Home Desh ਸਿਹਤ ਮੰਤਰੀ ਬਲਬੀਰ ਸਿੰਘ ਨੇ Ludhiana ‘ਚ ਅਧਿਕਾਰੀਆਂ ਨਾਲ ਕੀਤੀ ਬੈਠਕ, ਕੇਂਦਰ...

ਸਿਹਤ ਮੰਤਰੀ ਬਲਬੀਰ ਸਿੰਘ ਨੇ Ludhiana ‘ਚ ਅਧਿਕਾਰੀਆਂ ਨਾਲ ਕੀਤੀ ਬੈਠਕ, ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

31
0

ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ 3 ਕੋਰੜ ਲੋਕਾਂ ਦੇ ਹੈਲਥ ਕਾਰਡ ਬਾਣਾਏ ਜਾਣ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੁਧਿਆਣਾ ਦੇ ਬਾਲ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਸਰਕਾਰੀ ਸਿਹਤ ਅਤੇ ਹੋਰ ਯੋਜਨਾਵਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਕੀਮਾਂ ਜਨਤਾ ਤੱਕ ਪਹੁੰਚ ਜਾਣ। ਇਸ ਮੀਟਿੰਗ ਤੋਂ ਬਾਅਦ, ਸਿਹਤ ਮੰਤਰੀ ਨੇ ਵਿਚਾਰ-ਵਟਾਂਦਰੇ ਦੇ ਵੇਰਵੇ ਦੇਣ ਲਈ ਇੱਕ ਪ੍ਰੈਸ ਬ੍ਰੀਫਿੰਗ ਕੀਤੀ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ 3 ਕੋਰੜ ਲੋਕਾਂ ਦੇ ਹੈਲਥ ਕਾਰਡ ਬਾਣਾਏ ਜਾਣ। ਹੁਣ ਤੱਕ ਲੁਧਿਆਣਾ ਵਿੱਚ ਕਰੀਬ 80 ਹਜ਼ਾਰ ਲੋਕਾਂ ਦੇ ਹੈਲਥ ਕਾਰਡ ਬਣ ਚੁੱਕੇ ਹਨ। ਸਭ ਤੋਂ ਵੱਧ ਜਗਰਾਓਂ ਹਲਕੇ ਵਿੱਚ ਹੈਲਥ ਕਾਰਡ ਬਣ ਰਹੇ ਹਨ, ਜਿੱਥੇ ਰੋਜ਼ 800 ਕਾਰਡ ਬਣਾ ਜਾ ਰਹੀ ਹਨ। ਜਿਨ੍ਹਾਂ ਲੋਕਾਂ ਕੋਲ ਆਯੁਸ਼ਮਾਨ ਕਾਰਡ ਹੈ। ਉਨ੍ਹਾਂ ਕਾਰਡਾਂ ਦੇ ਨਾਲ ਪੰਜਾਬ ਸਰਕਾਰ 5 ਲੱਖ ਰੁਪਏ ਹੋਰ ਜੋੜੇਗੀ। ਆਯੁਸ਼ਮਾਨ ਕਾਰਡ ਅਤੇ ਹੈਲਥ ਕਾਰਡ ਦੋਵੇਂ ਪੰਜਾਬ ਵਿੱਚ ਚਲਦੇ ਰਹਿਣਗੇ।
ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ। ਉੱਥੇ ਹੀ ਸੂਬੇ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਬੀਐਸਐਫ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹੇ ਕੀਤੇ। ਇਸ ਦੌਰਾਨ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਨੀਤੀਆਂ ਦਾ ਨਤੀਜਾ ਸੀ।

ਪੰਜਾਬ ਵਿੱਚ ਨਸ਼ੇ ‘ਤੇ ਕੇਂਦਰ ਸਰਕਾਰ ਨੂੰ ਘੇਰਿਆ

ਪੰਜਾਬ ਵਿੱਚ ਵਧ ਰਹੇ ਨਸ਼ੇ ਦੇ ਮੁੱਦੇ ਤੇ ਬੋਲਦਿਆਂ ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਕਾਰ ਨਹੀਂ ਚਾਹੁੰਦੀ ਕੀ ਪੰਜਾਬ ਵਿੱਚ ਨਸ਼ਾ ਪੂਰੀ ਤਰ੍ਹਾਂ ਦੇ ਨਾਲ ਬੰਦ ਹੋਵੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕੀ ਸਰਹੱਦ ਤੇ ਬੀਐਸਐਫ ਦੀ ਢਿੱਲ ਕਾਰਨ ਵੱਡੀ ਮਾਤਰਾ ਵਿੱਚ ਨਸ਼ਾ ਪੰਜਾਬ ਵਿੱਚ ਦਾਖਲ ਹੁੰਦਾ ਹੈ।

‘2 ਹਜ਼ਾਰ ਕਿਲੋ ਨਸ਼ਾ ਸਰਹੱਦ ਪਾਰ ਤੋਂ ਆ ਰਿਹਾ’

ਮੰਤਰੀ ਬਲਬੀਰ ਸਿੰਘ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਬਾਰਡਰ ਪਾਰ ਤੋਂ ਕਰੀਬ 2 ਹਜ਼ਾਰ ਕਿਲੋ ਨਸ਼ੀਲੇ ਪਧਾਰਥ ਪੰਜਾਬ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗੈਂਗਸਟਰ, ਅੱਤਵਾਦੀ ਅਤੇ ਨਾਰਕੋਟਿਕਸ ਤਸਕਰ ਆਪਸ ਵਿੱਚ ਮਿਲੇ ਹੋਏ ਹਨ। ਪਾਕਿਸਤਾਨ ਤੋਂ ਚਿੱਟਾ ਅਤੇ ਨਜਾਇਜ਼ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਰਾਜਸਥਾਨ ਅਤੇ ਗੁਜਰਾਤ ਦਾ ਬਾਰਡਰ ਪੰਜਾਬ ਤੋਂ ਬਹੁਤ ਵੱਡਾ ਹੈ, ਪਰ ਉੱਥੇ ਨਸ਼ਾ ਅਤੇ ਹਥਿਆਰ ਇਨ੍ਹੀਂ ਵੱਡੀ ਮਾਤਰਾ ਵਿੱਚ ਸਪਲਾਈ ਨਹੀਂ ਹੁੰਦੇ।
ਇਸ ਦਾ ਸਿੱਧ ਮਤਲਬ ਹੈ ਕਿ ਪੰਜਾਬ ਬਾਰਡ ਤੇ ਕੇਂਦਰ ਸਰਕਾਰ ਦੀ ਢੀਲ ਹੈ। ਕੇਂਦਰ ਚਾਹੇ ਤਾਂ 24 ਘੰਟਿਆ ਵਿੱਚ ਨਜਾਇਜ਼ ਗਤਿਵੀਧਿਆਂ ਨੂੰ ਕਟਰੋਲ ਕਰ ਸਕਦੀ ਹੈ। ਕੇਂਦਰ ਨੇ ਬਾਰਡਰ ਦਾ ਦਾਇਰਾ 15 ਕਿਲੋਮੀਟਰ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਵਿਦੇਸ਼ਾਂ ਵਿੱਚ ਬੈਠ ਕੇ ਕੁਝ ਲੋਕ ਭਾਰਤ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰੱਚ ਰਹੇ ਹਨ।

ਡਰੋਨ ਦੇ ਜ਼ਰੀਏ ਤਸਕਰੀ ਦਾ ਇਲਜ਼ਾਮ

ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 550 ਡਰੋਨ ਫੜੇ ਜਾ ਚੁੱਕੇ ਹਨ। ਪਰ ਉਸ ਦੇ ਬਾਵਜੂਦ ਕੁਝ ਡਰੋਨ ਸਰਹੱਦ ਪਾਰ ਕਰ ਭਾਰਤ ਵਿੱਚ ਦਾਖਲ ਹੋ ਜਾਂਦੇ ਹਨ। ਉਨ੍ਹਾਂ ਨੇ ਇਸ ਸਥਿਤੀ ਲਈ ਬੀਐਸਐਫ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Previous articleਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ, ਆਪਣੀ ਪਤਨੀ ਨਾਲ ਟੇਕਿਆ ਮੱਥਾ
Next articleLudhiana: ਨੌਕਰੀ ਦੇ ਬਹਾਨੇ ਇੱਕ ਵਿਅਕਤੀ ਨਾਲ 86.90 ਲੱਖ ਦੀ ਠੱਗੀ, ਸਪੋਰਟਸ ਕੋਟੇ ਤਹਿਤ ਪੁਲਿਸ ‘ਚ ਭਰਤੀ ਕਰਵਾਉਣ ਦਾ ਝਾਂਸਾ

LEAVE A REPLY

Please enter your comment!
Please enter your name here