Home latest News ਸਿੱਖਿਆ ਮੰਤਰੀ ਵੱਲੋਂ ਭਾਦਸੋਂ Government School ਦਾ ਅਚਨਚੇਤ ਨਿਰੀਖਣ, ਗ੍ਰਾਂਟ ਜਾਰੀ ਕਰਨ...

ਸਿੱਖਿਆ ਮੰਤਰੀ ਵੱਲੋਂ ਭਾਦਸੋਂ Government School ਦਾ ਅਚਨਚੇਤ ਨਿਰੀਖਣ, ਗ੍ਰਾਂਟ ਜਾਰੀ ਕਰਨ ਦਾ ਦਿੱਤਾ ਭਰੋਸਾ

29
0

ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਅਪ੍ਰੈਲ ਮਹੀਨੇ ਵਿੱਚ ਦਾਖ਼ਲਾ ਮੁਹਿੰਮ ਤਹਿਤ ਸਕੂਲ ਵੱਲੋਂ ਸ਼ਹਿਰ ਵਿੱਚ ਚਲਾਈ ਜਾਣ ਵਾਲੀ ਘਰ-ਘਰ ਮੁਹਿੰਮ ਵਿੱਚ ਵੀ ਖੁਦ ਸ਼ਾਮਲ ਹੋਣਗੇ।

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅੱਜ ‘ਸਕੂਲ ਆਫ਼ ਐਮੀਨੈਂਸ’ ਭਾਦਸੋਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਸਕੂਲ ਦੀ ਬੱਸ ਸਰਵਿਸ, ਬੁਨਿਆਦੀ ਢਾਂਚੇ ਅਤੇ ਦਾਖ਼ਲਾ ਮੁਹਿੰਮ ਦਾ ਜਾਇਜ਼ਾ ਲਿਆ, ਉੱਥੇ ਹੀ ਸਕੂਲ ਦੇ ਵਿਕਾਸ ਲਈ ਮੰਗ ਅਨੁਸਾਰ 35 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਅਪ੍ਰੈਲ ਮਹੀਨੇ ਵਿੱਚ ਦਾਖ਼ਲਾ ਮੁਹਿੰਮ ਤਹਿਤ ਸਕੂਲ ਵੱਲੋਂ ਸ਼ਹਿਰ ਵਿੱਚ ਚਲਾਈ ਜਾਣ ਵਾਲੀ ਘਰ-ਘਰ ਮੁਹਿੰਮ ਵਿੱਚ ਵੀ ਖੁਦ ਸ਼ਾਮਲ ਹੋਣਗੇ।
ਨਿਰੀਖਣ ਦੌਰਾਨ ਹਰਜੋਤ ਬੈਂਸ ਨੇ ਉਨ੍ਹਾਂ ਬੱਚਿਆਂ ਤੋਂ ਉਨ੍ਹਾਂ ਦੇ ਭਵਿੱਖ ਦੇ ਟੀਚਿਆਂ ਬਾਰੇ ਪੁੱਛਿਆ। ਉਨ੍ਹਾਂ ਨੇ ਅਧਿਆਪਕਾਂ ਤੋਂ ਜਾਣਨਾ ਚਾਹਿਆ ਕਿ ਪਿਛਲੇ ਦੋ-ਤਿੰਨ ਸਾਲਾਂ ਵਿੱਚ ਸਕੂਲ ਵਿੱਚ ਕੀ ਬਦਲਾਅ ਆਏ ਹਨ ਅਤੇ ਇਸ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ।
Previous articleਕੌਣ ਹੈ Shabana Mahmood? ਬਣ ਸਕਦੀ ਹੈ UKਦੀ ਪਹਿਲੀ ਮਹਿਲਾ PM, ਐਪਸਟਾਈਨ ਫਾਈਲਾਂ ਕਾਰਨ ਸਟਾਰਮਰ ਦੀ ਕੁਰਸੀ
Next articleਲੋਕ ਸਭਾ ‘ਚ ਉਠਿਆ Chandigarh ਦੀ Paid Parking ਦਾ ਮੁੱਦਾ, ਕੇਂਦਰੀ ਮੰਤਰੀ ਨੇ ਦਿੱਤਾ ਜਵਾਬ

LEAVE A REPLY

Please enter your comment!
Please enter your name here