Home Crime Tartaran Sarpanch ਕਤਲ ਕੇਸ: ਪੁਲਿਸ ਨੂੰ ਵੱਡੀ ਕਾਮਾਯਾਬੀ, ਐਨਕਾਊਂਟਰ ਦੌਰਾਨ 2... Crimelatest NewsPanjab Tartaran Sarpanch ਕਤਲ ਕੇਸ: ਪੁਲਿਸ ਨੂੰ ਵੱਡੀ ਕਾਮਾਯਾਬੀ, ਐਨਕਾਊਂਟਰ ਦੌਰਾਨ 2 ਮੁਲਜ਼ਮ ਕਾਬੂ By admin - February 25, 2026 27 0 FacebookTwitterPinterestWhatsApp ਸਦਰ ਪੱਟੀ ਤੇ ਐਸਐਚਓ ਸਰਹਾਲੀ ਦੀਆਂ ਦੋ ਟੀਮ ਸ਼ੱਕੀ ਮੁਲਜ਼ਮਾਂ ਦੀ ਭਾਲ ‘ਚ ਗਸ਼ਤ ਕਰ ਰਹੀਆਂ ਸਨ। ਸਰਪੰਚ ਹਰਬਿੰਦਰ ਸਿੰਘ ਕਤਲਕਾਂਡ ਮਾਮਲੇ ‘ਚ ਤਰਨਤਾਰਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਐਨਕਾਊਂਟਰ ਦੌਰਾਨ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਜ਼ਖ਼ਮੀ ਹਾਲਤ ‘ਚ ਕਾਬੂ ਕੀਤਾ ਹੈ। ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ਼ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਐਨਕਾਊਂਟਰ ਤਰਨਤਾਰਨ ਦੇ ਪੱਟੀ ਦੇ ਜੱਲੋਕੇ ਕੋਲ ਹੋਇਆ ਹੈ। ਸਦਰ ਪੱਟੀ ਤੇ ਐਸਐਚਓ ਸਰਹਾਲੀ ਦੀਆਂ ਦੋ ਟੀਮ ਸ਼ੱਕੀ ਮੁਲਜ਼ਮਾਂ ਦੀ ਭਾਲ ‘ਚ ਗਸ਼ਤ ਕਰ ਰਹੀਆਂ ਸਨ। ਪੁਲਿਸ ਨੂੰ ਇੱਕ ਖਾਸ ਇਨਪੁਟ ਮਿਲਿਆ ਸੀ। ਪੁਲਿਸ ਨੇ ਇੱਕ ਬਾਈਕ ‘ਤੇ ਸਵਾਰ ਦੋ ਸ਼ੱਕੀ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਮੁਲਜ਼ਮਾਂ ਨੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ‘ਚ ਪੁਲਿਸ ਗੋਲੀਬਾਰੀ ‘ਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਮੁੱਢਲੀ ਜਾਂਚ ‘ਚ ਪਤਾ ਚੱਲਿਆ ਹੈ ਕਿ ਮੁਲਜ਼ਮਾਂ ਕੋਲ ਇੱਕ .30 ਬੋਰ ਤੇ ਇੱਕ 9 ਐਮਐਮ ਪਿਸਟਲ ਸੀ। ਪੁਲਿਸ ਨੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਐਨਕਾਊਂਟਰ ‘ਚ ਮੁੱਖ ਸ਼ੂਟਰ ਰੋਮਨਪ੍ਰੀਤ ਸਿੰਘ (ਚੌਹਲਾ ਸਾਹਿਬ) ਦੇ ਦੋ ਗੋਲੀਆਂ ਲੱਗੀਆਂ ਹਨ, ਜਦਕਿ ਦੂਜੇ ਮੁਲਜ਼ਮ ਅਰਸ਼ਦੀਪ ਸਿੰਘ (ਜਲੰਧਰ) ਦੇ ਲੱਤ ‘ਚ ਗੋਲੀ ਲੱਗੀ ਹੈ। ਪੁਲਿਸ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਮੁੱਖ ਸ਼ੂਟਰ ਰੋਮਨਪ੍ਰੀਤ ਨੂੰ ਪਨਾਹ ਦੇ ਰਿਹਾ ਸੀ ਤੇ ਲਗਾਤਾਰ ਉਸ ਨਾਲ ਰਹਿ ਰਿਹਾ ਸੀ। ਇਸ ਮਾਮਲੇ ‘ਚ ਹੁਣ ਤੱਕ 4 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਗ੍ਰਿਫ਼ਤਾਰੀਆਂ ‘ਚ 2 ਮੁੱਖ ਮੁਲਜ਼ਮ ਹਨ, ਜਦਿਕ ਦੋ ਉਨ੍ਹਾਂ ਦੀ ਸਹਾਇਤਾ ਕਰ ਰਹੇ ਸਨ। ਇਸ ਮਾਮਲੇ ‘ਚ 2 ਹੋਰ ਮੁੱਖ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਲਦੀ ਹੀ ਗ੍ਰਿਫ਼ਤਾਰੀ ਕੀਤੀ ਜਾਵੇਗੀ।