Home Desh ‘ਬਿੱਟੂ ਗੱਦਾਰ ਹੈ…’, Punjab Congress ਦਾ ਮੰਤਰੀ ‘ਤੇ ‘ਸੁਰੀਲਾ ਹਮਲਾ’, ਗਾਣਾ ਕੀਤਾ...

‘ਬਿੱਟੂ ਗੱਦਾਰ ਹੈ…’, Punjab Congress ਦਾ ਮੰਤਰੀ ‘ਤੇ ‘ਸੁਰੀਲਾ ਹਮਲਾ’, ਗਾਣਾ ਕੀਤਾ ਰੀਲੀਜ਼

29
0

Punjab Congress ਨੇ ਰਵਨੀਤ ਸਿੰਘ ਬਿੱਟੂ ‘ਤੇ ‘ਸੁਰੀਲਾ ਹਮਲਾ’ ਬੋਲਿਆ ਹੈ।

ਕਾਂਗਰਸੀ ਆਗੂ ਤੇ ਸੰਸਦ ‘ਚ ਵਿਰੇਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਬਹਿਸ ਦਾ ਮੁੱਦਾ ਭੱਖਦਾ ਹੀ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦਰੀ ਵੀ ਸੰਸਦ ‘ਚ ਇਸ ਮੁੱਦੇ ‘ਤੇ ਬੋਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਿੱਟੂ ਸਿੱਖ ਹਨ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਕਾਂਗਰਸ ਛੱਡ ਕੇ ਜਾਣ ਵਾਲੇ ਹੋਰ ਆਗੂਆਂ ਨੂੰ ਕਦੇ ਵੀ ਗੱਦਾਰ ਨਹੀਂ ਕਿਹਾ ਗਿਆ ਹੈ। ਹਾਲਾਂਕਿ, ਇਸ ਮੁੱਦੇ ‘ਤੇ ਕਾਂਗਰਸ ਰਵਨੀਤ ਬਿੱਟੂ ਨੂੰ ਘੇਰਣ ਲਈ ਕੋਈ ਕਸਰ ਨਹੀਂ ਛੱਡ ਰਹੀ। ਪਾਰਟੀ ਦੇ ਲਗਭਗ ਸਾਰੇ ਹੀ ਸੀਨੀਅਰ ਆਗੂ ਬਿੱਟੂ ਨੂੰ ਘੇਰ ਇਸ ਮੁੱਦੇ ‘ਤੇ ਘੇਰ ਚੁੱਕੇ ਹਨ।
ਇਸੇ ਸਿਲਸਿਲੇ ‘ਚ ਪੰਜਾਬ ਕਾਂਗਰਸ ਨੇ ਰਵਨੀਤ ਸਿੰਘ ਬਿੱਟੂ ‘ਤੇ ‘ਸੁਰੀਲਾ ਹਮਲਾ’ ਬੋਲਿਆ ਹੈ। ਦਰਅਸਲ, ਪੰਜਾਬ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇੱਕ ਏਆਈ ਵੀਡੀਓ ਵਾਲਾ ਗਾਣਾ ਸ਼ੇਅਰ ਕੀਤਾ ਹੈ, ਇਸ ਗਾਣਾ ਦੇ ਮੁੱਖ ਬੋਲ – ‘ਬਿੱਟੂ ਗੱਦਾਰ ਹੈ’ ਹਨ। ਇਸ ਗਾਣੇ ਨੂੰ ‘ਬੱਬਲੀ ਬਦਮਾਸ਼ ਹੈ’ ਦੀ ਤਰਜ਼ ‘ਤੇ ਬਣਾਇਆ ਗਿਆ ਹੈ। ਗਾਣੇ ਦੀ ਵੀਡੀਓ ਨੂੰ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ, ਜਿਸ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰਵਨੀਤ ਸਿੰਘ ਬਿੱਟੂ ਨੂੰ ਦਿਖਾਇਆ ਗਿਆ ਹੈ।

ਕੀ ਹੈ ਪੂਰਾ ਮਾਮਲਾ?

ਦਰਅਸਲ, ਬੁੱਧਵਾਰ ਨੂੰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਉਸ ਸਮੇਂ ਗਰਮਾ-ਗਰਮ ਬਹਿਸ ਹੋਈ, ਜਦੋਂ ਕਾਂਗਰਸ ਨੇਤਾ ਨੇ ਸੰਸਦ ਕੰਪਲੈਕਸ ਚ ਉਨ੍ਹਾਂ ਨੂੰ ਗੱਦਾਰ ਕਿਹਾ, ਤੇ ਬਿੱਟੂ ਨੇ ਜਵਾਬ ਚ ਕਾਂਗਰਸੀ ਨੇਤਾ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਘਟਨਾ ਸੰਸਦ ਦੇ ਗੇਟ ਨੇੜੇ ਵਾਪਰੀ।
ਸਾਬਕਾ ਕਾਂਗਰਸੀ ਨੇਤਾ ਬਿੱਟੂ ਸੰਸਦ ਚ ਦਾਖਲ ਹੋ ਰਹੇ ਸਨ ਤੇ ਉਹ ਟਿੱਪਣੀ ਕਰਦੇ ਸੁਣੇ ਗਈ ਕਿ ਇਹ (ਵਿਰੋਧ ਕਰ ਰਹੇ ਸੰਸਦ ਮੈਂਬਰ) ਜੰਗ ਜਿੱਤ ਕੇ ਆਏ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਵਾਬ ਦਿੱਤਾ, ਦੇਖੋ, ਇੱਕ ਗੱਦਾਰ ਇੱਥੇ ਆ ਰਿਹਾ ਹੈ ਮੇਰੇ ਗੱਦਾਰ ਦੋਸਤ, ਚਿੰਤਾ ਨਾ ਕਰੋ, ਤੁਸੀਂ ਵੀ ਵਾਪਸ ਆ ਜਾਓਗੇ। ਬਿੱਟੂ ਨੇ ਜਵਾਬ ਦਿੱਤਾ, ਇਹ ਦੇਸ਼ ਦੇ ਦੁਸ਼ਮਣ ਹਨ। ਰਾਹੁਲ ਗਾਂਧੀ ਨੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਜਪਾ ਨੇਤਾ ਨੇ ਇਨਕਾਰ ਕਰ ਦਿੱਤਾ ਤੇ ਸਿੱਧਾ ਸੰਸਦ ਦੇ ਅੰਦਰ ਚਲੇ ਗਏ।
Previous articleWPL 2026 Final: RCB ਨੇ ਫਿਰ ਰਚਿਆ ਇਤਿਹਾਸ! ਦਿੱਲੀ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਜਿੱਤਿਆ ਖ਼ਿਤਾਬ
Next articlePunjab ‘ਚ ਵਕੀਲਾਂ ਦੀ ਤਿੰਨ ਦਿਨਾਂ ਹੜਤਾਲ ਸ਼ੁਰੂ: ਫਤਿਹਗੜ੍ਹ ਸਾਹਿਬ ‘ਚ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ

LEAVE A REPLY

Please enter your comment!
Please enter your name here