Home Desh ‘Hello, My Traitor Friend’… ਰਾਹੁਲ ਗਾਂਧੀ ਤੇ Ravneet Singh Bittu ਵਿਚਕਾਰ ਸੰਸਦ...

‘Hello, My Traitor Friend’… ਰਾਹੁਲ ਗਾਂਧੀ ਤੇ Ravneet Singh Bittu ਵਿਚਕਾਰ ਸੰਸਦ ਗੇਟ ‘ਤੇ ਤਲਖ਼ੀ

8
0

ਸੰਸਦ ਬਾਹਰ ਕਾਂਗਰਸ ਦੇ ਸਾਂਸਦ Rahul Gandhi ਆਪਣੇ ਪਾਰਟੀ ਦੇ ਹੋਰ ਸਾਂਸਦਾਂ ਨਾਲ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ ਸਨ।

ਸੰਸਦ ਦੇ ਬਜਟ ਸੈਸ਼ਨ ਦੌਰਾਨ ਉਸ ਸਮੇਂ ਤਲਖ਼ੀ ਵਾਲਾ ਨਜ਼ਾਰਾ ਦੇਖਣ ਨੂੰ ਮਲਿਆ ਜਦੋਂ ਕਾਂਗਰਸ ਦੇ ਸਾਂਸਦ ਹੱਥਾਂ ‘ਚ ਤਖ਼ਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ ਸੰਸਦ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸ਼ਿੰਗ ਬਿੱਟੂ ਦਾ ਆਹਮਣਾ-ਸਾਹਮਣਾ ਹੋਇਆ। ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਵੱਲ ਹੱਥ ਵਧਾਉਂਦੇ ਹੋਏ ਕਿਹਾ- ਹੈਲੋ ਮਾਈ ਟਰੇਟਰ ਫ੍ਰੈਂਡ (ਹੈਲੋ, ਮੇਰੇ ਗੱਦਾਰ ਦੋਸਤ)। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਵੱਲ ਉਂਗਲੀ ਚੁੱਕਦੇ ਹੋਏ ਕਿਹਾ- ਤੁਸੀਂ ਦੇਸ਼ ਦੇ ਦੁਸ਼ਮਣ ਹੋ।

Rahul Gandhi ਨੇ ਕੀ ਕਿਹਾ?

ਸੰਸਦ ਬਾਹਰ ਕਾਂਗਰਸ ਦੇ ਸਾਂਸਦ ਰਾਹੁਲ ਗਾਂਧੀ ਆਪਣੇ ਪਾਰਟੀ ਦੇ ਹੋਰ ਸਾਂਸਦਾਂ ਨਾਲ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ ਸਨ। ਇਸ ਦੌਰਾਨ ਉਹ ਕਿਸੇ ਨਾਲ ਗੱਲ ਕਰ ਰਹੇ ਸਨ। ਇਸੇ ਦੌਰਾਨ ਰਵਨੀਤ ਸਿੰਘ ਬਿੱਟੂ ਸੰਸਦ ਦੇ ਅੰਦਰ ਜਾਣ ਲਈ ਠੀਕ ਰਾਹੁਲ ਗਾਂਧੀ ਸਾਹਮਣੇ ਆ ਜਾਂਦੇ ਹਨ। ਉਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਗੱਲ ਇਹ ਹੈ ਕਿ ਗੱਦਾਰ ਬਿਲਕੁਲ ਨੇੜਿਓਂ ਲੰਘ ਰਿਹਾ ਹੈ। ਤੁਸੀਂ ਇਨ੍ਹਾਂ ਦੇ ਚਿਹਰੇ ਵੱਲ ਦੇਖੋ। ਇਸ ਤੋਂ ਬਾਅਦ ਰਾਹੁਲ ਗਾਂਧੀ ਰਵਨੀਤ ਬਿੱਟੂ ਵੱਲ ਹੱਥ ਵਧਾਉਂਦੇ ਹੋਏ ਕਹਿੰਦੇ ਹਨ- ਹੈਲੋ ਬ੍ਰਦਰ, ਮਾਈ ਟਰੇਟਰ ਫ੍ਰੈਂਡ, ਡਾਂਟ ਵੌਰੀ ਯੂ ਵਿਲ ਕਮ ਬੈਕ (ਹੈਲੋ ਭਰਾ, ਮੇਰੇ ਗੱਦਾਰ ਦੋਸਤ, ਚਿੰਤਾ ਨਾ ਕਰੋ ਤੁਸੀਂ ਵਾਪਸ ਆਓਗੇ)।

Ravneet Singh Bittu ਦਾ ਜਵਾਬ- ਤੁਸੀਂ ਦੇਸ਼ ਦੇ ਦੁਸ਼ਮਣ

ਰਾਹੁਲ ਗਾਂਧੀ ਨੇ ਬਿੱਟੂ ਵੱਲ ਹੱਥ ਵਧਾਇਆ ਸੀ, ਪਰ ਉਨ੍ਹਾਂ ਨੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਤਿੱਖੀ ਪ੍ਰੀਤਕਿਰਿਆ ਦਿੱਤੀ। ਉਨ੍ਹਾਂ ਨੇ ਰਾਹੁਲ ਵੱਲ ਉਂਗਲੀ ਚੁੱਕਦੇ ਹੋਏ ਕਿਹਾ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ। ਇਸ ਤੋਂ ਬਾਅਦ ਸਾਰੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਸਾਰੇਂ ਕਾਂਗਰਸ ਆਗੂ ਉਨ੍ਹਾਂ ਦੀ ਗੱਲ ਦਾ ਵਿਰੋਧ ਕਰਦੇ ਹਨ। ਇਸ ਤੋਂ ਬਾਅਦ ਬਿੱਟੂ ਸੰਸਦ ਅੰਦਰ ਚਲੇ ਜਾਂਦੇ ਹਨ।

Ravneet Singh Bittu ਕਾਂਗਰਸ ਛੱਡ ਭਾਜਪਾ ‘ਚ ਹੋਏ ਸਨ ਸ਼ਾਮਲ

ਦੱਸ ਦੇਈਏ ਕਿ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ। ਉਨ੍ਹਾਂ ਦੇ ਦਾਦਾ ਬੇਅੰਦ ਨੂੰ ਸਾਲ 1995 ਦੌਰਾਨ ਅੱਤਵਾਦੀਆਂ ਨੇ ਬੰਬ ਬਲਾਸਟ ਕਰਕੇ ਨਿਸ਼ਾਨਾ ਬਣਾਇਆ ਸੀ। ਬੇਅੰਤ ਸਿੰਘ ਦੀ ਇਸ ਬਲਾਸਟ ‘ਚ ਜਾਨ ਚਲੀ ਗਈ ਸੀ। ਰਵਨੀਤ ਬਿੱਟੂ ਦੇ ਪਰਿਵਾਰ ਦਾ ਕਾਂਗਰਸ ਨਾਲ ਪੁਰਾਣਾ ਨਾਤਾ ਸੀ ਤੇ ਬਿੱਟੂ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ। ਹਾਲਾਂਕਿ, ਰਵਨੀਤ ਸਿੰਘ ਬਿੱਟੂ 2024 ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ ਸਨ।
ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ, ਪਰ ਉਹ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਗਏ। ਹਾਲਾਂਕਿ, ਭਾਜਪਾ ਨੇ ਇਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਦਾ ਅਹੁਦਾ ਦਿੱਤਾ। ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵਜੋਂ ਸੰਸਦ ‘ਚ ਸ਼ਾਮਲ ਕੀਤਾ ਸੀ।
Previous articleਟੈਰਿਫ ‘ਤੇ ਨਰਮ ਪਏ ਡੋਨਾਲਡ ਟਰੰਪ, 25% ਤੋਂ ਘਟਾ ਕੇ 18 ਫੀਸਦ ਕੀਤਾ
Next articlePunjab ‘ਚ ਅੱਜ ਧੁੰਦ ਦਾ ਯੈਲੋ ਅਲਰਟ, ਤਾਪਮਾਨ ‘ਚ ਹਲਕੀ ਗਿਰਾਵਟ; Bathinda ਰਿਹਾ ਸਭ ਤੋਂ ਠੰਡਾ

LEAVE A REPLY

Please enter your comment!
Please enter your name here