Home Desh ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਵਾਪਰਿਆ ਵੱਡਾ ਹਾਦਸਾ, ਬੇਕਾਬੂ ਹੋ ਕੇ ਟਰੱਕ...

ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਵਾਪਰਿਆ ਵੱਡਾ ਹਾਦਸਾ, ਬੇਕਾਬੂ ਹੋ ਕੇ ਟਰੱਕ ਪਲਟਿਆ, ਟਰੱਕ ਚਾਲਕ ਜ਼ਖਮੀ

37
0

ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਕਾਲਾ ਬੱਕਰਾ ਵਿਖੇ ਇੱਕ ਟਰੱਕ ਜੋ ਕਿ ਸਿਵਿਲ ਹਸਪਤਾਲ ਕਾਲਾ ਬਕਰਾ ਦੇ ਸਾਹਮਣੇ ਬੇਕਾਬੂ ਹੋ ਕੇ ਡਿਵਾਈਡਰ ਦੇ ਉੱਤੇ ਜਾ ਪਲਟਿਆ

ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਕਾਲਾ ਬੱਕਰਾ ਵਿਖੇ ਇੱਕ ਟਰੱਕ ਜੋ ਕਿ ਸਿਵਿਲ ਹਸਪਤਾਲ ਕਾਲਾ ਬਕਰਾ ਦੇ ਸਾਹਮਣੇ ਬੇਕਾਬੂ ਹੋ ਕੇ ਡਿਵਾਈਡਰ ਦੇ ਉੱਤੇ ਜਾ ਪਲਟਿਆ, ਜਿਸ ਵਿੱਚ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਗਿਆ।
ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਹਾਦਸੇ ਸਬੰਧੀ ਜਾਣਕਾਰੀ ਇਕੱਤਰ ਕੀਤੀ। ਮੌਕੇ ’ਤੇ ਪਹੁੰਚੀ ਐੱਸ.ਐੱਸ. ਫੋਰਸ ਦੇ ਟੀਮ ਦੇ ਇੰਚਾਰਜ ਏ.ਐੱਸ.ਆਈ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤੀ 09:30 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਜਾ ਕੇ ਦੇਖਿਆ ਤਾਂ ਇੱਕ ਟਰੱਕ ਨੰਬਰ ਪੀਬੀ 06 ਵੀ 9776 ਜਿਸ ਨੂੰ ਪ੍ਰਦੀਪ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਕਠੂਆ ਜੰਮੂ ਚਲਾ ਰਿਹਾ ਸੀ, ਜੋ ਕਿ ਜਲੰਧਰ ਤੋਂ ਭੋਗਪੁਰ ਵੱਲ ਜਾ ਰਿਹਾ ਸੀ।
ਜਦੋਂ ਉਹ ਕਾਲਾ ਬੱਕਰਾ ਸਿਵਲ ਹਸਪਤਾਲ ਦੇ ਸਾਹਮਣੇ ਪਹੁੰਚਿਆ ਤਾਂ ਸਰਵਿਸ ਰੋਡ ਦੇ ਉੱਪਰ ਬੇਕਾਬੂ ਹੋ ਕੇ ਜਾ ਪਲਟਿਆ। ਜਿਸ ਕਾਰਨ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਮੌਕੇ ’ਤੇ ਇਕੱਤਰ ਹੋਏ ਸਥਾਨਕ ਲੋਕਾਂ ਵੱਲੋਂ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
naidunia_image

ਮੌਕੇ ’ਤੇ ਪਹੁੰਚੀ ਐੱਸ.ਐੱਸ. ਫੋਰਸ ਦੀ ਟੀਮ ਨੇ ਹਾਦਸੇ ਦੌਰਾਨ ਜ਼ਖ਼ਮੀ ਹੋਏ ਟਰੱਕ ਚਾਲਕ ਦੀ ਹਾਲਤ ਬਾਰੇ ਜਾਇਜ਼ਾ ਲਿਆ ਅਤੇ ਸਰਵਿਸ ਰੋਡ ਦੇ ਉੱਪਰ ਹਾਦਸਾ ਗ੍ਰਸਤ ਟਰੱਕ ਦੇ ਪਲਟੇ ਹੋਣ ਕਾਰਨ ਮੇਨ ਰੋਡ ਦੇ ਉੱਪਰ ਆਵਾਜਾਈ ਨਿਰਵਿਘਨ ਚਲ ਰਹੀ ਸੀ।
Previous articleਕਮਲਜੀਤ ਬਰਾੜ ਨੂੰ ਕੋਈ ਧਮਕੀ ਨਹੀਂ ਦਿੱਤੀ, ਭੱਟੀ ਬੋਲਿਆ- ਮੇਰਾ ਨਾਮ ਫੇਮ ਲੈਣ ਲਈ ਇਸਤੇਮਾਲ ਨਾ ਕਰੇ
Next articleMoga ‘ਚ ਤੜਕਸਾਰ ਕਤਲ ਦੀ ਵਾਰਦਾਤ, ਨੌਜਵਾਨ ‘ਤੇ ਹਮਲਾਵਰਾਂ ਨੇ ਕੀਤੇ 20 ਰਾਉਂਡ ਫਾਇਰ

LEAVE A REPLY

Please enter your comment!
Please enter your name here