Home Crime Canada ਤੋਂ 2 Punjabi Gangsters ਡਿਪੋਰਟ, CBSA ਨੇ ਅਪਰਾਧ ‘ਚ ਸ਼ਾਮਲ ਪ੍ਰਵਾਸੀਆਂ... CrimeDeshlatest NewsPanjab Canada ਤੋਂ 2 Punjabi Gangsters ਡਿਪੋਰਟ, CBSA ਨੇ ਅਪਰਾਧ ‘ਚ ਸ਼ਾਮਲ ਪ੍ਰਵਾਸੀਆਂ ਨੂੰ ਦਿੱਤੀ ਚੇਤਾਵਨੀ By admin - March 19, 2026 13 0 FacebookTwitterPinterestWhatsApp ਸੀਬੀਸੀਏ ਨੇ ਫਿਰੌਤੀ ਤੇ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਵਿਦੇਸ਼ ਨਾਗਰਿਕਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ । ਕੈਨੇਡਾ ‘ਚ ਫਿਰੌਤੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਪੰਜਾਬੀ ਮੂਲ ਦੇ ਦੋ ਗੈਂਗਸਟਰਾਂ ਅਰਸ਼ਦੀਪ ਸਿੰਘ ਤੇ ਸੁਖਨਾਜ ਸਿੰਘ ਸੰਧੂ ਨੂੰ ਕੈਨੇਡਾ ਬਾਰਡਰ ਸਰਵਿਸਸ ਏਜੰਸੀ (ਸੀਬੀਐਸਏ) ਨੇ ਡਿਪੋਰਟ ਕਰ ਦਿੱਤਾ ਹੈ। ਸੀਬੀਐਸਏ ਨੇ ਇਸ ਫੈਸਲੇ ਤੋਂ ਸਪੱਸ਼ਟ ਕਰ ਦਿੱਤਾ ਹੈ ਕਿ ਕੈਨੇਡਾ ‘ਚ ਅਪਰਾਧਿਕ ਘਨਨਾਵਾਂ ਨੂੰ ਅੰਜਾਮ ਦੇਣ ਵਾਲੇ ਪ੍ਰਵਾਸੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸੀਬੀਸੀਏ ਨੇ 18 ਮਾਰਚ ਨੂੰ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਸੀ ਤੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਸੀਬੀਸੀਏ ਨੇ ਫਿਰੌਤੀ ਤੇ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਵਿਦੇਸ਼ ਨਾਗਰਿਕਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਤੇ ਹੁਣ ਕਾਨੂੰਨ ਪ੍ਰਕਿਰਿਆ ਅਪਣਾਉਂਦੇ ਹੋਏ ਬਦਮਾਸ਼ਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ 35 ਦੇ ਕਰੀਬ ਅਪਰਾਧੀ ਡਿਪੋਰਟ ਕੀਤੇ ਜਾ ਚੁੱਕੇ ਹਨ। ਸੀਬੀਸੀਏ ਨੇ ਕਿਹਾ ਹੈ ਕਿ ਹਾਲ ਹੀ ‘ਚ ਫਿਰੌਤੀ ਮਾਮਲੇ ‘ਚ ਸ਼ਾਮਲ ਦੋ ਭਾਰਤੀ ਮੂਲ ਦੇ ਬਦਮਾਸ਼ਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਦੋਵਾਂ ‘ਤੇ ਕੈਨੇਡਾ ‘ਚ ਫਿਰੌਤੀ ਮੰਗਣ ਤੇ ਸੰਗਠਿਤ ਅਪਰਾਧ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਸੀਬੀਸੀਏ ਮੁਤਾਬਕ ਅਰਸ਼ਦੀਪ ਸਿੰਘ 2022 ‘ਚ ਸਟੱਡੀ ਵੀਜ਼ਾ ‘ਤੇ ਕੈਨੇਡਾ ਪਹੁੰਚਿਆ ਸੀ। ਇਸ ਤੋਂ ਬਾਅਦ ਉਹ ਜਲਦੀ ਹੀ ਅਪਰਾਧਿਕ ਗੈਂਗ ਦੇ ਸੰਪਰਕ ‘ਚ ਆ ਗਿਆ। ਉਸ ਨੂੰ ਨਵੰਬਰ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਅਰਸ਼ਦੀਪ ਸਿੰਘ ਫਿਰੌਤੀ, ਫਾਇਰਿੰਗ, ਡਰੱਗ ਤਸਕਰੀ ਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਦਾ ਹਿੱਸਾ ਸੀ। ਸੁਖਨਾਜ ਸਿੰਘ ਸੰਧੂ ਜੋ ਕਿ 2016 ਤੋਂ ਕੈਨੇਡਾ ‘ਚ ਇੱਕ ਅਸਥਾਈ ਨਿਵਾਸੀ ਵਜੋਂ ਰਹਿ ਰਿਹਾ ਸੀ, ਉਸ ਨੂੰ ਸੰਗਠਿਤ ਅਪਰਾਧ ਦੀਆਂ ਘਟਨਾਵਾਂ ‘ਚ ਸ਼ਾਮਲ ਪਾਇਆ ਗਿਆ। ਉਸ ਨੂੰ ਨਵੰਬਰ 2025 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਵੀ ਹੁਣ ਡਿਪੋਰਟ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਮਾਮਲੇ ਉਨ੍ਹਾਂ ਲੋਕਾਂ ਦੇ ਲਈ ਚੇਤਾਵਨੀ ਹੈ, ਜੋ ਕੈਨੇਡਾ ਦੀ ਧਰਤੀ ਦਾ ਇਸਤੇਮਾਲ ਅਪਰਾਧ ਲਈ ਕਰ ਰਹੇ ਹਨ।