Home Desh ਮੁੱਖ ਮੰਤਰੀ Bhagwant Mann ਹਸਪਤਾਲ ਤੋਂ Discharged, ਕਿਲਾ ਰਾਏਪੁਰ ਖੇਡਾਂ ‘ਚ ਹੋ...

ਮੁੱਖ ਮੰਤਰੀ Bhagwant Mann ਹਸਪਤਾਲ ਤੋਂ Discharged, ਕਿਲਾ ਰਾਏਪੁਰ ਖੇਡਾਂ ‘ਚ ਹੋ ਸਕਦੇ ਹਨ ਸ਼ਾਮਲ

24
0

ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਸੀਐਮ ਮਾਨ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਸੀਐਮ ਰਿਹਾਇਸ਼ ਚਲੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਠੀਕ ਹੈ। ਇਹ ਵੀ ਕਿਆਸ ਲਗਾਇਆਜਾ ਰਿਹਾ ਹੈ ਕਿ ਉਹ ਲੁਧਿਆਣਾ ਦੇ ਕਿਲਾ ਰਾਏਪੁਰ ਖੇਡਾਂ ‘ਚ ਸ਼ਾਮਲ ਹੋ ਸਕਦੇ ਹਨ। ਅੱਜ ਕਿਲਾ ਰਾਏਪੁਰ ਖੇਡਾਂ ਦਾ ਆਖਿਰੀ ਦਿਨ ਹੈ। ਹਾਲਾਂਕਿ ਅਜੇ ਤੱਕ ਇਸ ਸਬੰਧੀ ਕੋਈ ਵੀ ਆਫੀਸ਼ੀਅਲ ਪ੍ਰੋਗਰਾਮ ਦੀ ਪੁਸ਼ਟੀ ਨਹੀਂ ਹੋਈ ਹੈ।
ਦੱਸ ਦੇਈਏ ਕਿ ਸੀਐਮ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੋਮਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ। ਇਸ ਦੌਰਾਨ ਬੁੱਧਵਾਰ ਨੂੰ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
ਇਸ ਤੋਂ ਪਹਿਲਾਂ 15 ਫਰਵਰੀ ਨੂੰ ਸ਼ਿਵਰਾਤਰੀ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਵਿਖੇ ਸ਼੍ਰੀ ਰਣਕੇਸ਼ਵਰ ਮਹਾਦੇਵ ਮੰਦਿਰ ‘ਚ ਪੂਜਾ-ਅਰਚਨਾ ਕਰਨ ਪਹੁੰਚੇ ਸਨ। ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਤਿੰਨਾਂ ਆਗੂਆ ਨੇ ਮੰਦਿਰ ‘ਚ ਪੂਜਾ-ਪਾਠ ਕੀਤਾ। ਇਸ ਤੋਂ ਬਾਅਦ ਹੀ ਸੀਐਮ ਮਾਨ ਦੀ ਤਬੀਅਤ ਖ਼ਰਾਬ ਹੋ ਗਈ ਸੀ।
ਸੀਐਮ ਦਾ ਸੰਗਰੂਰ ਤੋਂ ਬਾਅਦ ਫਾਜ਼ਿਲਕਾ ਦੌਰਾ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਲਾਂਕਿ, ਇਸ ਤੋਂ ਬਾਅਦ ਉਹ 16 ਫਰਵਰੀ ਨੂੰ ਮੋਗਾ ਦੀ ਰੈਲੀ ‘ਚ ਸ਼ਾਮਲ ਹੋਏ ਸਨ। ਉਸ ਤੋਂ ਬਾਅਦ ਸ਼ਾਮ ਨੂੰ ਉਹ ਫਿਰ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਹੋ ਗਏ ਸਨ। ਹੁਣ ਅੱਜ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ।
Previous articleTarn Taran ‘ਚ AAP ਸਰਪੰਚ ਕਤਲਕਾਂਡ ਮਾਮਲੇ ‘ਚ DSP-SHO ਸਸਪੈਂਡ; ਮੰਤਰੀ ਨੇ ਕਾਰਵਾਈ ਦਾ ਦਿੱਤਾ ਭਰੋਸਾ
Next articleਭਵਿੱਖ ਦੀ ਪੀੜ੍ਹੀ ਲਈ ਸਹੀ AI ਛੱਡਣਾ ਸਾਡੀ ਜ਼ਿੰਮੇਵਾਰੀ… ਪ੍ਰਧਾਨ ਮੰਤਰੀ ਮੋਦੀ ਨੇ ਏਆਈ ਦਾ ਦਿੱਤਾ MANAV ਵਿਜ਼ਨ

LEAVE A REPLY

Please enter your comment!
Please enter your name here