Home Desh Punjab ‘ਚ ਅੱਜ ਮੌਸਮ ਦਾ ਕੋਈ ਅਲਰਟ ਨਹੀਂ, Faridkot ‘ਚ ਦਰਜ ਕੀਤਾ...

Punjab ‘ਚ ਅੱਜ ਮੌਸਮ ਦਾ ਕੋਈ ਅਲਰਟ ਨਹੀਂ, Faridkot ‘ਚ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ

26
0

ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ  0.2 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ।

ਪੰਜਾਬ ‘ਚ ਅੱਜ ਵੀ ਮੌਸਮ ਦਾ ਕੋਈ ਅਲਰਟ ਨਹੀਂ ਹੈ। ਮੌਸਮ ‘ਚ ਤਬਦੀਲੀ ਆ ਰਹੀ ਹੈ। ਸਵੇਰੇ ਤੇ ਰਾਤ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ, ਜਦਕਿ ਦੁਪਹਿਰ ਨੂੰ ਧੁੱਪ ਨਿਕਲ ਰਹੀ ਹੈ। ਧੁੰਦ ਦੇ ਸੀਤ ਲਹਿਰ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ, ਜਿਸ ਨਾਲ ਠੰਡ ਤੋਂ ਵੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਸੂਬੇ ‘ਚ ਅੱਜ ਜਿੱਥੇ ਕੋਈ ਵੀ ਅਲਰਟ ਨਹੀਂ ਹੈ, ਉੱਥੇ ਹੀ ਅੱਜ ਮੌਸਮ ਵੀ ਖੁਸ਼ਕ ਰਹੇਗਾ। ਬਾਰਿਸ਼ ਨੂੰ ਲੈ ਕੇ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ।

ਕਿੰਨਾ ਰਿਹਾ ਤਾਪਮਾਨ?

ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.2 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 4.8 ਡਿਗਰੀ ਸੈਲਸੀਅਲ ਰਿਹਾ।
ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 5.9 ਡਿਗਰੀ, ਲੁਧਿਆਣਾ ਦਾ 8.6 ਡਿਗਰੀ, ਪਟਿਆਲਾ ਦਾ 9.3 ਡਿਗਰੀ, ਬਠਿੰਡਾ ਦਾ 5.6 ਡਿਗਰੀ, ਗੁਰਦਾਸਪੁਰ ਦਾ 5.0 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 6.8 ਡਿਗਰੀ, ਫਿਰੋਜ਼ਪੁਰ ਦਾ 5.3 ਡਿਗਰੀ, ਹੁਸ਼ਿਆਰਪੁਰ ਦਾ 5.1 ਡਿਗਰੀ, ਮਾਨਸਾ ਦਾ 8.1 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 8.6 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ ਦਾ ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ।
Previous articleNavjot Singh Sidhu BJP ‘ਚ ਕਰਨਗੇ ਵਾਪਸੀ? ਸਾਬਕਾ ਮੰਤਰੀ ਨੇ ਅਟਕਲਾਂ ‘ਤੇ ਲਗਾਈ ਰੋਕ
Next articleJalandhar ‘ਚ ਮਿਲਿਆ ਕੱਟਿਆ ਹੋਇਆ ਸਿਰ, ਚਸ਼ਮਦੀਦ ਬੋਲਿਆ- ਕੁੱਤਾ ਖਾ ਰਿਹਾ ਸੀ ਦਿਮਾਗ, ਪੁਲਿਸ ਜਾਂਚ ਕਰ ਰਹੀ ਜਾਂਚ

LEAVE A REPLY

Please enter your comment!
Please enter your name here