Home Desh Kabul hospital ‘ਤੇ Pakistan ਹਮਲਾ: 400 ਲੋਕਾਂ ਦੀ ਮੌਤ; ਭਾਰਤ ਨੇ...

Kabul hospital ‘ਤੇ Pakistan ਹਮਲਾ: 400 ਲੋਕਾਂ ਦੀ ਮੌਤ; ਭਾਰਤ ਨੇ ਦੁਨੀਆ ਸਾਹਮਣੇ ਪਾਕਿਸਤਾਨ ਨੂੰ ਨਿਖੇੜਿਆ, ਕਿਹਾ- ‘ਇਹ ਨਿਰੋਲ ਕਤਲੇਆਮ ਹੈ’

13
0

ਭਾਰਤ ਨੇ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ‘ਓਮਿਦ ਅਡਿਕਸ਼ਨ ਟ੍ਰੀਟਮੈਂਟ ਹਸਪਤਾਲ’ ‘ਤੇ ਕੀਤੇ ਗਏ ਵਹਿਸ਼ੀਆਨਾ ਹਵਾਈ ਹਮਲੇ ਦੀ ਸਖ਼ਤ ਨਿਦਾ ਕੀਤੀ ਹੈ।

ਭਾਰਤ ਨੇ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ‘ਓਮਿਦ ਅਡਿਕਸ਼ਨ ਟ੍ਰੀਟਮੈਂਟ ਹਸਪਤਾਲ’ (Omid Addiction Treatment Hospital) ‘ਤੇ ਕੀਤੇ ਗਏ ਵਹਿਸ਼ੀਆਨਾ ਹਵਾਈ ਹਮਲੇ ਦੀ ਸਖ਼ਤ ਨਿਦਾ ਕੀਤੀ ਹੈ। ਇਸ ਹਮਲੇ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ।
ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਅਪਰਾਧ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਇਸ ਦੇ ਨਾਲ ਹੀ ਭਾਰਤ ਨੇ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਇੱਕਜੁੱਟਤਾ ਜਤਾਈ ਹੈ।
ਇਹ ਕਾਇਰਤਾਪੂਰਨ ਹਰਕਤ ਹੈ: ਵਿਦੇਸ਼ ਮੰਤਰਾਲਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਭਾਰਤ, ਪਾਕਿਸਤਾਨ ਦੇ ਇਸ ਕਰੂਰ ਹਵਾਈ ਹਮਲੇ ਦੀ ਪੂਰੀ ਤਰ੍ਹਾਂ ਨਿੰਦਾ ਕਰਦਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਹਮਲੇ ਨੂੰ ਕਿਸੇ ਵੀ ਤਰ੍ਹਾਂ ਨਾਲ ਫੌਜੀ ਨਿਸ਼ਾਨਾ (Military Target) ਨਹੀਂ ਮੰਨਿਆ ਜਾ ਸਕਦਾ।
ਹਸਪਤਾਲ ਵਿੱਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ, ਪਰ ਪਾਕਿਸਤਾਨ ਨੇ ਇਸ ਨੂੰ ਨਿਸ਼ਾਨਾ ਬਣਾ ਕੇ ਵੱਡੇ ਪੱਧਰ ‘ਤੇ ਆਮ ਨਾਗਰਿਕਾਂ ਦੀ ਜਾਨ ਲਈ ਹੈ। ਪਾਕਿਸਤਾਨ ਹੁਣ ਇਸ ਕਤਲੇਆਮ ਨੂੰ ਫੌਜੀ ਅਪ੍ਰੇਸ਼ਨ ਦਾ ਨਾਂ ਦੇ ਕੇ ਛਿਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤ ਨੇ ਇਸ ਨੂੰ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ ‘ਤੇ ਸਿੱਧਾ ਹਮਲਾ ਦੱਸਿਆ ਹੈ। ਇਹ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਵੱਡਾ ਖ਼ਤਰਾ ਹੈ। ਪਾਕਿਸਤਾਨ ਦਾ ਇਹ ਵਿਵਹਾਰ ਉਸ ਦੀ ਲਾਪਰਵਾਹੀ ਦੀ ਪੁਰਾਣੀ ਆਦਤ ਨੂੰ ਦਰਸਾਉਂਦਾ ਹੈ। ਉਹ ਆਪਣੀਆਂ ਅੰਦਰੂਨੀ ਕਮੀਆਂ ਨੂੰ ਛਿਪਾਉਣ ਲਈ ਵਾਰ-ਵਾਰ ਸਰਹੱਦ ਪਾਰ ਹਿੰਸਾ ਦਾ ਸਹਾਰਾ ਲੈਂਦਾ ਹੈ।
Previous articlePunjab ਦੇ ਇਨ੍ਹਾਂ ਤਿੰਨ ਰੇਲਵੇ ਸਟੇਸ਼ਨਾਂ ‘ਤੇ ਲਗਾਏ ਜਾਣਗੇ Digital ਸਾਮਾਨ ਲਾਕਰ, ਯਾਤਰੀ ਟੈਪ ਆਨ ਟੈਬ ਕਰਕੇ ਲੈ ਸਕਣਗੇ ਲਾਭ
Next articleRajasthan ਤੋਂ Punjab ਲਵੇਗਾ 1.44 ਲੱਖ ਕਰੋੜ ਦੀ ਰਾਇਲਟੀ, CM Mann ਬੋਲੇ- 1960 ਤੋਂ ਬਾਅਦ ਨਹੀਂ ਦਿੱਤੇ ਪੈਸੇ

LEAVE A REPLY

Please enter your comment!
Please enter your name here