Home Desh ਮੁੱਖ ਮੰਤਰੀ ਮਾਨ 2027 ਚੋਣਾਂ ‘ਚ ਵੀ ਹੋਣਗੇ AAP ਦਾ CM ਚਿਹਰਾ?... Deshlatest NewsPanjabRajniti ਮੁੱਖ ਮੰਤਰੀ ਮਾਨ 2027 ਚੋਣਾਂ ‘ਚ ਵੀ ਹੋਣਗੇ AAP ਦਾ CM ਚਿਹਰਾ? ਪਾਰਟੀ ਨੇ ਵੀਡੀਓ ਕੀਤੀ ਰਿਲੀਜ਼ By admin - February 23, 2026 19 0 FacebookTwitterPinterestWhatsApp ਪਾਰਟੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਲਿਖਿਆ ਗਿਆ ਹੈ- ਮਿਸ਼ਨ 2027, ਸੀਐਮ ਮਾਨ ਦੁਬਾਰਾ ਆ ਰਿਹਾ ਏ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਧਾਨ ਸਭਾ ਚੋਣਾਂ 2027 ਲਈ ਇੱਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਚਿਹਰਾ ਹੋ ਸਕਦੇ ਹਨ। ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਦਾ ਚਿਹਰਾ ਬਣਾ ਕੇ 2027 ਦੀਆਂ ਚੋਣਾਂ ਲੜ ਸਕਦੀ ਹੈ। ਆਮ ਆਦਮੀ ਪਾਰਟੀ ਨੇ ਵੀਡੀਓ ਜਾਰੀ ਕਰਦੇ ਹੋਏ, ਇਸ ਦਾ ਸੰਕੇਤ ਦਿੱਤਾ ਹੈ। ਪਾਰਟੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਲਿਖਿਆ ਗਿਆ ਹੈ- ਮਿਸ਼ਨ 2027, ਸੀਐਮ ਮਾਨ ਦੁਬਾਰਾ ਆ ਰਿਹਾ ਏ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਗਿਆ ਹੈ- ਲੋਕ ਉਹਦੇ ਨਾਲ਼ ਨੇ, ਉਹਨੂੰ ਪੰਜਾਬ ਲਿਆ ਰਿਹਾ ਏ। CM ਮਾਨ ਦੁਬਾਰਾ ਆ ਰਿਹਾ ਏ। ਪੰਜਾਬ ਸਰਕਾਰ ਵੱਲੋਂ 8 ਮਾਰਚ ਨੂੰ ਬਜਟ ਕੀਤਾ ਜਾਵੇਗਾ ਪੇਸ਼ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਕਾਰਜਕਾਲ ਦਾ ਆਖ਼ਿਰੀ ਬਜਟ ਪੇਸ਼ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਸੀਐਮ ਮਾਨ ਨੇ ਗੁਜਰਾਤ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਇਸ ਦੀ ਪੁਸ਼ਟੀ ਕੀਤੀ ਸੀ। ਪੰਜਾਬ ਸਰਕਾਰ ਮਾਰਚ ਚ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਮੈਂਟ ਸਮਿਟ, 2026 ਕਰਵਾ ਰਹੀ ਹੈ। ਸ਼ਡਿਊਲ ਮੁਤਾਬਕ ਇਸ ਸਮਿਟ 13 ਤੋਂ 15 ਮਾਰਚ ਤੱਕ ਚਲੇਗਾ। ਇਸ ਤੋਂ ਪਹਿਲਾਂ ਸਰਕਾਰ ਬਜਟ ਇਜਲਾਸ ਬੁਲਾ ਰਹੀ ਹੈ। ਅਗਲੇ ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦਾ ਇਹ ਆਖਿਰੀ ਬਜਟ ਹੋਵੇਗਾ। ਇਸ ਬਜਟ ਇਜਲਾਸ ਦੌਰਾਨ ਸਰਕਾਰ ਆਪਣੇ ਵਾਅਦੇ ਮੁਤਾਬਕ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦਾ ਭੱਤਾ ਜਾਰੀ ਕਰਨ ਦਾ ਫੈਸਲਾ ਲੈ ਸਕਦੀ ਹੈ।