Home Desh ਮੁੁੱਖ ਮੰਤਰੀ Mann ਨੂੰ ਅੱਜ ਮਿਲ ਸਕਦੀ ਛੁੱਟੀ, Moga ਰੈਲੀ ‘ਚ... Deshlatest NewsPanjabRajniti ਮੁੁੱਖ ਮੰਤਰੀ Mann ਨੂੰ ਅੱਜ ਮਿਲ ਸਕਦੀ ਛੁੱਟੀ, Moga ਰੈਲੀ ‘ਚ ਨਹੀਂ ਹੋਣਗੇ ਸ਼ਾਮਲ By admin - February 16, 2026 27 0 FacebookTwitterPinterestWhatsApp Moga ‘ਚ ਹੋਣ ਵਾਲੀ ਰੈਲੀ ਨੂੰ ਲੈ ਕੇ ਜੋ ਪ੍ਰੋਗਰਾਮ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਸੰਗਰੂਰ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੀਤੇ ਦਿਨ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਿਟਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇੱਥੇ ਡਾਕਟਰਾਂ ਨੇ ਉਨ੍ਹਾਂ ਦਾ ਪੂਰਾ ਚੈਕਅਪ ਕੀਤਾ। ਉਨ੍ਹਾਂ ਨੂੰ ਥਕਾਣ ਦੀ ਸ਼ਿਕਾਇਤ ਸੀ , ਜਿਸ ਦੇ ਚੱਲਦੇ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਨੀ ‘ਚ ਭਰਤੀ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਅੱਜ ਉਨ੍ਹਾਂ ਨੂੰ ਛੁੱਟੀ ਮਿਲ ਜਾਵੇਗੀ। ਹਾਲਾਂਕਿ, ਮੋਗਾ ‘ਚ ਹੋਣ ਵਾਲੀ ਰੈਲੀ ਨੂੰ ਲੈ ਕੇ ਜੋ ਪ੍ਰੋਗਰਾਮ ਸ਼ੈਡਿਊਲ ਜਾਰੀ ਕੀਤਾ ਗਿਆ ਹੈ, ਉਸ ‘ਚ ਦੱਸਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਵਿੱਤ ਮੰਤਰੀ ਹਰਪਾਲ ਚੀਮਾ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਰੈਲੀ ਨੂੰ ਸੰਬੋਧਿਤ ਕਰਨਗੇ। ਅੱਜ ਸਵੇਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਪਾ ਕੇ ਭਾਰਤ ਟੀ20 ਵਿਸ਼ਵ ਕੱਪ ਮੈਚ ‘ਚ ਪਾਕਿਸਤਾਨੀ ਖਿਲਾਫ਼ ਜਿੱਤ ਦੀ ਵਧਾਈ ਦਿੱਤੀ ਗਈ ਹੈ। ਉਨ੍ਹਾਂ ਨੇ ਪੋਸਟ ‘ਚ ਲਿਖਿਆ ਹੈ- “ਭਾਰਤ ਨੇ ਕੱਲ੍ਹ ਟੀ-20 ਵਰਲਡ ਕੱਪ ਦੇ ਮੈਚ ਦੌਰਾਨ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ ਤਿੰਨ ਮੈਚ ਜਿੱਤ ਕੇ ਗਰੁੱਪ-ਏ ਦੀ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਈ ਹੈ ਅਤੇ ਸੁਪਰ-8 ਰਾਊਂਡ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ ਹੈ। ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਸਾਰੇ ਦੇਸ਼ ਦਾ ਮਾਣ ਹੋ। ਚੱਕਦੇ ਇੰਡੀਆ” ਦੱਸ ਦੇਈਏ ਕਿ ਬੀਤੇ ਦਿਨ ਸੀਐਮ ਭਗਵੰਤ ਮਾਨ ਸੰਗਰੂਰ ਦੇ ਧੁਰੀ ਵਿਖੇ ਰਣਕੇਸ਼ਵਰ ਮੰਦਰ ‘ਚ ਪੂਜਾ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਤਿੰਨਾਂ ਆਗੂਆਂ ਨੇ ਪੂਜਾ-ਪਾਠ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੀ ਤਬੀਅਤ ਵਿਗੜ ਗਈ। ਸੀਐਮ ਮਾਨ ਦਾ ਸੰਗਰੂਰ ਤੋਂ ਬਾਅਦ ਫਾਜ਼ਿਲਕਾ ਦਾ ਦੌਰਾ ਕੀਤਾ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।