Home Desh ਮਾਨ ਸਰਕਾਰ ਦਾ 4 ਸਾਲਾਂ ਦਾ Report Card ਪੇਸ਼, ਕਿਹੜੀਆਂ-ਕਿਹੜੀਆਂ ਗਾਰੰਟੀਆਂ...

ਮਾਨ ਸਰਕਾਰ ਦਾ 4 ਸਾਲਾਂ ਦਾ Report Card ਪੇਸ਼, ਕਿਹੜੀਆਂ-ਕਿਹੜੀਆਂ ਗਾਰੰਟੀਆਂ ਹੋਈਆਂ ਪੂਰੀਆਂ?

18
0

ਮੁੱਖ ਮੰਤਰੀ ਦੇ ਦਾਅਵਾ ਕੀਤਾ ਕਿ ਪੰਜਾਬ ਤਰੱਕੀਆਂ ਦੇ ਰਾਹ ‘ਤੇ ਚੱਲ ਰਿਹਾ ਹੈ।

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅੱਜ ਚਾਰ ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦਾ ਇਨ੍ਹਾਂ ਸਾਲਾਂ ਦਾ ਰਿਪੋਰਡ ਕਾਰਡ ਜਾਰੀ ਕੀਤਾ। ਸੀਐਮ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਇੱਕ 35-40 ਪੰਨਿਆਂ ਦੀ ਕਿਤਾਬ ਜਾਰੀ ਕੀਤੀ। ਸੀਐਮ ਮਾਨ ਨੇ ਕਿਹਾ ਕਿ ਇਸ ‘ਚ ਸਰਕਾਰੀ ਦੀਆਂ ਉਪਲੱਬਧੀਆਂ ਦੱਸੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ‘ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ’ ਸਿਰਲੇਖ ਵਾਲੀ ਇਸ ਪੁਸਤਕ ‘ਚ ਤਸਵੀਰਾਂ ਸਮੇਤ ਸਰਕਾਰ ਦੀਆਂ ਉਪਲੱਬਧੀਆਂ ਦੱਸੀਆਂ ਗਈਆਂ ਹਨ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ‘ਚ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਵੀ ਗਾਰੰਟੀਆਂ ਮੈਨੀਫ਼ੈਸਟੋ ਸਮੇਂ ਜਾਰੀ ਕੀਤੀਆਂ ਗਈਆਂ ਸਨ ਤੇ ਉਨ੍ਹਾਂ ਗਾਰੰਟੀਆਂ ਦੇ ਪੂਰੇ ਹੋਣ ਦੀ ਜਾਣਕਾਰੀ ਦਿੱਤੀ ਗਈ। ਹਾਲਾਂਕਿ, 5 ਸਾਲ ਦਾ ਕਾਰਜ ਕਾਲ ਹੋਣ ਦੇ ਬਾਵਜੂਦ, ਸਰਕਾਰ ਨੇ 4 ਸਾਲ ਅੰਦਰ ਹੀ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਤੇ ਦੇਸ਼ ‘ਚ ਇਹ ਵੱਡਾ ਬਦਲਾਅ ਹੈ ਕਿ ਆਮ ਤੌਰ ‘ਤੇ ਸਰਕਾਰਾਂ 5 ਸਾਲ ‘ਚ ਵੀ ਵਾਅਦੇ ਪੂਰੇ ਨਹੀਂ ਕਰਦੀਆਂ, ਪਰ ਸਾਡੀ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ।
ਮੁੱਖ ਮੰਤਰੀ ਦੇ ਦਾਅਵਾ ਕੀਤਾ ਕਿ ਪੰਜਾਬ ਤਰੱਕੀਆਂ ਦੇ ਰਾਹ ‘ਤੇ ਚੱਲ ਰਿਹਾ ਹੈ। ਸੀਐਮ ਨੇ 16 ਮਾਰਚ, 2022 ਦੀ ਤਰੀਕ ਦਾ ਜ਼ਿਕਰ ਕੀਤਾ ਜਦੋਂ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਹ ਸਹੁੰ ਸਿਰਫ਼ ਮੈਂ ਨਹੀਂ ਸਗੋਂ ਮੇਰੇ ਨਾਲ ਬਹੁਤ ਸਾਰੇ ਲੋਕਾਂ ਨੇ ਜੋ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹਨ, ਉਨ੍ਹਾਂ ਵੱਲੋਂ ਵੀ ਸੰਕਲਪ ਲਿਆ ਗਿਆ ਸੀ।

ਮਾਨ ਸਰਕਾਰ ਦਾ ਰਿਪੋਰਟ ਕਾਰਡ

ਮੁਫ਼ਤ ਬਿਜਲੀ- ਹਰ ਘਰ ਨੂੰ ਪ੍ਰਤੀ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਾਰੰਟੀ ਪੂਰੀ ਕੀਤੀ ਗਈ। ਸੀਐਮ ਮਾਨ ਨੇ ਕਿਹਾ ਕਿ 2 ਮਹੀਨਿਆਂ ਦੀ ਮਿਆਦ ‘ਚ 600 ਯੂਨਿਟਾਂ ਤੋਂ ਘੱਟ ਬਿਜਲੀ ਖਪਤ ਵਾਲੇ ਬਿੱਲ ਮੁਆਫ਼ ਕਰਨ ਦਾ ਵਾਅਦਾ ਸਰਕਾਰ ਨੇ ਪੂਰਾ ਕੀਤਾ। ਇਸ ਦੇ ਲਈ ਕੋਈ ਸ਼ਰਤ ਨਹੀਂ ਰੱਖੀ ਗਈ। ਇਸ ਨਾਲ 90 ਫ਼ੀਸਦੀ ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਹੈ।
ਬਿਜਲੀ ਦੀ ਪੂਰਤੀ- ਸੀਐਮ ਮਾਨ ਨੇ ਜ਼ਿਕਰ ਕੀਤਾ ਕਿ ਝਾਰਖੰਡ ਦੀ ਪਛਵਾੜਾ ‘ਚ ਪੰਜਾਬ ਦੀ ਕੋਲੇ ਦੀ ਖਾਣ ਸੀ, ਜੋ ਕਿ ਬੰਦ ਪਈ ਸੀ। ਪ੍ਰਾਈਵੇਟ ਸੰਸਥਾਵਾਂ ਤੋਂ ਕੋਲਾ ਖਰੀਦ ਕੇ ਕਮਿਸ਼ਨ ਲਿਆ ਜਾਂਦਾ ਸੀ। ਸਰਕਾਰ ਨੇ ਬੰਦ ਪਈ ਖਾਣ ਨੂੰ ਸ਼ੁਰੂ ਕਰਵਾਇਆ। ਗੋਇੰਦਵਾਲ ਦੇ ਥਰਮਲ ਪਲਾਂਟ ਦੀ ਬੋਲੀ ਲੱਗੀ ਤਾਂ ਪੀਐਸਪੀਸੀਐਲ ਨੇ ਇਸ ਨੂੰ ਖ਼ਰੀਦਿਆ, ਜਿਸ ਨਾਲ ਬਿਜਲੀ ਦੀ ਪੂਰਤੀ ਹੋਈ। ਇਸ ਨਾਲ ਸਰਕਾਰ ਕੋਲ ਤਿੰਨ ਸਰਕਾਰੀ ਥਰਮਲ ਪਲਾਂਟ ਹੋ ਗਏ।
ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦੇਣ ਦੀ ਗਾਰੰਟੀ- ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਫ਼ਤਰ ‘ਚ ਕੰਮ ਕਰਨ ਵਾਲੇ ਲੋਕ 9 ਤੋਂ 5 ਤੱਕ ਕੰਮ ਕਰਦੇ ਹਨ। ਜੇਕਰ ਇਹ ਲੋਕ ਇੰਨੇ ਸਮੇਂ ਲਈ ਕੰਮ ਕਰਦੇ ਹਨ ਤਾਂ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਕਿਉਂ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨ ਵੀ ਦਫ਼ਤਰਾਂ ਵਾਂਗ ਖੇਤਾਂ ਨੂੰ ਪਾਣੀ ਲਾ ਕੇ ਘਰ ਆ ਜਾਂਦੇ ਹਨ।
ਆਮ ਆਦਮੀ ਕਲੀਨਿਕ- ਸੀਐਮ ਨੇ ਕਿਹਾ ਕਿ ਅਸੀਂ 881 ਕਲੀਨਿਕ ਖੋਲ੍ਹ ਚੁੱਕੇ ਹਾਂ ਤੇ 200 ਹੋਰ ਕਲੀਨਿਕ ਖੁਲ੍ਹਣ ਨੂੰ ਤਿਆਰ ਪਏ ਹਨ। ਹੁਣ ਤੱਕ ਇਨ੍ਹਾਂ ਕਲੀਨਿਕਾਂ ‘ਚ 5 ਕਰੋੜ ਓਪੀਡੀ ਹੋ ਚੁੱਕੀ ਹੈ ਯਾਨੀ ਕਿ 5 ਕਰੋੜ ਲੋਕ ਕਲੀਨਿਕਾਂ ‘ਚ ਹਾਜ਼ਰੀ ਲਗਵਾ ਚੁੱਕਿਆ ਹੈ। ਇੱਥੇ ਬਿਲਕੁਤ ਮੁਫ਼ਤ ਇਲਾਜ਼ ਹੁੰਦਾ ਹੈ।
ਜ਼ਿਲ੍ਹਾਂ ਹਸਪਤਾਲ ਤੇ ਪ੍ਰਾਈਮਰੀ ਹੈਲਥ ਸੈਂਟਰ ਤੇ 10 ਲੱਖ ਸਿਹਤ ਬੀਮਾ ਯੋਜਨਾ- ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਬਲਾਕ ਤੇ ਤਹਿਸੀਲ ਲੈਵਲ ਦੇ ਹਸਪਤਾਲਾਂ ਦੀ ਹਾਲਤ ‘ਚ ਸੁਧਾਰ ਕੀਤਾ ਗਿਆ। ਪੀਐਚਸੀ (ਪ੍ਰਾਈਮਰੀ ਹੈਲਥ ਸੈਂਟਰ) ਤੇ ਜ਼ਿਲ੍ਹਾਂ ਹਸਪਤਾਲਾਂ ਨੂੰ ਸੁਧਾਰਿਆ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ 10 ਲੱਖ ਰੁਪਏ ਦਾ ਮੁਫ਼ਤ ਇਲਾਜ਼ ਦਾ ਬੀਮਾ ਦਿੱਤਾ ਗਿਆ। ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ‘ਚ ਮੈਡੀਕਲ ਕਾਲਜ ਬਣਵਾਏ ਜਾ ਰਹੇ ਹਨ।
ਨਹਿਰੀ ਪਾਣੀ- ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦਾ ਟੀਚਾ ਵੀ ਸਰਕਾਰ ਨੇ ਪੂਰਾ ਕੀਤਾ। ਸੀਐਮ ਮਾਨ ਨੇ ਕਿਹਾ ਜਦੋਂ ਸਰਕਾਰ ਆਈ ਤਾਂ 21 ਤੋਂ 22 ਫ਼ੀਸਦੀ ਤੱਕ ਹੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਦਾ ਸੀ। ਹੁਣ ਕਰੀਬ 70 ਫ਼ੀਸਦੀ ਤੋਂ ਵੱਧ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਦਾ ਹੈ।
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਹਰ ਹਫ਼ਤੇ 9300 ਤੋਂ ਵੱਧ ਲੋਕ ਅੰਮ੍ਰਿਤਸਰ ਜਾਂ ਅਨੰਦਪੁਰ ਸਾਹਿਬ ਦੀ ਮੁਫ਼ਤਾ ਯਾਤਰਾ ਕਰਦੇ ਹਨ। ਉਨ੍ਹਾਂ ਨੂੰ ਏਸੀ ਬੱਸਾਂ, ਰਿਹਾਇਸ਼ ਤੇ ਭੋਜਨ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾਲ ਇੱਕ ਡਾਕਟਰ ਵੀ ਬੱਸ ‘ਚ ਮੌਜੂਦ ਰਹਿੰਦਾ ਹੈ।
ਇੰਡਸਟਰੀ ਨਿਵੇਸ਼- ਪੰਜਾਬ ‘ਚ 4 ਸਾਲਾਂ ਦੌਰਾਨ 1 ਲੱਖ 55 ਹਜ਼ਾਰ ਕਰੋੜ ਦਾ ਨਿਵੇਸ਼ ਆਇਆ ਹੈ। ਇਨਵੈਸਟ ਪੰਜਾਬ ਸਮਿਟ ਦੌਰਾਨ ਯੂਕੇ, ਜਪਾਨ ਤੇ ਦੱਖਣੀ ਕੋਰੀਆ ਨੇ ਪਾਰਟਨਰਸ਼ੀਪ ਵਜੋਂ ਭੂਮਿਕਾ ਨਿਭਾਈ, ਨੌਕਰੀਆਂ ਦੇ ਵਾਅਦੇ ਕੀਤੇ।
ਸਰਕਾਰੀ ਨੌਕਰੀਆਂ- ਰੋਜ਼ਗਾਰ ਦੀ ਗੱਲ ਕਰਦੇ ਹੋਏ ਸੀਐਮ ਮਾਨ ਨੇ ਦੱਸਿਆ ਕਿ ਹੁਣ ਤੱਕ ਸਰਕਾਰ 65,264 ਸਰਕਾਰੀ ਨੌਕਰੀਆਂ ਦੇ ਚੁੱਕੀ ਹੈ।
ਸਤਿਕਾਰ ਯੋਜਨਾ- ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਗਈ। ਹਰ ਮਹਿਲਾ ਨੂੰ 1000 ਰੁਪਏ ਤੇ ਐਸਸੀ ਵਰਗ ਦੀਆਂ ਮਹਿਲਾਵਾਂ ਲਈ 1500 ਰੁਪਏ ਪ੍ਰਤੀ ਮਹੀਨੇ ਦਾ ਐਲਾਨ।
ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਪੰਜਾਬ ‘ਚ ਇੰਡਸਟਰੀਆਂ, ਕਾਨੂੰਨ ਵਿਵਸਥਾ, ਸੜਕ ਸੁਰੱਖਿਆ ਫੋਰਸ, ਗੰਨੇ ਦਾ ਰੇਟ ਵਰਗੇ ਹੋਰ ਵੀ ਕਈ ਮੁੱਦਿਆਂ ‘ਤੇ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਦੌਰਾਨ ਸੀਐਮ ਮਾਨ ਨੇ ਪਹਿਲੀਆਂ ਸਰਕਾਰਾਂ ‘ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕੇਂਦਰ ਦੇ ਪੰਜਾਬ ਪ੍ਰਤੀ ਵਿਤਕਰੇ ਦਾ ਜ਼ਿਕਰ ਵੀ ਕੀਤਾ।
Previous articleIndian ਜਹਾਜ਼ਾਂ ਨੂੰ ਕੀ ਕਿਸੇ ਖਾਸ ਵਜ੍ਹਾ ਨਾਲ ਪਰਮਿਸ਼ਨ ਦੇ ਰਿਹਾ Iran? ਵਿਦੇਸ਼ ਮੰਤਰੀ ਬੋਲੇ, “ਕੋਈ ਬਲੈਂਕੇਟ ਡੀਲ ਨਹੀਂ।”
Next articleJalandhar ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ, ਵਿਧਾਨ ਸਭਾ ਤੇ ਟ੍ਰੇਨਾਂ ਨੂੰ ਉਡਾਉਣ ਦਾ ਵੀ ਜ਼ਿਕਰ

LEAVE A REPLY

Please enter your comment!
Please enter your name here