Home Desh ਗੈਸ ਖ਼ਤਮ ਹੋਣ ‘ਤੇ ਚਾਲੂ ਕੀਤਾ ਤੇਲ ਵਾਲਾ ਸਟੋਵ ਤਾਂ ਹੋ ਗਿਆ...

ਗੈਸ ਖ਼ਤਮ ਹੋਣ ‘ਤੇ ਚਾਲੂ ਕੀਤਾ ਤੇਲ ਵਾਲਾ ਸਟੋਵ ਤਾਂ ਹੋ ਗਿਆ ਧਮਾਕਾ, ਅੱਗ ਨਾਲ ਝੁਲਸਿਆ ਸ਼ਖ਼ਸ

12
0

ਘਟਨਾ ਲੁਧਿਆਣਾ ਦੇ ਕੰਗਨਵਾਲ ਇਲਾਕੇ ‘ਚ ਪੁਰਾਣੀ ਚੁੰਗੀ ਦੀ ਹੈ।

ਇਜ਼ਰਾਈਲ-ਅਮਰੀਕਾ ਤੇ ਈਰਾਨ ਵਿਚਕਾਰ ਜੰਗ ਕਾਰਨ ਭਾਰਤ ‘ਚ ਐਲਜੀਪੀ (ਗੈਸ) ਦਾ ਸੰਕਟ ਦੇਖਿਆ ਜਾ ਰਿਹਾ ਹੈ। ਗੈਸ ਸਿਲੰਡਰ ਭਰਵਾਉਣ ‘ਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਸ਼ਿਸ਼ਾਂ ਦੇ ਬਾਵਜੂਦ ਵੀ ਜਿਨ੍ਹਾਂ ਲੋਕਾਂ ਦਾ ਸਿਲੰਡਰ ਰਿਫਿਲ ਨਹੀਂ ਹੋ ਰਿਹਾ ਹੈ, ਉਹ ਹੁਣ ਚੱਲ੍ਹੇ ‘ਚ ਭਾਲਣ ਨਾਲ ਤੇ ਤੇਲ ਵਾਲੇ ਸਟੋਵ ‘ਤੇ ਖਾਣਾ ਬਣਾਉਣ ਲਈ ਮਜ਼ਬੂਰ ਹੋ ਰਹੇ ਹਨ। ਪਰ, ਇਸ ਵਿਚਕਾਰ ਕਈ ਸਮਿਆਂ ਤੋਂ ਵਰਤੇ ਨਾ ਜਾਣ ਵਾਲੇ ਗੈਸ ਸਟੋਵ ਦੁਬਾਰਾ ਚਾਲੂ ਕਰਨ ਨਾਲ ਹਾਦਸੇ ਵਾਪਰ ਰਹੇ ਹਨ। ਲੁਧਿਆਣਾ ‘ਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਐਲਪੀਜੀ ਨਾ ਮਿਲਣ ‘ਤੇ ਨੌਜਵਾਨ ਨੇ ਸਟੋਵ ਭਾਲਿਆ ਤਾਂ ਉਸ ‘ਚ ਧਮਾਕਾ ਹੋ ਗਿਆ।
ਘਟਨਾ ਲੁਧਿਆਣਾ ਦੇ ਕੰਗਨਵਾਲ ਇਲਾਕੇ ‘ਚ ਪੁਰਾਣੀ ਚੁੰਗੀ ਦੀ ਹੈ। ਇੱਥੇ ਐਲਪੀਜੀ ਸਿਲੰਡਰ ਨਾ ਮਿਲਣ ‘ਤੇ ਨੌਜਵਾਨ ਨੇ ਤੇਲ ਵਾਲਾ ਸਟੋਵ ਚਾਲੂ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਸ ਦੌਰਾਨ ਸਟੋਵ ਫੱਟ ਗਿਆ। ਜ਼ੋਰਦਾਰ ਧਮਾਕਾ ਹੋਣ ਦੇ ਨੌਜਵਾਨ ਅੱਗ ਦੀ ਚਪੇਟ ‘ਚ ਆ ਗਿਆ ‘ਤੇ ਗੰਭੀਰ ਰੂਪ ਨਾਲ ਝੁਲਸ ਗਿਆ। ਜ਼ਖ਼ਮੀ ਦੀ ਪਹਿਚਾਣ ਚੰਦਨ ਕੁਮਾਰ ਵਜੋਂ ਹੋਈ ਹੈ, ਜੋ ਕਿ ਆਪਣੇ ਚਾਚੇ ਮਿਥੁਨ ਨਾਲ ਰਹਿੰਦਾ ਸੀ। ਦੋਵੇਂ ਹੀ ਪ੍ਰਵਾਸੀ ਹਨ ਤੇ ਪੈਂਚਰ ਲਗਾਉਣ ਦਾ ਕੰਮ ਕਰਦੇ ਹਨ।
ਪੀੜਤ ਚੰਦਨ ਦਾ ਚਾਚਾ ਮਿਥੁਨ, ਹਾਦਸੇ ਦੇ ਸਮੇਂ ਉੱਥੇ ਹੀ ਮੌਜੂਦ ਸੀ। ਧਮਾਕਾ ਹੋਣ ਤੋਂ ਬਾਅਦ ਮਿਥੁਨ ਨੇ ਰੌਲਾ ਪਾਇਆ ਤਾਂ ਸਥਾਨਕ ਲੋਕ ਇਕੱਠੇ ਹੋ ਗਏ। ਲੋਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਇਆ ਗਿਆ ਤੇ ਪੀੜਤ ਚੰਦਨ ਨੂੰ ਤੁਰੰਤ ਈ-ਰਿਕਸ਼ਾ ‘ਤੇ ਬਿਠਾ ਕੇ ਹਸਪਤਾਲ ਲਿਜਾਇਆ ਗਿਆ। ਪੀੜਤ ਜਦੋਂ ਸਾਹਨੇਵਾਲ ਸਿਵਲ ਹਸਪਤਾਲ ਪਹੁੰਚਿਆਂ ਤਾਂ ਡਾਕਟਰਾਂ ਨੇ ਉਸ ਦੀ ਹਾਲਤ ਦਾ ਜਾਇਜ਼ਾ ਲਿਆ। ਡਾਕਟਰਾਂ ਮੁਤਾਬਕ ਚੰਦਨ ਕਾਫ਼ੀ ਜ਼ਿਆਦਾ ਝੁਲਸ ਗਿਆ ਸੀ। ਉਸ ਨੂੰ ਮੁੱਢਲਾ ਇਲਾਜ਼ ਦੇਣ ਤੋਂ ਬਾਅਦ ਬਿਹਤਰ ਇਲਾਜ਼ ਦੇ ਲਈ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।
Previous articleਏਅਰ ਡਿਫੈਂਸ ‘ਚ ਭਾਰਤ ਦੀ ਵੱਡੀ ਪ੍ਰਾਪਤੀ, ਸਫਲ ਰਿਹਾ DRDO ਦਾ ਪ੍ਰੋਜੈਕਟ ਕੁਸ਼ਾ
Next articleTrump ਨੇ PM ਮੋਦੀ ਨਾਲ ਫ਼ੋਨ ‘ਤੇ ਕੀਤੀ ਗੱਲ, ਮਿਡਿਲ ਈਸਟ ਦੇ ਹਾਲਾਤ ‘ਤੇ ਹੋਈ ਚਰਚਾ

LEAVE A REPLY

Please enter your comment!
Please enter your name here