Home Crime Jalandhar: ਦਿਨ-ਦਿਹਾੜੇ ਮਹਿਲਾ ਤੋਂ ਲੁੱਟ-ਖੋਹ, ਇਕੱਲੀ ਦੋ ਲੁਟੇਰਿਆਂ ਨਾਲ ਭਿੜੀ; ਹਥਿਆਰ... Crimelatest NewsPanjab Jalandhar: ਦਿਨ-ਦਿਹਾੜੇ ਮਹਿਲਾ ਤੋਂ ਲੁੱਟ-ਖੋਹ, ਇਕੱਲੀ ਦੋ ਲੁਟੇਰਿਆਂ ਨਾਲ ਭਿੜੀ; ਹਥਿਆਰ ਦਿਖਾ ਹੋਏ ਫ਼ਰਾਰ By admin - February 26, 2026 24 0 FacebookTwitterPinterestWhatsApp ਔਰਤ ਦੇ ਪਰਸ ‘ਚ ਲਗਭਗ 20,000 ਰੁਪਏ ਦੀ ਵਿਦੇਸ਼ੀ ਕਰੰਸੀ, ਉਸ ਦਾ ਪਾਸਪੋਰਟ ਤੇ ਹੋਰ ਮਹੱਤਵਪੂਰਨ ਦਸਤਾਵੇਜ਼ ਸਨ। ਜਲੰਧਰ ਦੇ ਕਿਸ਼ਨਗੜ੍ਹ ਕਰਤਾਰਪੁਰ ਰੋਡ ‘ਤੇ ਫਰੀਦਪੁਰ ਸਟਾਪ ਨੇੜੇ ਦਿਨ-ਦਿਹਾੜੇ ਇੱਕ ਸਨਸਨੀਖੇਜ਼ ਲੁੱਟ ਦੀ ਘਟਨਾ ਵਾਪਰੀ। ਕਪੂਰਥਲਾ ਦੀ ਰਹਿਣ ਵਾਲੀ ਜੋਤੀ ਰਾਣੀ, ਦੁੱਗਰੀ ਪਿੰਡ ‘ਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਸਕੂਟੀ ‘ਤੇ ਸਵਾਰ ਹੋ ਕੇ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ‘ਤੇ ਦੋ ਲੁਟੇਰਿਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸ਼ੱਕ ਹੋਣ ‘ਤੇ ਕਿ ਲੁਟੇਰੇ ਉਸ ਦਾ ਪਿੱਛਾ ਕਰ ਰਹੇ ਹਨ, ਮਹਿਲਾ ਨੇ ਫਰੀਦਪੁਰ ਸਟਾਪ ‘ਤੇ ਆਪਣੀ ਸਕੂਟੀ ਖੜ੍ਹੀ ਕੀਤਾ ਤੇ ਨੇੜੇ ਦੀ ਇੱਕ ਦੁਕਾਨ ਦੇ ਅੰਦਰ ਚਲਾ ਗਈ। ਇਸ ਦੌਰਾਨ ਇੱਖ ਲੁਟੇਰਿਆਂ ‘ਚੋਂ ਇੱਕ ਦੁਕਾਨ ਅੰਦਰ ਵੜ ਗਿਆ ਤੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਲੁਟੇਰੇ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹੋਣ ਦੇ ਬਾਵਜੂਦ, ਜੋਤੀ ਨੇ ਹਿੰਮਤ ਦਿਖਾਈ ਤੇ ਲੁਟੇਰੇ ਦਾ ਮੋਟਰਸਾਈਕਲ ਫੜ ਲਿਆ। ਹਾਲਾਂਕਿ, ਦੋਸ਼ੀ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦਾ ਪਰਸ ਖੋਹ ਲਿਆ ਤੇ ਭੱਜ ਗਿਆ। ਔਰਤ ਦੇ ਪਰਸ ‘ਚ ਲਗਭਗ 20,000 ਰੁਪਏ ਦੀ ਵਿਦੇਸ਼ੀ ਕਰੰਸੀ, ਉਸ ਦਾ ਪਾਸਪੋਰਟ ਤੇ ਹੋਰ ਮਹੱਤਵਪੂਰਨ ਦਸਤਾਵੇਜ਼ ਸਨ। ਹੈਰਾਨੀ ਦੀ ਗੱਲ ਹੈ ਕਿ ਮੌਕੇ ‘ਤੇ ਮੌਜੂਦ ਲੋਕ ਦਰਸ਼ਕ ਬਣੇ ਰਹੇ ਤੇ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਕਿਸ਼ਨਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।