Home Desh ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਚ ਜੁੱਤੇ ਪਹਿਣੇ ਦੀ AI ਵੀਡੀਓ, SGPC... Deshlatest NewsPanjab ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਚ ਜੁੱਤੇ ਪਹਿਣੇ ਦੀ AI ਵੀਡੀਓ, SGPC ਨੇ ਸ਼ਿਕਾਇਤ ਕਰਵਾਈ ਦਰਜ By admin - February 16, 2026 28 0 FacebookTwitterPinterestWhatsApp ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪਵਿੱਤਰ ਪਰਕਰਮਾ ਨਾਲ ਜੁੜੇ ਵਿਵਾਦਿਤ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਵੀਡੀਓ ਬਣਾਏ ਗਏ ਹਨ। ਇੱਕ ਵੀਡੀਓ ‘ਚ ਲੜਕਾ ਜੁੱਤੇ ਪਹਿਨ ਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਕਰਮਾ ‘ਚ ਖੜ੍ਹਾ ਦਿਖਾਈ ਦੇ ਰਿਹਾ ਹੈ ਤੇ ਫਿਰ ਇਸ ਤੋਂ ਬਾਅਦ ਕਾਰ ‘ਚ ਬੈਠ ਕੇ ਬਾਹਰ ਜਾਂਦਾ ਹੈ। ਉੱਥੇ ਹੀ, ਦੂਸਰੀ ਵੀਡੀਓ ‘ਚ ਸ੍ਰੀ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਦ੍ਰਿਸ਼ ਦਿਖਾਇਆ ਗਿਆ ਹੈ, ਜੋ ਕਿ ਸਿੱਖ ਮਰਿਯਾਦਾ ਦੇ ਖਿਲਾਫ਼ ਹੈ। ਤੀਸਰੇ ਵੀਡੀਓ ‘ਚ ਕਪਲ ਨੂੰ ਸ੍ਰੀ ਦਰਬਾਰ ਸਾਹਿਬ ‘ਚ ਇਤਰਾਜ਼ਯੋਗ ਹਰਕਤ ਕਰਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਅੰਮ੍ਰਿਤਸਰ ਨੇ 29 ਜਨਵਰੀ ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਆ),ਧਾਰਾ 353(2) ਤੇ 353(3) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੀ ਐਫਆਈਆਰ ਕਾਪੀ ਹੁਣ ਸਾਹਮਣੇ ਆਈ ਹੈ। ਐਫਆਈਆਰ ਦੇ ਮੁਤਾਬਕ, ਇੰਸਟਾਗ੍ਰਾਮ ‘ਤੇ ਪੋਸਟ ਕੀਤੇ ਗਏ ਪਹਿਲੇ ਵੀਡੀਓ ‘ਚ ਇੱਕ ਲੜਕਾ ਜੁੱਤੇ ਪਹਿਣ ਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਕਰਮਾ ‘ਚ ਖੜ੍ਹਾ ਦਿਖਾਇਆ ਗਿਆ ਹੈ, ਜੋ ਸਿੱਖ ਮਰਿਯਾਦਾ ਦੇ ਵਿਰੁੱਧ ਹੈ। ਵੀਡੀਓ ‘ਚ ਅੱਗੇ ਇੱਕ ਕਾਰ ਨੂੰ ਪਰਕਰਮਾ ‘ਚ ਆਉਂਦੇ ਦਿਖਾਇਆ ਗਿਆ ਹੈ। ਜਿਸ ਤੋਂ ਬਾਅਦ ਉਹ ਲੜਕਾ ਕਾਰ ‘ਚ ਬੈਠ ਕੇ ਚਲਾ ਜਾਂਦਾ ਹੈ। ਏਆਈ ਨਾਲ ਬਣਾਈ ਗਈ ਦੂਜੀ ਵੀਡੀਓ ‘ਚ ਸ੍ਰੀ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਦ੍ਰਿਸ਼ ਦਿਖਾਇਆ ਗਿਆ ਹੈ, ਜੋ ਕਿ ਸਿੱਖ ਧਰਮ ਦੀ ਮਰਿਯਾਦਾ ਦੇ ਖਿਲਾਫ਼ ਹੈ। ਨੌਜਵਾਨ ਨੇ ਏਆਈ ਜਨਰੇਟਡ ਤੀਸਰੇ ਵੀਡੀਓ ‘ਚ ਗੋਲਡਨ ਟੈਂਪਲ ਦੇ ਸਾਹਮਣੇ ਕਪਲ ਨੂੰ ਇਤਰਾਜ਼ਯੋਗ ਹਰਕਤ ਕਰਦੇ ਹੋਏ ਦਿਖਾਇਆ ਗਿਆ ਹੈ, ਜਿਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ। ਕਮੇਟੀ ਨੇ ਇਨ੍ਹਾਂ ਤਿੰਨਾਂ ਵੀਡੀਓ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਐਸਜੀਪੀਸੀ ਨੇ ਬਣਾਈ ਸੀ ਕਮੇਟੀ ਐਸਜੀਪੀਸੀ ਨੇ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਦੇ ਦੁਰਉਪਯੋਗ ਨੂੰ ਗੰਭੀਰਤਾ ਨਾਲ ਲਿਆ ਹੈ। ਸਿੱਖ ਧਰਮ ਦੀ ਮਰਿਯਾਦਾ ਦੇ ਖਿਲਾਫ਼ ਏਆਈ ਤਕਨੀਕ ਦੇ ਮਦਦ ਨਾਲ ਬਣਾਈਆਂ ਜਾ ਰਹੀਆਂ ਵੀਡੀਓਜ਼, ਤਸਵੀਰਾਂ ਤੇ ਹੋਰ ਡਿਜੀਟਲ ਸਮੱਗਰੀ ਦੇ ਮਾਮਲਿਆਂ ‘ਤੇ ਨਿਯੰਤਰਣ ਰੱਖਣ ਦੇ ਲਈ ਐਸਜੀਪੀਸੀ ਨੇ ਇੱਕ ਵਿਸ਼ੇਸ਼ ਸਬ-ਕਮੇਟੀ ਦਾ ਗਠਨ ਕੀਤਾ ਸੀ। ਇਹ ਸਬ-ਕਮੇਟੀ ਏਆਈ ਨਾਲ ਜੁੜੀ ਸਮੱਗਰੀ ਮਾਮਲਿਆਂ ਨੂੰ ਰੋਕਣ ਲਈ ਠੋਸ ਸੁਝਾਅ ਦੇਵੇਗੀ, ਜੋ ਕਿ ਸਿੱਖ ਧਰਮ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।