘ ਕੋਹਲੀ ਦੀ ਅੰਮ੍ਰਿਤਸਰ...

328 ਪਵਿੱਤਰ ਸਰੂਪ ਲਾਪਤਾ ਮਾਮਲੇ ‘ਚ ਐਕਸ਼ਨ: ਸਤਿੰਦਰ ਸਿੰਘ ਕੋਹਲੀ ਦੀ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ, 6 ਦਿਨਾਂ ਦੇ ਰਿਮਾਂਡ ‘ਤੇ ਭੇਜਿਆ

33
0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਚਾਰਟਡ ਅਕਾਊਂਟੈਂਟ ਅਤੇ ਸੁਖਬੀਰ ਬਾਦਲ ਦੇ ਕਰੀਬੀ ਸਾਥੀ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਮਾਮਲੇ ਚ ਵੱਡੀ ਕਾਰਵਾਈ ਹੋਈ ਹੈ। ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਚਾਰਟਡ ਅਕਾਊਂਟੈਂਟ ਅਤੇ ਸੁਖਬੀਰ ਬਾਦਲ ਦੇ ਕਰੀਬੀ ਸਾਥੀ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਵੀਰਵਾਰ ਨੂੰ ਕੋਹਲੀ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ। ਸੂਤਰਾਂ ਮੁਤਾਬਕ ਕੋਰਟ ਨੇ ਕੋਹਲੀ ਨੂੰ ਛੇ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਜਾਣੋ ਕੀ ਹੈ ਪੂਰਾ ਮਾਮਲਾ?

ਇਹ ਮਾਮਲਾ 2020 ਤੋਂ ਹੀ ਚਰਚਾਵਾਂ ਵਿੱਚ ਹੈ, ਜਦੋਂ ਅਕਾਲ ਤਖ਼ਤ ਵੱਲੋਂ ਬਣਾਈ ਗਈ ਇੱਕ ਜਾਂਚ ਕਮੇਟੀ ਨੇ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਸੀ। ਹਾਲ ਹੀ ਵਿੱਚ, ਪੰਜਾਬ ਪੁਲਿਸ ਨੇ ਇੱਕ ਐਫਆਈਆਰ ਦਰਜ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮਾਮਲੇ ਬਾਰੇ ਐਸਜੀਪੀਸੀ ‘ਤੇ ਸਵਾਲ ਚੁੱਕੇ ਹਨ। ਐਸ.ਐਸ. ਕੋਹਲੀ ਐਂਡ ਐਸੋਸੀਏਟਸ ਫਰਮ ਨੂੰ 2009 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅੰਦਰੂਨੀ ਆਡਿਟ, ਖਾਤਿਆਂ ਦੇ ਕੰਪਿਊਟਰੀਕਰਨ ਅਤੇ ਕੰਟਰੋਲ ਸਿਸਟਮ ਲਈ 3.5 ਲੱਖ ਰੁਪਏ ਮਹੀਨਾਵਾਰ ਦਿੱਤੇ ਜਾ ਰਹੇ ਸਨ।

ਚੰਡੀਗੜ੍ਹ ਦੇ ਇੱਕ ਹੋਟਲ ਤੋਂ ਹੋਈ ਗ੍ਰਿਫ਼ਤਾਰੀ?

ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਚਾਰ-ਪੰਜ ਸਾਲਾਂ ਤੋਂ ਸਿੱਖ ਸੰਗਤਾਂ 328 ਲਾਪਤਾ ਸਰੂਪਾਂ ਦੇ ਮਾਮਲੇ ਚ ਇਨਸਾਫ ਦੀ ਉਡੀਕ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਹਾਈਕੋਰਟ ਦੀਆਂ ਸਪੱਸ਼ਟ ਹਦਾਇਤਾਂ ਤੇ ਇਸ ਮਾਮਲੇ ਚ ਪਰਚਾ ਦਰਜ ਹੋਇਆ, SIT ਦਾ ਗਠਨ ਕੀਤਾ ਗਿਆ ਤੇ ਅੱਜ SIT ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਮੁੱਖ ਮੁਲਜ਼ਮ ਐਸਐਸ ਕੋਹਲੀ ਨੂੰ ਗ੍ਰਿਫਤਾਰ ਕੀਤਾ ਹੈ।

ਸਿੱਖ ਸੰਗਤਾਂ ਲਈ ਅੱਜ ਇਤਿਹਾਸਕ ਦਿਨ, ਐਸਐਸ ਕੋਹਲੀ ਦੀ ਗ੍ਰਿਫ਼ਤਾਰੀ 'ਤੇ ਬੋਲੇ ਧਾਲੀਵਾਲ

ਸਿੱਖ ਸੰਗਤਾਂ ਲਈ ਅੱਜ ਇਤਿਹਾਸਕ ਦਿਨ, ਐਸਐਸ ਕੋਹਲੀ ਦੀ ਗ੍ਰਿਫ਼ਤਾਰੀ ‘ਤੇ ਬੋਲੇ ਧਾਲੀਵਾਲ

ਸਤਿੰਦਰ ਸਿੰਘ ਕੋਹਲੀ ਨੂੰ ਚੰਡੀਗੜ੍ਹ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਹਲੀ ਨੂੰ ਇਸ ਪੂਰੇ ਮਾਮਲੇ ਵਿੱਚ ਮੁੱਖ ਮੁਲਜ਼ਮ ਮੰਨਿਆ ਜਾਂਦਾ ਹੈ। ਇਸ ਸੰਵੇਦਨਸ਼ੀਲ ਮਾਮਲੇ ਵਿੱਚ ਇਹ ਪਹਿਲੀ ਵੱਡੀ ਗ੍ਰਿਫ਼ਤਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕੋਹਲੀ ਦੀ ਕੰਪਨੀ ‘ਤੇ ਗਬਨ ਦਾ ਇਲਜ਼ਾਮ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਯੁਕਤ ਕਮੇਟੀ ਦੀ ਜਾਂਚ ਰਿਪੋਰਟ ਵਿੱਚ ਪਾਇਆ ਗਿਆ ਕਿ ਫਰਮ, ਐਸ.ਐਸ. ਕੋਹਲੀ ਐਂਡ ਐਸੋਸੀਏਟਸ, ਨੇ ਸਿਰਫ਼ ਇੱਕ ਕੰਮ ਕੀਤਾ ਸੀ ਅਤੇ ਚਾਰ ਲਈ ਭੁਗਤਾਨ ਪ੍ਰਾਪਤ ਕੀਤਾ ਸੀ। ਇਹ ਪਵਿੱਤਰ ਸਰੂਪਾਂ ਦੇ ਗਬਨ ਨੂੰ ਰੋਕਣ ਵਿੱਚ ਅਸਫਲ ਰਿਹਾ। 2020 ਵਿੱਚ, ਐਸ.ਜੀ.ਪੀ.ਸੀ. ਨੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਅਤੇ ਭੁਗਤਾਨ ਦਾ 75% ਵਸੂਲਣ ਲਈ ਇੱਕ ਮਤਾ ਪਾਸ ਕੀਤਾ।

ਸੁਖਬੀਰ ਬਾਦਲ ਨਾਲ ਕੁਨੈਕਸ਼ਨ

ਕੋਹਲੀ ਨੂੰ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਚਾਰਟਰਡ ਅਕਾਊਂਟੈਂਟ ਮੰਨਿਆ ਜਾਂਦਾ ਹੈ, ਜੋ ਉਨ੍ਹਾਂ ਦੇ ਨਿੱਜੀ ਅਤੇ ਸ਼੍ਰੋਮਣੀ ਕਮੇਟੀ ਖਾਤਿਆਂ ਨੂੰ ਸੰਭਾਲਦੇ ਸਨ। ਪੰਜਾਬ ਵਿਜੀਲੈਂਸ ਬਿਊਰੋ ਨੇ ਬਾਦਲ ਪਰਿਵਾਰ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਉਨ੍ਹਾਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।
Previous articleਪੰਜਾਬ ‘ਚ ਅੱਜ ਧੁੰਦ ਦਾ ਆਰੇਂਜ ਅਲਰਟ, ਕੜਾਕੇ ਦੀ ਠੰਡ ਤੇ ਸੀਤ ਲਹਿਰ ਦੀ ਵੀ ਚੇਤਾਵਨੀ
Next articlePGI, ਚੰਡੀਗੜ੍ਹ ‘ਚ ਨਹੀਂ ਦਿਖਣਗੀਆਂ ਲੰਬੀਆਂ ਲਾਈਨਾਂ, ਇੱਕ ਹੀ ਪਲੈਟਫਾਰਮ ‘ਤੇ ਮਿਲਣਗੀਆਂ ਸਾਰੀਆਂ ਸੇਵਾਵਾਂ

LEAVE A REPLY

Please enter your comment!
Please enter your name here