Home Desh PM Modi Israel Parliament Speech: ਬੇਗੁਨਾਹਾਂ ਦਾ ਕਤਲੇਆਮ ਬਰਦਾਸ਼ਤ ਨਹੀਂ, ਇਜ਼ਰਾਈਲੀ ਸੰਸਦ... Deshlatest NewsPanjabRajnitiVidesh PM Modi Israel Parliament Speech: ਬੇਗੁਨਾਹਾਂ ਦਾ ਕਤਲੇਆਮ ਬਰਦਾਸ਼ਤ ਨਹੀਂ, ਇਜ਼ਰਾਈਲੀ ਸੰਸਦ ‘ਚ ਹਮਾਸ ‘ਤੇ ਵਰ੍ਹੇ PM Modi By admin - February 26, 2026 31 0 FacebookTwitterPinterestWhatsApp ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਾਲਾਂ ਵਿੱਚ ਦੂਜੀ ਵਾਰ ਇਜ਼ਰਾਈਲ ਦੇ ਇਤਿਹਾਸਕ ਦੌਰੇ ‘ਤੇ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਾਲਾਂ ਵਿੱਚ ਦੂਜੀ ਵਾਰ ਇਜ਼ਰਾਈਲ ਦੇ ਇਤਿਹਾਸਕ ਦੌਰੇ ‘ਤੇ ਪਹੁੰਚੇ ਹਨ। ਹਵਾਈ ਅੱਡੇ ‘ਤੇ ਉਤਰਦਿਆਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਨੇ ਪ੍ਰੋਟੋਕੋਲ ਤੋੜ ਕੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਪੀਐਮ ਮੋਦੀ ਨੇ ਇਜ਼ਰਾਈਲ ਦੀ ਸੰਸਦ ‘ਨੇਸੇਟ’ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਦਾ ਸਵਾਗਤ ‘ਨਮਸਤੇ’ ਅਤੇ ‘ਮੋਦੀ-ਮੋਦੀ’ ਦੇ ਨਾਅਰਿਆਂ ਨਾਲ ਹੋਇਆ। “ਮੈਂ ਭਾਰਤ ਦਾ ਪਹਿਲਾ ਪੀਐਮ ਹਾਂ ਜੋ ਇੱਥੇ ਸੰਬੋਧਨ ਕਰ ਰਿਹਾ” ਸੰਸਦ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ 140 ਕਰੋੜ ਭਾਰਤੀਆਂ ਵੱਲੋਂ ਤੁਹਾਡਾ ਅਭਿਨੰਦਨ ਕਰਦਾ ਹਾਂ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੂੰ ਇਸ ਪਵਿੱਤਰ ਸਦਨ ਵਿੱਚ ਬੋਲਣ ਦਾ ਮੌਕਾ ਮਿਲਿਆ ਹੈ।” ਉਨ੍ਹਾਂ ਕਿਹਾ ਕਿ ਇਜ਼ਰਾਈਲ ਵਾਪਸ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਪੀਐਮ ਮੋਦੀ ਨੇ 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਗਏ ਅੱਤਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਸ ਨਰਸੰਹਾਰ ਦਾ ਦਰਦ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਬੇਕਸੂਰ ਨਾਗਰਿਕਾਂ ਦੀ ਹੱਤਿਆ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਅੱਤਵਾਦ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਕਿਹਾ, “ਅੱਤਵਾਦ ‘ਤੇ ਜ਼ੀਰੋ ਟਾਲਰੈਂਸ ਹੋਣੀ ਚਾਹੀਦੀ ਹੈ ਅਤੇ ਪੂਰੀ ਦੁਨੀਆ ਦਾ ਇਸ ਪ੍ਰਤੀ ਇੱਕੋ ਨਜ਼ਰੀਆ ਹੋਣਾ ਚਾਹੀਦਾ ਹੈ। ਇਸ ਮੁੱਦੇ ‘ਤੇ ਕੋਈ ਦੋਹਰਾ ਮਾਪਦੰਡ ਨਹੀਂ ਚੱਲੇਗਾ।” ਉਨ੍ਹਾਂ ਗਾਜ਼ਾ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਇੱਕ ਨਵੀਂ ਪਹਿਲ ਦੱਸਿਆ। ਭਾਰਤ ਮਜ਼ਬੂਤੀ ਨਾਲ ਇਜ਼ਰਾਈਲ ਦੇ ਨਾਲ ਖੜ੍ਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਉਨ੍ਹਾਂ ਸਾਰੇ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹਨ ਜਿਨ੍ਹਾਂ ਨੇ ਅੱਤਵਾਦੀ ਹਮਲੇ ਵਿੱਚ ਆਪਣੇ ਪਿਆਰਿਆਂ ਨੂੰ ਗੁਆਇਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤ ਪੂਰੇ ਵਿਸ਼ਵਾਸ ਨਾਲ ਇਜ਼ਰਾਈਲ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਇਸ ਮੌਕੇ ਨੇਸੇਟ ਦੇ ਸਪੀਕਰ ਆਮਿਰ ਓਹਾਨਾ ਨੇ ਹਿੰਦੀ ਵਿੱਚ ‘ਯੇਰੂਸ਼ਲਮ ਵਿੱਚ ਤੁਹਾਡਾ ਸਵਾਗਤ ਹੈ’ ਕਹਿ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਭਾਰਤ ਨੇ ਹਮੇਸ਼ਾ ਯਹੂਦੀਆਂ ਨੂੰ ਆਪਣਾ ਘਰ ਦਿੱਤਾ ਹੈ। ਨੇਤਨਯਾਹੂ ਨੇ ‘ਮੋਦੀ ਹੱਗ’ ਦੀ ਕੀਤੀ ਸ਼ਲਾਘਾ ਇਜ਼ਰਾਈਲੀ ਪੀਐਮ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੂੰ ਆਪਣਾ ‘ਪਿਆਰਾ ਮਿੱਤਰ’ ਦੱਸਦਿਆਂ ਕਿਹਾ, “ਅਸੀਂ ਸਿਰਫ਼ ਦੋਸਤ ਨਹੀਂ, ਸਗੋਂ ਭਰਾ ਹਾਂ।” ਉਨ੍ਹਾਂ ਪੀਐਮ ਮੋਦੀ ਦੇ ਗਲੇ ਮਿਲਣ ਦੇ ਅੰਦਾਜ਼ ਦੀ ਚਰਚਾ ਕਰਦਿਆਂ ਕਿਹਾ ਕਿ ਜਦੋਂ ਮੋਦੀ ਕਿਸੇ ਨੂੰ ਗਲੇ ਮਿਲਦੇ ਹਨ, ਤਾਂ ਉਹ ਦਿਖਾਵਾ ਨਹੀਂ ਬਲਕਿ ਦਿਲ ਦੀ ਸੱਚੀ ਗੱਲ ਹੁੰਦੀ ਹੈ। ਨੇਤਨਯਾਹੂ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਦੋ ਪ੍ਰਾਚੀਨ ਸਭਿਅਤਾਵਾਂ ਹਨ ਅਤੇ ਸਾਡਾ ਗਠਜੋੜ ਸਾਡੀਆਂ ਤਾਕਤਾਂ ਨੂੰ ਕਈ ਗੁਣਾ ਵਧਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨਾਲ ਵਪਾਰ ਦੁੱਗਣਾ ਅਤੇ ਸਹਿਯੋਗ ਚਾਰ ਗੁਣਾ ਵੱਧ ਚੁੱਕਾ ਹੈ।