ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਅਕਾਸ਼ ਹਰੀਕੇ ਤੇ ਸੁੱਖਾ ਸੰਧੂ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਕੈਨੇਡਾ ‘ਚ ਪੰਜਾਬੀ ਯੂਟਿਊਬਰ ਤੇ ਇਨਫਲੂਐਂਸਰ ਨੈਂਸੀ ਗਰੇਵਾਲ ਦਾ ਕਤਲ ਕਰ ਦਿੱਤਾ ਗਿਆ। ਉਹ ਅਕਸਰ ਹੀ ਖਾਲਿਸਤਾਨ ਤੇ ਹੋਰ ਧਾਰਮਿਕ ਮੁੱਦਿਆਂ ‘ਤੇ ਆਪਣੀ ਵਿਚਾਰ ਰੱਖਦੀ ਸੀ। ਉਸ ਦੇ ਕਤਲ ਦੇ ਪਿੱਛੇ ਵੀ ਇਹੀ ਕਾਰਨ ਨਿਕਲ ਕੇ ਸਾਹਮਣੇ ਆਇਆ ਹੈ। ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਨੈਂਸੀ ਖਾਲਿਸਤਾਨ ਤੇ ਕੌਮ ਦੇ ਖਿਲਾਫ਼ ਬੋਲਦੀ ਸੀ, ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ।
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਅਕਾਸ਼ ਹਰੀਕੇ ਤੇ ਸੁੱਖਾ ਸੰਧੂ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ‘ਚ ਲਿਗਿਆ ਗਿਆ ਹੈ ਜੋ ਵੀ ਕੋਈ ਨੈਂਸੀ ਵਾਂਗ ਕੌਮ ਜਾਂ ਖਾਲਿਸਤਾਨ ਖਿਲਾਫ਼ ਬੋਲੇਗਾ ਉਸ ਦਾ ਇਹ ਹੀ ਹਾਲ ਹੋਵੇਗਾ।
ਪੋਸਟ ‘ਚ ਲਿਖਿਆ ਗਿਆ ਹੈ- ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆ ਜੋ ਵਿੰਡਸਰ, ਓਨਟਾਰੀਓ ਕੈਨੇਡਾ ‘ਚ ਨੈਂਸੀ ਗਰੇਵਾਲ ਦਾ ਕਤਲ ਹੋਇਆ। ਇਹ ਕੰਮ ਸਾਡੇ ਭਰਾਵਾਂ ਨੇ ਕਿਤਾ ਹੈ। ਇਸ ਦੀ ਜਿੰਮੇਵਾਰੀ ਮੈਂ ਅਕਾਸ਼ ਹਰੀਕੇ ਤੇ ਸੁੱਖਾ ਸੰਧੂ ਲੈਨੇ ਆ… ਏਹ ਬੀਬੀ ਧਰਮ ਤੇ ਖਾਲਿਸਤਾਨ ਬਾਰੇ ਗਲਤ ਬੋਲਦੀ ਸੀ ਤੇ ਇਸ ਦੇ ਨਤੀਜਾ ਇਸ ਨੂੰ ਮਿਲ ਗਿਆ। ਬਾਕੀ ਸਾਡਾ ਕਿਸੇ ਭੀ ਧਰਮ ਨਾਲ ਕੋਈ ਵੈਰ ਨਹੀਂ ਹੈ ਤੇ ਕੋਈ ਵੀ ਇਸ ਦੇ ਵਾਂਗੂ ਕੌਮ ਦੇ ਖਿਲਾਫ ਬੋਲੂਗਾ, ਉਸ ਦਾ ਇਹੋ ਜਿਹੋ ਹਾਲ ਹੋਵੇਗਾ। ਸ਼ਸਤਰ ਕੇ ਅਦੀਨ ਹੈ ਰਾਜ।


![nancy-grewal-murder[1]](https://punjabprotv.com/Punjabi/wp-content/uploads/2026/03/nancy-grewal-murder1-640x360.jpg)






