Home Crime Ferozepur: ਕਿਸਾਨ ਨੇ ਪਤਨੀ ਤੇ ਪੁੱਤਰ ਨੂੰ ਮਾਰੀ ਗੋਲੀ, ਫਿਰ ਖ਼ੁਦ ਨੂੰ... CrimeDeshlatest NewsPanjab Ferozepur: ਕਿਸਾਨ ਨੇ ਪਤਨੀ ਤੇ ਪੁੱਤਰ ਨੂੰ ਮਾਰੀ ਗੋਲੀ, ਫਿਰ ਖ਼ੁਦ ਨੂੰ ਮਾਰੀ ਗੋਲੀ; ਤਿੰਨਾਂ ਦੀ ਹਾਲਤ ਗੰਭੀਰ By admin - February 14, 2026 21 0 FacebookTwitterPinterestWhatsApp ਫਿਰੋਜ਼ਪੁਰ ਜਿਲ੍ਹੇ ਵਿੱਚ ਇੱਕ ਦਰਦਨਾਕ ਗੋਲੀ ਕਾਂਡ ਦੀ ਘਟਨਾ ਵਾਪਰੀ। ਜਿਸ ਤੋਂ ਬਾਅਦ ਚਾਰੇ ਪਾਸੇ ਸਨਸਨੀ ਫੈਲ ਗਈ। ਇੱਕ ਕਿਸਾਨ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਗੋਲੀ ਮਾਰ ਦਿੱਤੀ। ਇਨ੍ਹਾਂ ਹੀ ਨਹੀਂ, ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਫਿਲਹਾਲ, ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਘਟਨਾ ਫਿਰੋਜ਼ਪੁਰ ਦੇ ਪਿੰਡ ਵਜਿਦਪੁਰ ਦੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਸ਼ੁਕਰਵਾਰ ਦੁਪਹਿਰ ਵਜਿਦਪੁਰ ਪਿੰਡ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ਼ ਸਾਬਾ (35) ਨੇ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਗੁੱਸੇ ਵਿੱਚ ਆਪਣੀ ਪਿਸਤੌਲ ਕੱਢ ਲਈ। ਜਿਸ ਤੋਂ ਬਾਅਦ ਉਸ ਨੇ ਪਹਿਲਾਂ ਪਤਨੀ ਨਵਨੀਤ ਕੌਰ ਅਤੇ ਫਿਰ ਪੁੱਤਰ ਵਾਰਿਸਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਦੁਪਹਿਰ 3 ਵਜੇ ਦੀ ਦੱਸੀ ਜਾ ਰਹੀ ਹੈ। ਗੋਲੀਆਂ ਦੀ ਅਵਾਜ਼ ਨਾਲ ਮਚਿਆ ਹੜਕੰਪ ਗੋਲੀਆਂ ਦੀ ਅਵਾਜ਼ ਸੁਣਦੇ ਹੀ ਮੌਹਲੇ ਵਿੱਚ ਹੜਕੰਪ ਮਚ ਗਿਆ। ਗੁਆਂਢੀ ਤੁਰੰਤ ਸਾਬਾ ਦੇ ਘਰ ਪਹੁੰਚੇ, ਜਿੱਥੇ ਤਿੰਨੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਪਏ ਸਨ। ਗੁਆਂਢੀਆਂ ਨੇ ਤੁਰੰਤ ਤਿੰਨਾਂ ਨੂੰ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਵੇਲੇ ਤਿੰਨੋਂ ਵੈਂਟਿਲੇਟਰ ਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਗਸੀਰ ਇੱਕ ਕਿਸਾਨ ਪਰਵਿਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਕੋਲ ਚੰਗੀ ਜ਼ਮੀਨ ਵੀ ਹੈ। Police ਕਰ ਰਹੀ ਹੈ ਘਟਨਾ ਦੀ ਜਾਂਚ ਹਲਾਂਕਿ, ਪਤਿ-ਪਤਨੀ ਦੇ ਵਿੱਚ ਅਜਿਹਾ ਕੀ ਵਿਵਾਦ ਹੋਇਆ, ਜਿਸ ਨੇ ਘਰ ਦੇ ਮਾਮੂਲੀ ਝਗੜੇ ਨੂੰ ਹਿੰਸਕ ਰੂਪ ਦੇ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕ ਕਾਫੀ ਹੈਰਾਨ ਹਨ। ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਕਿ ਸਾਬਾ ਨੇ ਆਪਣੇ ਪਰਿਵਾਰ ਅਤੇ ਫਿਰ ਖ਼ੁਦ ਨੂੰ ਗੋਲੀ ਕਿਉਂ ਮਾਰੀ। ਪੁਲਿਸ ਇਸ ਘਟਨਾ ਨਾਲ ਜੁੜੇ ਤਮਾਮ ਤਰ੍ਹਾਂ ਦੇ ਸਵਾਲਾਂ ਦੀ ਜਾਂਚ ਪੜਤਾਲ ਵਿੱਚ ਰੁਝੀ ਹੋਈ ਹੈ।