Home Desh Punjab Budget Session: ਗਵਰਨਰ ਦੇ ਭਾਸ਼ਣ ਵਿਚਕਾਰ ਕਾਂਗਰਸ ਦਾ ਵਾਕਆਊਟ, ਅਮਨ ਅਰੋੜਾ...

Punjab Budget Session: ਗਵਰਨਰ ਦੇ ਭਾਸ਼ਣ ਵਿਚਕਾਰ ਕਾਂਗਰਸ ਦਾ ਵਾਕਆਊਟ, ਅਮਨ ਅਰੋੜਾ ਨੇ ਸਾਧਿਆ ਨਿਸ਼ਾਨਾ

19
0

ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਦੇ ਬਾਹਰ ਮੀਡੀਆ ਨੂੰ ਸੰਬੋਧਨ ਕੀਤਾ।

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਚੁੱਕਾ ਹੈ। ਰਾਸ਼ਟਰ ਗਾਣ ਤੋਂ ਬਾਅਦ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਆਪਣਾ ਭਾਸ਼ਣ ਦੇਣਾ ਸ਼ੁਰੂ ਕੀਤਾ, ਪਰ ਇਸ ਦੌਰਾਨ ਕਾਂਗਰਸ ਦੇ ਵਿਧਾਇਕਾਂ ਨੇ ਭਾਸ਼ਣ ਵਿਚਕਾਰ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਵੱਲੋਂ ਪੰਜਾਬ ਦੀ ਮੌਜੂਦਾ ਸਥਿਤੀ ਦਾ ਮੁੱਦਾ ਚੁੱਕਿਆ ਗਿਆ। ਗਵਰਨਰ ਨੇ ਕਿਹਾ ਵਿਰੋਧ ਕਰਨਾ ਤੁਹਾਡਾ ਹੱਕ ਹੈ, ਪਰ ਇਸ ਦੇ ਲਈ ਤੁਹਾਨੂੰ ਸਮਾਂ ਮਿਲੇਗਾ। ਵਿਰੋਧੀ ਧਿਰ ਨੇ ਹੰਗਾਮਾ ਕਰਨ ਤੋਂ ਬਾਅਦ ਵਾਕਆਊਟ ਕਰ ਦਿੱਤਾ।

ਮੰਤਰੀ ਅਮਨ ਅਰੋੜਾ ਨੇ ਸਾਧਿਆ ਨਿਸ਼ਾਨਾ

ਇਸ ਦੌਰਾਨ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਦੇ ਬਾਹਰ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਵੱਲੋਂ ਲੋਕਤੰਤਰ ਦੀ ਪ੍ਰਕਿਰਿਆ ਦਾ ਘਾਣ ਕੀਤਾ ਜਾ ਰਿਹਾ ਹੈ। ਕਾਂਗਰਸ ਲੋਕਾਂ ਨੂੰ ਮੁੱਦਿਆਂ ਤੋਂ ਭਟਕਾ ਕੇ ਹੱਲਾ-ਗੁੱਲਾ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਦੇ ਭਾਸ਼ਣ ਵਿਚਕਾਰ ਵਿਵਾਦ ਕਰਨਾ ਤੇ ਬਾਅਦ ‘ਚ ਵਾਕਆਊਟ ਕਰਨਾ ਇਹ ਬਹੁਤ ਮੰਦਭਾਗਾ ਹੈ।
ਉਨ੍ਹਾਂ ਨੇ ਕਿਹਾ ਕਿ ਬਜਟ ਇਜਲਾਸ ਦੌਰਾਨ ਪੰਜਾਬ ਸਰਕਾਰ ਵੱਲੋਂ ਗਵਰਨਰ ਰਾਹੀਂ ਪਿਛਲੇ ਚਾਰ ਸਾਲ ਦਾ ਲੇਖਾ-ਜੋਖਾ ਤੇ ਆਉਣ ਵਾਲੇ ਸਾਲ ਦੇ ਬਜਟ ਦੇ ਵੇਰਵੇ ਰੱਖਦੀ ਹੈ। ਗਵਰਨਰ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹਨ ਤੇ ਲੋਕਤੰਤਰ ਪ੍ਰਕਿਰਿਆ ਦੁਆਰਾ ਚੁਣੇ ਗਏ ਸੂਬੇ ਦੇ ਹੈੱਡ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮਕਸਦ ਹੈ ਕਿ ਲੋਕਾਂ ਦੇ ਮੁੱਦੇ ਤੋਂ ਸਰਕਾਰ ਨੂੰ ਭਟਕਾਇਆ ਜਾਵੇ।

ਮੰਤਰੀ ਨੇ ਗਿਣਾਈਆਂ4 ਸਾਲ ਦੀਆਂ ਉਪਲੱਬਧੀਆਂ

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ‘ਚ ਲੋਕਾਂ ਦੀ ਹਿੱਤ ‘ਚ ਕੰਮ ਕੀਤਾ ਹੈ। ਚਾਹੇ ਪੰਜਾਬ ਦੀ ਸਿੱਖਿਆ ਖੇਤਰ ਦੀ ਕ੍ਰਾਂਤੀ ਹੋਵੇ, ਚਾਹੇ 15,000 ਟੀਚਰਾਂ ਲਈ ਨਵੀਆਂ ਨੌਕਰੀਆਂ, ਇਸ ਦੇ ਨਾਲ ਹੀ 12,000 ਟੀਚਰਾਂ ਨੂੰ ਰੈਗੂਰਲਾਈਜ਼ ਕੀਤਾ ਗਿਆ ਤੇ ਟੀਚਰਾਂ ਨੂੰ ਬਾਹਰਲੇ ਮੁਲਕ ਟ੍ਰੇਨਿੰਗ ਲਈ ਭੇਜਿਆ ਗਿਆ। ਸਿਹਤ ਖੇਤਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਮੰਤਰੀ ਅਮਨ ਅਰੋੜਾ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਬੇਮਿਸਾਲ ਕੰਮ ਕੀਤਾ ਗਿਆ। 900 ਦੇ ਕਰੀਬ ਮੁਹੱਲਾ ਕਲੀਨਿਕ ਖੋਲ੍ਹੇ ਗਏ, ਹਸਪਤਾਲਾਂ ਦਾ ਕਾਇਆ-ਕਲਪ ਕੀਤਾ ਜਾ ਰਿਹਾ।
ਅਰੋੜਾ ਨੇ ਕਿਹਾ ਕਿ ਅੱਜ ਤਕਰੀਬਨ 90 ਫ਼ੀਸਦੀ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਕਿਸਾਨਾਂ ਨੂੰ ਜਾ ਕੇ ਪੁੱਛੋ ਜੋ ਕਿ ਕਾਂਗਰਸ ਦੇ ਅਕਾਲੀਆਂ ਦੇ ਰਾਜ ‘ਚ ਰਾਤਾਂ ਨੂੰ ਜਾ ਕੇ ਖੇਤਾਂ ਨੂੰ ਪਾਣੀ ਲਾਉਣ ਜਾਂਦੇ ਸਨ, ਅੱਜ ਉਹ ਅਫ਼ਸਰਾਂ ਵਾਂਗ ਸਵੇਰੇ 9 ਵਜੇ ਖੇਤਾਂ ਨੂੰ ਪਾਣੀ ਲਾਉਂਦੇ ਹਨ। ਕਿਸਾਨਾਂ ਨੂੰ ਪੰਜਾਬ ਦੇ ਕੋਣੇ-ਕੋਣੇ ਤੱਕ ਪਾਣੀ ਪਹੁੰਚਾਇਆ ਗਿਆ ਹੈ। ਅੱਜ ਤੱਕ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਪਾਣੀ ਦੇ ਨਾਮ ‘ਤੇ ਸਿਆਸਤ ਕੀਤੀ। ਇਹ ਪਾਣੀ ਦੂਜੇ ਸੂਬਿਆਂ ਨੂੰ ਦੇਣ ਦੀ ਬਜਾਏ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਕੰਮ ਪੰਜਾਬ ਸਰਕਾਰ ਨੇ ਕੀਤਾ ਹੈ।
ਅੱਜ ਤਕਰੀਬਨ 60,000 ਸਰਕਾਰ ਨੌਕਰੀਆਂ ਬਿਨਾਂ ਸਿਫਾਰਿਸ਼ ਦੇ ਬਿਨਾਂ ਪੈਸਿਆਂ ਤੋਂ ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਨੂੰ ਕਾਬਲੀਅਤ ਦੇ ਆਧਾਰ ‘ਤੇ ਦਿੱਤੀਆਂ। ਅੱਜ ਜਦੋਂ ਪੰਜਾਬ ਦੇ ਗਵਰਨਰ ਇੰਨ੍ਹਾਂ ਉਪਲੱਬਧੀਆਂ ਦੇ ਵੇਰਵੇ ਦੇਣ ਜਾ ਰਹੇ ਹਨ ਤਾਂ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਪੰਜਾਬ ਦੇ ਲੋਕ ਇਨ੍ਹਾਂ ਕਰਕੇ ਹੀ ਨਸ਼ੇ ‘ਚ ਧੱਕੇ ਗਏ ਤੇ ਪੰਜਾਬ ਸਰਕਾਰ ਹੁਣ ਨਸ਼ਿਆਂ ਦੇ ਗੈਂਗਸਟਰਵਾਦ ਵਿਰੁੱਧ ਮੁਹਿੰਮ ਚਲਾ ਰਹੀ ਹੈ।
Previous articleT20 World Cup 2026 ਫਾਈਨਲ ‘ਚ ਟੀਮ ਇੰਡੀਆ ਦੀ ਐਂਟਰੀ, ਸੈਮੀਫਾਈਨਲ ਵਿੱਚ England ਨੂੰ ਹਰਾਇਆ
Next articleGurdaspur ‘ਚ ਬੰਦੂਕ ਦੀ ਨੋਕ ‘ਤੇ 7 ਕਰੋੜ ਦੀ ਲੁੱਟ, ਨਿਹੰਗਾਂ ਦੇ ਬਾਣੇ ‘ਚ ਆਏ 5 ਲੁਟੇਰੇ

LEAVE A REPLY

Please enter your comment!
Please enter your name here