Home Desh 51 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ, 36 ਹਜ਼ਾਰ ਤੋਂ ਵੱਧ FIRs… “ਯੁੱਧ ਨਸ਼ਿਆਂ...

51 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ, 36 ਹਜ਼ਾਰ ਤੋਂ ਵੱਧ FIRs… “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਇੱਕ ਸਾਲ ਪੂਰਾ

27
0

ਪੰਜਾਬ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ।

1 ਮਾਰਚ, 2025 ਨੂੰ ਸ਼ੁਰੂ ਹੋਈ ਇਹ ਮੁਹਿੰਮ ਨਾਲ ਪੰਜਾਬ ਸਰਕਾਰ ਨੂੰ ਨਸ਼ਿਆਂ ‘ਤੇ ਕਾਬੂ ਪਾਉਣ ‘ਚ ਵੱਡੀ ਸਫਲਤਾ ਮਿਲੀ ਹੈ। ਮੁਹਿੰਮ ਦਾ ਇੱਕ ਸਾਲ ਪੂਰਾ ਹੋਣ ‘ਤੇ ਸਰਕਾਰ ਨੇ ਦਾਅਵਾ ਕੀਤਾ ਹੈ ਮੁੱਖ ਮੰਤਰੀ ਭਗਵੰਮ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਡਰੱਗ ਨੈੱਟਵਰਕ ‘ਤੇ ਸਭ ਤੋਂ ਵੱਡਾ ਪ੍ਰਹਾਰ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਾਲ ‘ਚ ਇਸ ਮੁਹਿੰਮ ਦੀ ਸਫਲਤਾ ‘ਤੇ ਸਰਕਾਰੀ ਅੰਕੜੇ ਜਾਰੀ ਕੀਤੇ ਹਨ। ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਪੋਸਟ ਕਰਦੇ ਹੋਏ, ਇਸ ਮੁਹਿੰਮ ਰਾਹੀਂ ਨਸ਼ੇ ਦੇ ਵਿਰੁੱਧ ਕਾਰਵਾਈ ਦੇ ਅੰਕੜੇ ਜਾਰੀ ਕੀਤੇ ਹਨ।

51,000 ਤੋਂ ਵੱਧ ਗੈਂਗਸਟਰ ਕਾਬੂ, 36,000 ਤੋਂ ਵੱਧ FIRs

ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਕਰਦੇ ਹੋਏ ਦੱਸਿਆ ਕਿ ਇਸ ਮੁਹਿੰਮ ਤਹਿਤ 51,648 ਨਸ਼ਾ ਤਸਕਰ ਕਾਬੂ ਕੀਤੇ ਗਏ ਹਨ। ਇਸ ਦੇ ਨਾਲ ਹੀ 36,178 ਮਾਮਲੇ (ਐਫਆਈਆਰ) ਦਰਜ ਕੀਤੇ ਗਏ ਹਨ। ਉੱਥੇ ਹੀ, ਇਸ ਮੁਹਿੰਮ ਦੇ ਚੱਲਦੇ ਵੱਡੇ ਤਦਾਦ ‘ਚ ਨਸ਼ਾ ਵੀ ਜ਼ਬਤ ਕੀਤਾ ਗਿਆ ਹੈ।
ਹੁਣ ਤੱਕ ਇਸ ਮੁਹਿੰਮ ਤਹਿਤ 49 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਜ਼ਬਤ ਕੀਤੇ ਜਾ ਚੁੱਕੇ ਹਨ। ਤੇ 16.70 ਕਰੋੜ ਦੀ ਡਰੱਗ ਮਨੀ ਬਰਾਮਦ ਕੀਤੀ ਜਾ ਚੁੱਕੀ ਹੈ। ਸੀਐਮ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ ਬਚਾਉਣ ਦੇ ਲਈ ਸਾਡੀ ਜੰਗ ਬਿਨਾਂ ਰੁਕੇ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਦੇ ਨਤੀਜੇ ਸਾਰਿਆਂ ਦੇ ਸਾਹਮਣੇ ਹਨ।

ਵੱਡੀ ਮਾਤਰਾ ‘ਚ ਨਸ਼ਾ ਬਰਾਮਦ

  • ਹੋਰਇਨ- 2276.98 ਕਿੱਲੋ
  • ਭੁੱਕੀ/ਚੂਰਾ ਪੋਸਤ- 22,299.40 ਕਿੱਲੋ
  • ਅਫੀਮ- 686.26 ਕਿੱਲੋ
  • ਗਾਂਜਾ- 807.96 ਕਿੱਲੋ
  • ਗੋਲੀਆਂ/ਕੈਪਸੂਲ- 49,02,575
  • ਟੀਕੇ- 1,985
  • ਆਈਸ ਡਰੱਗ- 36.47 ਕਿੱਲੋ
  • ਨਸ਼ੀਲਾ ਪਾਊਡਰ- 42.93 ਕਿੱਲੋ
  • ਚਰਸ- 68.15 ਕਿੱਲੋ
  • ਕੋਕੀਨ- 4.46 ਕਿੱਲੋ
  • ਸਮੈਕ- 0.27 ਕਿੱਲੋ
Previous articleAmerica ਤੱਕ ਪਹੁੰਚਣ ਵਾਲੀਆਂ ਮਿਜ਼ਾਈਲਾਂ ਬਣਾ ਰਿਹਾ ਸੀ Iran, ਇਹ ਹਮਲਾ ਕਰਨ ਦਾ ਆਖਰੀ ਮੌਕਾ ਸੀ: Trump
Next articleਈਰਾਨ ਦੇ ਸੁਪਰੀਮ ਲੀਡਰ Khamenei ਦੀ ਮੌਤ ‘ਤੇ Sonia Gandhi ਦਾ ਲੇਖ, ਸਰਕਾਰ ਦੀ ਚੁੱਪੀ ‘ਤੇ ਚੁੱਕੇ ਸਵਾਲ

LEAVE A REPLY

Please enter your comment!
Please enter your name here