Home Desh CBI ਜਾਂਚ ‘ਤੇ Congress ‘ਚ ਤਕਰਾਰ, ਵੜਿੰਗ ਬੋਲੇ- ਮੈਂ ਨਹੀਂ ਕਰਦਾ...

CBI ਜਾਂਚ ‘ਤੇ Congress ‘ਚ ਤਕਰਾਰ, ਵੜਿੰਗ ਬੋਲੇ- ਮੈਂ ਨਹੀਂ ਕਰਦਾ ਸੀਬੀਆਈ ‘ਤੇ ਯਕੀਨ, ਬਿੱਟੂ ਬੋਲੇ- ਇਹ ਹੈ ਕਾਲੀ ਭੇਡ

9
0

ਇੱਕ ਪਾਸੇ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਲੋਕ ਸਭਾ ‘ਚ ਸੀਬੀਆਈ ਜਾਂਚ ਦਾ ਮੁੱਦਾ ਚੁੱਕ ਚੁੱਕੇ ਹਨ।

ਡੀਐਮ ਗਗਨਦੀਪ ਸਿੰਘ ਦੇ ਖ਼ੁਦਕੁਸ਼ੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ‘ਤੇ ਜਿੱਥੇ ਕਾਂਗਰਸੀ ਆਗੂਆਂ ਦੀ ਰਾਏ ਵੱਖ-ਵੱਖ ਦੇਖੀ ਜਾ ਰਹੀ ਹੈ। ਉੱਥੇ ਹੀ, ਇਸ ਨਾਲ ਇੱਕ ਵਾਰ ਫ਼ਿਰ ਕਾਂਗਰਸੀ ਆਗੂਆਂ ਦਾ ਅੰਦਰੂਨੀ ਕਲੇਸ਼ ਉਜਾਗਰ ਹੋ ਚੁੱਕਾ ਹੈ। ਦਰਅਸਲ, ਕਾਂਗਰਸ ਦੇ ਜ਼ਿਆਦਾਤਰ ਆਗੂ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਰੱਖ ਚੁੱਕੇ ਹਨ, ਪਰ ਪੰਜਾਬ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰਾਏ ਹੋਰ ਹੀ ਹੈ।
ਜਿੱਥੇ, ਇੱਕ ਪਾਸੇ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਲੋਕ ਸਭਾ ‘ਚ ਸੀਬੀਆਈ ਜਾਂਚ ਦਾ ਮੁੱਦਾ ਚੁੱਕ ਚੁੱਕੇ ਹਨ। ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਕੇਸ ਸੀਬੀਆਈ ਨੂੰ ਸੌਂਪਣ ਦੀ ਮੰਗ ਕਰ ਚੁੱਕੇ ਹਨ। ਪਰ, ਇਸ ਸਭ ਦੇ ਵਿਚਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸੀਬੀਆਈ ਜਾਂਚ ਦੀ ਮੰਗ ਤੋਂ ਸਹਿਮਤ ਨਹੀਂ ਹਨ।

ਮੈਂ ਸੀਬੀਆਈ ‘ਤੇ ਯਕੀਨ ਨਹੀਂ ਕਰਦਾ: ਵੜਿੰਗ

ਰਾਜਾ ਵੜਿੰਗ ਦੀ ਰਾਏ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦੇ ਸਾਂਸਦਾਂ ਨਾਲ ਮੇਲ ਨਹੀਂ ਖਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸੀਬੀਆਈ ‘ਤੇ ਬਹੁਤਾ ਯਕੀਨ ਨਹੀਂ ਕਰਦਾ ਹਾਂ। ਮੇਰੀ ਇਹ ਮੰਗ ਹੈ ਕਿ ਹਾਈ ਕੋਰਟ ਦੇ ਸੀਟਿੰਗ ਜੱਜ ਦੀ ਦੇਖ-ਰੇਖ ‘ਚ ਜਾਂਚ ਹੋਣੀ ਚਾਹੀਦੀ ਹੈ। ਬਾਕੀ ਹਰ ਵਿਅਕਤੀ ਦਾ ਆਪਣਾ ਹੱਕ ਹੈ, ਕੋਈ ਸਾਂਸਦ ਸੀਬੀਆਈ ਤੋਂ ਜਾਂਚ ਦੀ ਮੰਗ ਰੱਖ ਰਿਹਾ ਹੈ, ਕੋਈ ਕਿਸੇ ਤੋਂ ਜਾਂਚ ਕਰਵਾਉਣ ਲਈ ਕਹਿ ਰਿਹਾ ਹੈ। ਹਰ ਵਿਅਕਤੀ ਦਾ ਬਣਦਾ ਹੈ ਕਿ ਉਸ ਨੇ ਕਿਸ ਤਰੀਕੇ ਦਾ ਇਨਸਾਫ਼ ਲੈਣਾ ਹੈ, ਪਰ ਮੈਨੂੰ ਲੱਗਦਾ ਹੈ ਕਿ ਸੀਟਿੰਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਦੀ ਦੇਖ-ਰੇਖ ‘ਚ ਜਾਂਚ ਹੋਵੇ ਤਾਂ ਇਹ ਹੋਰ ਬਿਹਤਰ ਹੋਵੇਗਾ।

ਰਵਨੀਤ ਬਿੱਟੂ ਨੇ ਵੜਿੰਗ ‘ਤੇ ਸਾਧਿਆ ਨਿਸ਼ਾਨਾ

ਦੂਜੇ ਪਾਸੇ, ਭਾਜਪਾ ਦੇ ਰਾਜ ਸਭਾ ਮੈਂਬਰ ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਜਾ ਵੜਿੰਗ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਇਹ ਹਾਲਾਤ ਹਨ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਤੇ ਲੋਕ ਸਭਾ ਦੇ ਸੰਸਦ ਮੈਂਬਰ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਰਾਜਾ ਵੜਿੰਗ ਕਹਿ ਰਹੇ ਹਨ ਕਿ ਉਹ ਸੀਬੀਆਈ ‘ਤੇ ਭਰੋਸਾ ਨਹੀਂ ਕਰਦੇ ਹੈ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਘੇਰਦੇ ਹੋਏ ਕਿਹਾ ਕਿ ਇਹ ਮੰਗ ਡੀਐਮ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੀ ਅਸੀਂ ਸੰਸਦ ‘ਚ ਇਹ ਗੱਲ ਰੱਖੀ ਹੈ।

ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਸਾਡੇ ਲਈ ਤਾਂ ਇਹ ਫਾਇਦੇ ਵਾਲੀ ਗੱਲ ਹੈ ਕਿ ਇਹੋ ਜਿਹਾ ਬੰਦਾ ਪੰਜਾਬ ਕਾਂਗਰਸ ਦਾ ਆਗੂ ਬਣਿਆ ਰਿਹਾ। ਇਹੋ ਜਿਹਾ ਚੰਨ ਚਾੜ੍ਹਦਾ ਰਹੇ ਤੇ ਇਹੋ ਜਹੀਆਂ ਗੱਦਾਰੀਆਂ ਕਰਦਾ ਰਹੇ। ਜਿਵੇ ਅੰਗਰੇਜ਼ ਸੂਹੀਏ ਤੇ ਕਾਲੀਆਂ ਭੇਡਾਂ ਰੱਖਦੇ ਸਨ, ਇਹ ਰਾਜਾ ਵੜਿੰਗ ਉਹੀ ਸਭ ਤੋਂ ਵੱਡੀ ਕਾਲੀ ਭੇਡ ਹੈ। ਇਸ ਨੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ।

Previous article‘Mobile Phone ‘ਚ ਬਚਿਆ ਡੇਟਾ ਅਗਲੇ ਰੀਚਾਰਜ ‘ਚ ਸ਼ਾਮਲ ਹੋਣਾ ਚਾਹੀਦਾ ਹੈ’, Raghav Chadha ਨੇ ਰਾਜ ਸਭਾ ‘ਚ ਚੁੱਕਿਆ ਮੁੱਦਾ
Next articleਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ 5 ਦਿਨਾਂ ਦੀ ਰਿਮਾਂਡ ‘ਤੇ ਭੇਜਿਆ, ਗਗਨਦੀਪ ਸਿੰਘ ਰੰਧਾਵਾ ਦਾ ਹੋਇਆ ਅੰਤਿਸ ਸਸਕਾਰ

LEAVE A REPLY

Please enter your comment!
Please enter your name here