Home Desh Rihanna ਦੇ ਘਰ ‘ਤੇ ਫਾਈਰਿੰਗ; ਟੇਸਲਾ ਕਾਰ ਵਿੱਚ ਬੈਠੀ ਔਰਤ ਨੇ ਚਲਾਈਆਂ... Deshlatest NewsVidesh Rihanna ਦੇ ਘਰ ‘ਤੇ ਫਾਈਰਿੰਗ; ਟੇਸਲਾ ਕਾਰ ਵਿੱਚ ਬੈਠੀ ਔਰਤ ਨੇ ਚਲਾਈਆਂ 10 ਗੋਲੀਆਂ, ਅੰਦਰ ਸੀ ਸਿੰਗਰ By admin - March 9, 2026 18 0 FacebookTwitterPinterestWhatsApp ਹਾਲੀਵੁੱਡ ਦੀ ਮਸ਼ਹੂਰ ਗਾਇਕਾ ਰਿਹਾਨਾ ਦੇ ਘਰ ‘ਤੇ ਫਾਈਰਿੰਗ ਦੀ ਘਟਨਾ ਵਾਪਰੀ ਹੈ। ਅਮਰੀਕਾ ਦੇ ਲਾਸ ਏਂਜਲਸ ਦੇ ਬੇਵਰਲੀ ਹਿਲਜ਼ ਵਿੱਚ ਮਸ਼ਹੂਰ ਗਾਇਕਾ ਰਿਹਾਨਾ ਦੇ ਘਰ ‘ਤੇ ਫਾਈਰਿੰਗ ਹੋਈ ਹੈ। ਪੁਲਿਸ ਨੇ ਐਤਵਾਰ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਇੱਕ 30 ਸਾਲਾ ਔਰਤ ਨੂੰ ਹਿਰਾਸਤ ਵਿੱਚ ਲਿਆ। ਆਰੋਪ ਹੈ ਕਿ ਔਰਤ ਨੇ ਰਿਹਾਨਾ ਦੇ ਘਰ ‘ਤੇ ਕਈ ਗੋਲੀਆਂ ਚਲਾਈਆਂ। ਹਮਲੇ ਵੇਲੇ ਰਿਹਾਨਾ ਅੰਦਰ ਹੀ ਸੀ। ਗੋਲੀਬਾਰੀ 8 ਮਾਰਚ ਦੀ ਦੁਪਹਿਰ ਨੂੰ ਹੋਈ। ਲਾਸ ਏਂਜਲਸ ਟਾਈਮਜ਼ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਦੀ ਜਾਣਕਾਰੀ ਮਿਲਣ ‘ਤੇ, ਪੁਲਿਸ ਹਰਕਤ ਵਿੱਚ ਆਈ ਅਤੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀ। ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ, ਪੁਲਿਸ ਸਵੇਰੇ 1:21 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਪੁਲਿਸ ਨੇ ਉਸੇ ਸਥਾਨ ‘ਤੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ। 10 ਗੋਲੀਆਂ ਚੱਲਾਈਆਂ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਆਪਣੀ ਕਾਰ ਵਿੱਚ ਸੀ ਅਤੇ ਕਥਿਤ ਤੌਰ ‘ਤੇ ਜਾਣ ਤੋਂ ਪਹਿਲਾਂ ਗੱਡੀ ਦੇ ਅੰਦਰੋਂ ਹੀ ਰਿਹਾਨਾ ਦੇ ਘਰ ‘ਤੇ ਕਈ ਗੋਲੀਆਂ ਚਲਾਈਆਂ। ਲਾਸ ਏਂਜਲਸ ਪੁਲਿਸ ਵਿਭਾਗ ਦੇ ਰੇਡੀਓ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਘਟਨਾ ਦੀ ਜਾਣਕਾਰੀ ਦੇਣ ਵਾਲੇ ਨੇ ਦੱਸਿਆ ਕਿ ਔਰਤ ਇੱਕ ਚਿੱਟੇ ਰੰਗ ਦੀ ਟੇਸਲਾ ਵਿੱਚ ਸੀ ਅਤੇ ਲਗਭਗ 10 ਗੋਲੀਆਂ ਚਲਾਈਆਂ। ਬੱਚਿਆਂ ਅਤੇ ਪਾਰਟਨਰ ਨਾਲ ਇਸੇ ਘਰ ਵਿੱਚ ਰਹਿੰਦੀ ਹੈ ਰਿਹਾਨਾ ਜਿੱਥੇ ਗੋਲੀਬਾਰੀ ਹੋਈ, 38 ਸਾਲਾ ਰਿਹਾਨਾ ਇਸੇ ਘਰ ਵਿੱਚ ਆਪਣੇ ਪਾਰਟਨਰ A$AP ਰੌਕੀ ਅਤੇ ਤਿੰਨ ਬੱਚਿਆਂ ਨਾਲ ਰਹਿੰਦੀ ਹੈ। ਉਹ ਘਟਨਾ ਦੌਰਾਨ ਘਰ ਵਿੱਚ ਹੀ ਸੀ। ਹਾਲਾਂਕਿ, ਰਿਹਾਨਾ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਹੈ ਕਿ ਉਹ ਸੁਰੱਖਿਅਤ ਹੈ। ਪੁਲਿਸ ਦੇ ਅਨੁਸਾਰ, ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਹਾਲਾਂਕਿ, ਇਸ ਸਮੇਂ ਸ਼ੱਕੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਅਜੇ ਤੱਕ ਗੋਲੀਬਾਰੀ ਦੇ ਮਕਸਦ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਲਾਸ ਏਂਜਲਸ ਪੁਲਿਸ ਇਸ ਸਮੇਂ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ, ਇਸ ਘਟਨਾ ‘ਤੇ ਰਿਹਾਨਾ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।