Home Desh ਬਦਮਾਸ਼ India-Bangladesh ਵਿਵਾਦ ਦਾ ਚੁੱਕ ਰਹੇ ਫਾਇਦਾ, ਈ-ਮੇਲ ਧਮਕੀਆਂ ‘ਤੇ ਬੋਲੇ... Deshlatest NewsPanjab ਬਦਮਾਸ਼ India-Bangladesh ਵਿਵਾਦ ਦਾ ਚੁੱਕ ਰਹੇ ਫਾਇਦਾ, ਈ-ਮੇਲ ਧਮਕੀਆਂ ‘ਤੇ ਬੋਲੇ DGP By admin - February 20, 2026 21 0 FacebookTwitterPinterestWhatsApp ਡੀਜੀਪੀ ਨੇ ਸਪੱਸ਼ਟ ਕੀਤਾ ਕਿ ਪੰਜਾਬ ‘ਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਬੀਤੀ ਦਿਨ ਜਲੰਧਰ ਰੇਂਜ ਦੇ ਪੁਲਿਸ ਲਾਈਨਜ਼ ਵਿਖੇ ਐਂਟੀ-ਨਾਰਕੋਟਿਕਸ ਟਾਕਸ ਫੋਰਸ (ਏਐਨਟੀਐਫ) ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਸੁਰੱਖਿਆ ਮੁੱਦੇ ‘ਤੇ ਜਾਣਕਾਰੀ ਦਿੱਤੀ। ਪਿਛਲੀ ਕੁੱਝ ਦਿਨਾਂ ਤੋਂ ਈ-ਮੇਲ ਰਾਹੀਂ ਮਿਲ ਰਹੀਆਂ ਧਮਕੀਆਂ ‘ਤੇ ਉਨ੍ਹਾਂ ਨੇ ਕਿਹਾ ਕਿ ਭਾਰਤ-ਬਾਂਗਲਾਦੇਸ਼ ਦੇ ਵਿਚਕਾਰ ਵਿਵਾਦ ਚੱਲ ਰਿਹਾ ਹੈ।ਇਸ ਦਾ ਫਾਇਦਾ ਚੁੱਕਦੇ ਹੋਏ ਕੁਝ ਸ਼ਰਾਰਤੀ ਅਨਸਰ ਸੂਬੇ ‘ਚ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਈ-ਮੇਲ ਭੇਜੀਆਂ ਜਾ ਰਹੀਆਂ ਧਮਕੀਆਂ ਦੀ ਸਾਈਬਰ ਸੈੱਲ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਨੇ ਸਪੱਸ਼ਟ ਕੀਤਾ ਕਿ ਪੰਜਾਬ ‘ਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਸ਼ੇ ਤੇ ਸੰਗਠਿਤ ਅਪਰਾਧ ਦੇ ਖਿਲਾਫ਼ ਜ਼ੀਰੋ ਟੋਲਰੈਂਸ ਪਾਲਿਸੀ ਜਾਰੀ ਰਹੇਗੀ ਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 20 ਜਨਵਰੀ ਤੋਂ ਹੁਣ ਤੱਕ 10 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਇਨ੍ਹਾਂ ‘ਚੋਂ ਕਈਆਂ ਨੂੰ ਜਾਂਚ ਤੋਂ ਬਾਅਦ ਛੱਡ ਦਿੱਤਾ ਗਿਆ ਹੈ।। ਡੀਜੀਪੀ ਨੇ ਦੱਸਿਆ ਕਿ ਪੰਜਾਬ ‘ਚ ਸਲਾਨਾ ਕਰੀਬ 700 ਕਤਲ ਹੁੰਦੇ ਹਨ, ਪਰ ਹਰਿਆਣਾ ਤੇ ਦਿੱਲੀ ਦੀ ਤੁਲਣਾ ‘ਚ ਪੰਜਾਬ ‘ਚ ਅਪਰਾਧ ਦਰ ਘੱਟ ਹੈ। ਤਰਨਤਾਰਨ ਸਰਪੰਚ ਕਤਲਕਾਂਡ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ‘ਚ ਬੈਠੇ ਅਪਰਾਧੀ ਸੋਸ਼ਲ ਮੀਡੀਆ ਦੇ ਰਾਹੀਂ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਟਾਰਗੇਟ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਬ੍ਰੈਂਡਡ ਕਪੜਿਆਂ, ਬੂਟ ਦੇ ਹੋਰ ਚੀਜ਼ਾਂ ਦੇ ਲਾਲਚ ਦੇ ਕੇ ਵਾਰਦਾਤਾਂ ਨੂੰ ਅੰਜਾਮ ਦਿਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਦੇਸ਼ ਬੈਠੇ ਗੈਂਗਸਟਰਾਂ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ। ਉਨ੍ਹਾਂ ਦੇ ਖਿਲਾਫ ਰੈੱਡ ਕਾਰਨਰ ਤੇ ਬਲੂ ਕਾਰਨਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਭਾਰਤ ਆ ਕੇ ਪੁਲਿਸ ਜਾਂਚ ‘ਚ ਸ਼ਾਮਲ ਹੋਣਾ ਪਵੇਗਾ। ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਦੇ ਨਸ਼ੇ ਦੀ ਤਸਕਰੀ ਦੀਆਂ ਘਟਨਾਵਾਂ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਰੋਕਣ ਦੇ ਲਈ ਐਂਟੀ-ਡਰੋਨ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।