Home latest News Jalandhar-Pathankot Highway ‘ਤੇ ਕਹਿਰ : ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਭਿਆਨਕ ਟੱਕਰ,...

Jalandhar-Pathankot Highway ‘ਤੇ ਕਹਿਰ : ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਭਿਆਨਕ ਟੱਕਰ, ਇੱਕ ਦਾ ਪੈਰ ਕੱਟ ਕੇ ਹੋਇਆ ਅਲੱਗ

40
0

ਦੋਹਾਂ ਵਿਅਕਤੀਆਂ ਵਿੱਚੋਂ ਇੱਕ ਦੀ ਲੱਤ ਟੁੱਟ ਗਈ ਅਤੇ ਦੂਸਰੇ ਦਾ ਪੈਰ ਹੀ ਅਲੱਗ ਹੋ ਗਿਆ।

ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਨਿਜ਼ਾਮਦੀਨਪੁਰ ਨਜ਼ਦੀਕ ਪੈਲਸ ਦੇ ਸਾਹਮਣੇ ਟਿੱਪਰ ਅਤੇ ਮੋਟਰਸਾਈਕਲ ਸਵਾਰ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨਾਂ ਦੀ ਵਿੱਚੋਂ ਇੱਕ ਦੀ ਲੱਤ ਟੁੱਟ ਗਈ ਅਤੇ ਦੂਸਰੇ ਦਾ ਪੈਰ ਅਲੱਗ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ ਢਾਈ ਵਜੇ ਰਾਹਗੀਰ ਤੋਂ ਸੂਚਨਾ ਮਿਲਣ ਉਪਰੰਤ ਐਸਐਸ ਐਫ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਟਿੱਪਰ ਨੰਬਰ ਪੀ ਬੀ 07 ਸੀ ਏ 8484 ਜਿਸ ਨੂੰ ਲਖਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਖੰਡੂਰੀ ਜਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ ਜੋ ਕਿ ਜਲੰਧਰ ਤੋਂ ਭੋਗਪੁਰ ਵੱਲ ਜਾ ਰਿਹਾ ਸੀ। ਅਸੈਸਫ ਦੀ ਟੀਮ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਮੌਕੇ ਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਅੱਡਾ ਨਿਜ਼ਾਮਦੀਨਪੁਰ ਕੋਲ ਪੈਲਸ ਦੇ ਸਾਹਮਣੇ ਢਾਬੇ ਤੋਂ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਸਵਾਰ ਨਿਕਲੇ ਅਤੇ ਟਿੱਪਰ ਨਾਲ ਟਕਰਾ ਗਏ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਰਾਜਵੀਰ ਪੁੱਤਰ ਜਗਜੀਤ ਸਿੰਘ ਤੇ ਜਸ਼ਨ ਪੁੱਤਰ ਸੁਖਦੇਵ ਸਿੰਘ ਦੋਵੇਂ ਵਾਸੀ ਚੌਲਾਂਗ ਗੰਭੀਰ ਜ਼ਖਮੀ ਹੋ ਗਏ।
ਦੋਹਾਂ ਵਿਅਕਤੀਆਂ ਵਿੱਚੋਂ ਇੱਕ ਦੀ ਲੱਤ ਟੁੱਟ ਗਈ ਅਤੇ ਦੂਸਰੇ ਦਾ ਪੈਰ ਹੀ ਅਲੱਗ ਹੋ ਗਿਆ। ਮੌਕੇ ‘ਤੇ ਪਹੁੰਚੀ ਐਸਐਸ ਐਫ ਟੀਮ ਨੇ ਦੋਹਾਂ ਜ਼ਖ਼ਮੀ ਵਿਅਕਤੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ। ਇਸ ਉਪਰੰਤ ਐਸਐਸ ਐਫ ਟੀਮ ਵੱਲੋਂ ਹਾਦਸੇ ਚ ਹੋਏ ਜ਼ਖਮੀ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਮੋਟਰਸਾਈਕਲ ਤੇ ਨੰਬਰ ਪਲੇਟ ਨਾ ਹੋਣ ਕਾਰਨ ਉਸ ਦੀ ਵੀ ਜਾਂਚ ਕੀਤੀ ਜਾ ਰਹੀ। ਇਸ ਹਾਸੇ ਸਬੰਧੀ ਐਸਐਸ ਟੀਮ ਵੱਲੋਂ ਸੰਬੰਧਿਤ ਪੁਲਿਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੂੰ ਸੂਚਿਤ ਕੀਤਾ ਗਿਆ ਜੋ ਹਾਦਸੇ ਦੌਰਾਨ ਮੌਕੇ ‘ਤੇ ਪਹੁੰਚੇ ਅਤੇ ਅਗਲੇਰੀ ਜਾਂਚ ਸ਼ੁਰੂ ਕੀਤੀ।
Previous articlePunjab ਦੇ ਮੌਸਮ ‘ਚ ਬਦਲਾਅ, ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ; ਜਾਣੋ Weather Update
Next articleਚਾਂਦੀ 2.6 ਲੱਖ ਦੇ ਪਾਰ, ਬਾਜ਼ਾਰ ਖੁੱਲ੍ਹਦੇ ਹੀ ₹10 ਹਜ਼ਾਰ ਤੋਂ ਵੱਧ ਦੀ ਤੇਜ਼ੀ; ਜਾਣੋ ਆਪਣੇ ਸ਼ਹਿਰ ਦਾ ਰੇਟ

LEAVE A REPLY

Please enter your comment!
Please enter your name here