Home Desh Raja Warring ਦਾ ਬਿੱਟੂ ‘ਤੇ ‘ਵੀਡੀਓ ਹਮਲਾ’, ਰਾਹੁਲ ਗਾਂਧੀ ਵਿਵਾਦ ‘ਚ ਕੀਤੀ...

Raja Warring ਦਾ ਬਿੱਟੂ ‘ਤੇ ‘ਵੀਡੀਓ ਹਮਲਾ’, ਰਾਹੁਲ ਗਾਂਧੀ ਵਿਵਾਦ ‘ਚ ਕੀਤੀ ਐਂਟਰੀ; ਬੋਲੋ- ਇੱਕ ਵਾਰ ਗੱਦਾਰ, ਹਮੇਸ਼ਾ ਗੱਦਾਰ

30
0

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ।

ਬੀਤੇ ਦਿਨ ਸੰਸਦ ਕੰਪਲੈਕਸ ‘ਚ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਬਹਿਸ ਤੋਂ ਬਾਅਦ ਵਾਰ-ਪਲਵਾਰ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ ‘ਚ ਜਿੱਥੇ ਰਵਨੀਤ ਬਿੱਟੂ ਨੂੰ ਗੱਦਾਰ ਦੋਸਤ ਕਿਹਾ ਸੀ। ਉੱਥੇ ਹੀ, ਬਿੱਟੂ ਨੇ ਉਨ੍ਹਾਂ ਨੂੰ ਦੇਸ਼ ਦਾ ਦੁਸ਼ਮਣ ਕਿਹਾ ਸੀ। ਹੁਣ, ਇਸ ਮਾਮਲੇ ‘ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਘੁਸ ਗਏ ਹਨ, ਬੀਤੇ ਦਿਨ ਰਾਹੁਲ ਤੇ ਬਿੱਟੂ ਵਿਚਕਾਰ ਬਹਿਸ ਦੌਰਾਨ ਉਹ ਵੀ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਨੇ ਹੁਣ ਬਿੱਟੂ ਦੀ ਪੁਰਾਣੀ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਭੜਾਸ ਕੱਢੀ ਹੈ।

ਵੜਿੰਗ ਦਾ ‘ਵੀਡੀਓ ਹਮਲਾ’

ਦਰਅਸਲ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ। ਬਿੱਟੂ ਉਸ ਸਮੇਂ ਕਾਂਗਰਸ ‘ਚ ਹੀ ਸਨ ਤੇ ਉਹ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਰਾਹੁਲ ਗਾਂਧੀ ਵੀ ਸਟੇਜ ‘ਤੇ ਮੌਜੂਦ ਸਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਜਾ ਵੜਿੰਗ ਨੇ ਲਿਖਿਆ ਹੈ- ਇੱਕ ਵਾਰ ਜੋ ਗੱਦਾਰ ਹੋਵੇ, ਉਹ ਹਮੇਸ਼ਾ ਹੀ ਗੱਦਾਰ ਰਹਿੰਦਾ ਹੈ। ਰਵਨੀਤ ਬਿੱਟੂ ਨੇ ਕਾਂਗਰਸ ਨੂੰ ਧੋਖਾ ਦਿੱਤਾ, ਜਿਸ ਪਾਰਟੀ ਨੇ ਉਨ੍ਹਾਂ ਨੂੰ ਸਭ ਕੁੱਝ ਦਿੱਤਾ। ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਤਿੰਨ ਵਾਰ ਸੰਸਦ ਮੈਂਬਰ ਬਣਾਇਆ। ਇਸ ਦੇ ਨਾਲ ਹੀ ਰਾਹੁਲ ਗਾਂਧੀ ਹੀ ਉਹ ਸਨ, ਜਿਨ੍ਹਾਂ ਨੇ ਬਿੱਟੂ ਨੂੰ ਪੱਗ ਬਣਨ ਲਈ ਉਤਸ਼ਾਹਿਤ ਕੀਤਾ ਸੀ। ਭਾਜਪਾ ਤੁਹਾਡਾ ਐਕਸਪਾਈਰੀ ਡੇਟ ਨਾਲ ਇਸਤੇਮਾਲ ਕਰ ਰਹੀ ਹੈ।

ਬਿੱਟੂ ਵੀਡੀਓ ‘ਚ ਕੀ ਕਹਿ ਰਹੇ ਹਨ?

ਰਾਜਾ ਵੜਿੰਗ ਵੱਲੋਂ ਜੋ ਵੀਡੀਓ ਸ਼ੇਅਰ ਕੀਤੀ ਗਈ ਹੈ, ਉਸ ‘ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਵਨੀਤ ਬਿੱਟ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਬਿੱਟੂ ਵੀਡੀਓ ‘ਚ ਕਹਿ ਰਹੇ ਹਨ- ਮੇਰੇ ਵਰਗੇ ਪਤਾ ਨਹੀਂ ਕਿੰਨੇ ਲੱਖਾਂ ਨੌਜਵਾਨਾਂ ਨੂੰ ਜਿੰਨਾਂ ਨੂੰ ਸਿਆਸਤ ਸਿਖਾਈ। ਅੱਜ ਜੇਕਰ ਮੈਂ ਪੱਗ ਬੰਨ੍ਹੀ ਖੜ੍ਹਾ ਹਾਂ ਤਾਂ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਸੀ ਕੇ ਜੇਕਰ ਪੰਜਾਬ ਦੀ ਸਿਆਸਤ ‘ਚ ਆਉਣਾ ਤਾਂ ਮੇਰੇ ਕੋਲ ਪੱਗ ਬੰਨ੍ਹ ਕੇ ਆਈਂ ਤਾਂ ਮੈਂ ਤੈਨੂੰ ਮਨੂੰਗਾ। ਅੱਜ ਪੱਗ ਸਜਾਈ ਕੇਸਰੀ ਇਹ ਰਾਹੁਲ ਗਾਂਧੀ ਦੀ ਦਿੱਤੀ ਹੈ।

ਕੀ ਹੈ ਪੂਰਾ ਮਾਮਲਾ?

ਦਰਅਸਲ, ਬੁੱਧਵਾਰ ਨੂੰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਉਸ ਸਮੇਂ ਗਰਮਾ-ਗਰਮ ਬਹਿਸ ਹੋਈ, ਜਦੋਂ ਕਾਂਗਰਸ ਨੇਤਾ ਨੇ ਸੰਸਦ ਕੰਪਲੈਕਸ ਚ ਉਨ੍ਹਾਂ ਨੂੰ ਗੱਦਾਰ ਕਿਹਾ, ਤੇ ਬਿੱਟੂ ਨੇ ਜਵਾਬ ਚ ਕਾਂਗਰਸੀ ਨੇਤਾ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਘਟਨਾ ਸੰਸਦ ਦੇ ਗੇਟ ਨੇੜੇ ਵਾਪਰੀ।
ਸਾਬਕਾ ਕਾਂਗਰਸੀ ਨੇਤਾ ਬਿੱਟੂ ਸੰਸਦ ਚ ਦਾਖਲ ਹੋ ਰਹੇ ਸਨ ਤੇ ਉਹ ਟਿੱਪਣੀ ਕਰਦੇ ਸੁਣੇ ਗਈ ਕਿ ਇਹ (ਵਿਰੋਧ ਕਰ ਰਹੇ ਸੰਸਦ ਮੈਂਬਰ) ਜੰਗ ਜਿੱਤ ਕੇ ਆਏ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਵਾਬ ਦਿੱਤਾ, ਦੇਖੋ, ਇੱਕ ਗੱਦਾਰ ਇੱਥੇ ਆ ਰਿਹਾ ਹੈ ਮੇਰੇ ਗੱਦਾਰ ਦੋਸਤ, ਚਿੰਤਾ ਨਾ ਕਰੋ, ਤੁਸੀਂ ਵੀ ਵਾਪਸ ਆ ਜਾਓਗੇ। ਬਿੱਟੂ ਨੇ ਜਵਾਬ ਦਿੱਤਾ, ਇਹ ਦੇਸ਼ ਦੇ ਦੁਸ਼ਮਣ ਹਨ। ਰਾਹੁਲ ਗਾਂਧੀ ਨੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਜਪਾ ਨੇਤਾ ਨੇ ਇਨਕਾਰ ਕਰ ਦਿੱਤਾ ਤੇ ਸਿੱਧਾ ਸੰਸਦ ਦੇ ਅੰਦਰ ਚਲੇ ਗਏ।
Previous articleਕਿਸ਼ਤਵਾੜ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੱਕ ਅੱਤਵਾਦੀ ਢੇਰ
Next articleJalandhar: ਰੋ ਰਹੀ ਸੀ ਧੀ… ਜ਼ਾਲਮ ਪਿਤਾ ਨੇ ਚੁੱਪ ਕਰਵਾਉਣ ਲਈ ਪਿਲਾਈ ਸ਼ਰਾਬ, ਚੁੱਕ ਕੇ ਸੁੱਟਿਆ ਤੇ ਫਿਰ ਘੁੱਟ ਦਿੱਤਾ ਗਲਾ

LEAVE A REPLY

Please enter your comment!
Please enter your name here