Home Desh ਗਾਇਕ Mankirt Aulakh ਨੂੰ ਜਾਨੋਂ ਮਾਰਨ ਦੀ ਧਮਕੀ, ਲੱਕੀ ਪਟਿਆਲ ਦੀ ਕਥਿਤ... Deshlatest NewsPanjab ਗਾਇਕ Mankirt Aulakh ਨੂੰ ਜਾਨੋਂ ਮਾਰਨ ਦੀ ਧਮਕੀ, ਲੱਕੀ ਪਟਿਆਲ ਦੀ ਕਥਿਤ ਆਡੀਓ ਆਈ ਸਾਹਮਣੇ By admin - March 19, 2026 13 0 FacebookTwitterPinterestWhatsApp ਲੱਕੀ ਪਟਿਆਲ ਦੀ ਕਥਿਤ ਆਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਇਸ ਕਤਲਕਾਂਡ ਦਾ ਜ਼ਿਕਰ ਕਰਦਾ ਹੈ। ਬੀਤੇ ਦਿਨ ਚੰਡੀਗੜ੍ਹ ਸੈਕਟਰ-9 ‘ਚ ਨੌਜਵਾਨ ਕਾਰੋਬਾਰੀ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਦੇ ਕਤਲ ਕੀਤਾ ਗਿਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਲੱਕੀ ਪਟਿਆਲ ਨੇ ਲਈ ਹੈ। ਉੱਥੇ ਹੀ, ਇਸ ਕਤਲ ਤੋਂ ਬਾਅਦ ਲੱਕੀ ਪਟਿਆਲ ਦੀ ਕਥਿਤ ਆਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਇਸ ਕਤਲਕਾਂਡ ਦਾ ਜ਼ਿਕਰ ਕਰਦਾ ਹੈ ਤੇ ਇਸ ਦੇ ਨਾਲ ਹੀ ਸਿੰਗਰ ਮਨਕੀਰਤ ਔਲਖ ਨੂੰ ਧਮਕੀ ਦਿੰਦਾ ਹੈ। ਵਾਇਰਲ ਆਡੀਓ ‘ਚ ਕੀ ਕਿਹਾ? ਵਾਇਰਲ ਆਡੀਓ ‘ਚ ਬੰਬੀਹਾ ਗੈਂਗ ਦਾ ਗੈਂਗਸਟਰ ਲੱਕੀ ਪਟਿਆਲ ਕਹਿ ਰਿਹਾ ਹੈ ਕਿ ਆਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜਾ ਆਹ ਚੀਨੀ ਮਾਰਿਆ ਕੁਬਾਹੇੜੀ ਵਾਲਾ ਸੈਕਟਰ-9 ਜਿੰਮ ਦੇ ਬਾਹਰ। ਇਹ ਸਾਡੇ ਐਂਟੀਆਂ ਨਾਲ ਵਰਤਦਾ ਸੀ, ਇਸ ਲਈ ਇਸ ਦਾ ਕਤਲ ਕੀਤਾ ਗਿਆ। ਹੁਣ ਕਈਆਂ ਦੇ ਮਿਰਚਾਂ ਲੜਦੀਆਂ ਹਨ ਕਿ ਨਜਾਇਜ਼ ਮਾਰ ਦਿੱਤਾ। ਜੋ ਵੀ ਇਸ ਦੇ ਨਾਲ ਕ੍ਰਾਈਮ ਦੇ ਪਾਰਟਨਰ ਸੀ, ਜੋ ਇਸ ਨਾਲ ਜ਼ਮੀਨਾਂ ਨੱਪਦੇ ਸੀ। ਉਨ੍ਹਾਂ ਨੂੰ ਦੁੱਖ ਲੱਗਾ ਹੈ। ਕੋਈ ਗੱਲ ਨਹੀਂ ਜੇ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ ਹੈ ਤਾਂ ਤੁਹਾਡਾ ਵੀ ਨੰਬਰ ਲਗਾਵਾਂਗਾ। ਤਾਂ ਰਹਿ ਗਈ ਗੱਲ ਬਾਕੀ ਹੋਰ ਤੁਹਾਨੂੰ ਦੱਸ ਦਵਾਂ ਜੁਗਨੂੰ ਜਿਹਾ ਆਹ ਬੱਚ ਗਿਆ ਮੇਰੇ ਤੋਂ ਹੁਣ ਇਹ ਮਨਕੀਰਤ ਔਲਖ ਦੇ ਗੰਨਮੈਨਾਂ ਨਾਲ, ਉਨ੍ਹਾਂ ਦੇ ਪਿੱਛੇ ਲੁੱਕੀ ਜਾਂਦਾ। ਕਦੇ ਹੁੰਦਾ ਮੁਹਾਲੀ ਹੈ ਤੇ ਦੁਬਈ ਦੀਆਂ ਸਟੋਰੀਆਂ ਪਾਂਦਾ ਹੈ ਜੁਗਨੂੰ ਜਿਹਾ, ਤੈਨੂੰ ਤੇ ਮਨਕੀਰਤ ਨੂੰ ਮੈਂ ਇਕੱਠਿਆਂ ਨੂੰ ਮਾਰੂੰਗਾ। ਧਿਆਨ ਰੱਖਿਓ ਦੋਵੇਂ, ਆਹ ਨਾ ਸੋਚਿਓ ਕਿ ਸਟੋਰੀਆਂ ਕੋਈ ਹੋਰ ਪਾਓਗੇ, ਗੰਨਮੈਨ ਚਾਰ ਕੁ ਲੈ ਕੇ ਬੱਚ ਜਾਓਗੇ। ਜਿਸ ਦਿਨ ਵੀ ਮਾਰੇ ਦੋਵਾਂ ਨੂੰ ਇਕੱਠੇ ਹੀ ਮਾਰੂੰਗਾ। ਚੀਨੀ ਕੁਬਾਹੇੜੀ ਦਾ ਬੀਤੇ ਦਿਨ ਕਤਲ ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ-9 ਵਿਖੇ ਇੱਕ ਜਿੰਮ ਦੇ ਬਾਹਰ ਇੱਕ ਨੌਜਵਾਨ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕਾਰੋਬਾਰੀ ਦੀ ਪਹਿਚਾਣ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਵਜੋਂ ਹੋਈ ਹੈ, ਜੋ ਕਿ ਰੀਅਲ ਇਸਟੇਟ ਦਾ ਕੰਮ ਕਰਦਾ ਸੀ। ਕਤਲ ਦੀ ਘਟਨਾ ਦੀ ਜ਼ਿੰਮੇਵਾਰੀ ਲੱਕੀ ਪਟਿਆਲ ਨੇ ਲਈ ਹੈ। ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਲੱਕੀ ਪਟਿਆਲ ਨੇ ਦਾਅਵਾ ਕੀਤਾ ਹੈ ਕਿ ਕਾਰੋਬਾਰੀ ਉਸ ਦੀ ਵਿਰੋਧੀ ਗੈਂਗ ਦਾ ਬੰਦਾ ਸੀ। ਕਿਵੇਂ ਹੋਇਆ ਕਤਲ? ਚੀਨੀ ਕੁਬਾਹੇੜੀ ਚੰਡੀਗੜ੍ਹ ਦੇ ਸੈਕਟਰ-9 ਦੀ ਜਿੰਮ ‘ਚ ਰੋਜ਼ਾਨਾ ਦੀ ਤਰ੍ਹਾਂ ਵਰਕਆਊਟ (ਕਸਰਤ) ਕਰਨ ਲਈ ਆਇਆ ਸੀ। ਆਪਣਾ ਵਰਕਆਊਟ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਕਾਲੀ ਫਾਰਚੂਨਰ ਕਾਰ ‘ਚ ਸਵਾਰ ਹੋ ਕੇ ਜਾਣ ਲੱਗਾ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਕਈ ਰਾਊਂਡ ਫਾਇਰਿੰਗ ਕੀਤੀ। ਚੀਨੀ ਕੁਬਾਹੇੜੀ ਦੇ ਕਈ ਗੋਲੀਆਂ ਲੱਗੀਆ। ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਮੌਤ ਹੋ ਚੁੱਕੀ ਸੀ। ਕਤਲ ਦੀ ਜ਼ਿੰਮੇਵਾਰੀ ਇਸ ਪੂਰੇ ਕਤਲਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ। ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਲਿਖਿਆ ਹੈ- ਅੱਜ ਜੋ ਚੰਡੀਗੜ੍ਹ ਸੈਕਟਰ-9 ‘ਚਿਮਨੀ kubareri’ ਲੀਰ ਦਾ ਮਰਡਰ ਹੋਇਆ, ਇਸ ਦੀ ਜ਼ਿੰਮੇਵਾਰੀ ਮੈਂ ਲੱਕੀ ਪਟਿਆਲ ਲੈਂਦਾ ਹਾਂ, ਇਸ ਸਾਡੇ ਐਂਟੀ ਲੀਰਾ ਦਾ ਖ਼ਬਰੀ ਸੀ ਤੇ ਉਨ੍ਹਾਂ ਨੂੰ ਫਿਰੌਤੀਆਂ ਲੈ ਕੇ ਦਿੰਦਾ ਸੀ। ਇਸ ਨੂੰ ਓਦੋਂ ਵੀ ਸਮਝਾਇਆ। ਸਾਡੇ ਹੀ ਏਰੀਏ ‘ਚ ਸਾਡੇ ਹੀ ਭਰਾਵਾਂ ਦੀਆਂ ਖ਼ਬਰਾਂ ਐਂਟੀਆਂ ਨੂੰ ਦਿੱਤੀਆਂ। ਬਾਕੀ ਜੋ ਮੁਹਾਲੀ ਗੁਰਵਿੰਦਰ ਦਾ ਮਰਡਰ ਹੋਇਆ, ਉਸ ‘ਚ ਵੀ ਇਸ ਦਾ ਹੱਥ ਸੀ, ਉਹ (ਗੁਰਵਿੰਦਰ) ਮੈਨੂੰ ਜਾਣਦਾ ਤਾਂ ਨਹੀ ਸੀ, ਪਰ ਜੇ ਸਾਡੇ ਐਂਟੀ ਕਹਿੰਦੇ ਸੀ ਅਸੀਂ ਕੰਮ ਕੀਤਾ ਤਾਂ ਕੱਲੇ ਕੱਲੇ ਨੂੰ ਭਜਾ ਭਜਾ ਕੇ ਮਾਰਾਂਗੇ।” ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।