Home Desh ਭਾਰਤ ‘ਚ ਲੌਕਡਾਊਨ ਲੱਗੇਗਾ? ਕੇਂਦਰ ਸਰਕਾਰ ਨੇ ਕੀਤਾ ਸਪੱਸ਼ਟ, ਐਕਸਾਈਜ਼ ਡਿਊਟੀ ‘ਤੇ...

ਭਾਰਤ ‘ਚ ਲੌਕਡਾਊਨ ਲੱਗੇਗਾ? ਕੇਂਦਰ ਸਰਕਾਰ ਨੇ ਕੀਤਾ ਸਪੱਸ਼ਟ, ਐਕਸਾਈਜ਼ ਡਿਊਟੀ ‘ਤੇ ਵੀ ਦਿੱਤਾ ਵੱਡਾ ਬਿਆਨ

6
0

ਕੇਂਦਰੀ ਮੰਤਰੀ ਅਨੁਸਾਰ, ਭਾਰਤ ਸਰਕਾਰ ਨੇ ਟੈਕਸ ਮਾਲੀਏ ‘ਤੇ ਵੱਡਾ ਬੋਝ ਖੁਦ ਉਠਾਇਆ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਮਹਿੰਗਾਈ ਤੋਂ ਬਚਾਇਆ ਜਾ ਸਕੇ।

ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਇਜ਼ਰਾਈਲ-ਈਰਾਨ ਯੁੱਧ ਦੇ ਚੱਲਦਿਆਂ ਦੇਸ਼ ਵਿਆਪੀ ਲੌਕਡਾਊਨ ਲੱਗਣ ਦੀਆਂ ਅਫ਼ਵਾਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਨ੍ਹਾਂ ਅਫ਼ਵਾਹਾਂ ਨੂੰ ਝੂਠਾ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਕਿ ਸਰਕਾਰ ਕੋਲ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।ਹਰਦੀਪ ਸਿੰਘ ਪੁਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇਕ ਪੋਸਟ ਰਾਹੀਂ ਕਿਹਾ, “ਭਾਰਤ ਵਿੱਚ ਲੌਕਡਾਊਨ ਦੀਆਂ ਅਫ਼ਵਾਹਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ। ਮੈਂ ਇਹ ਸਾਫ਼ ਕਰਨਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਅਜਿਹੇ ਕਿਸੇ ਕਦਮ ਬਾਰੇ ਨਹੀਂ ਸੋਚ ਰਹੀ। ਅਜਿਹੀ ਸਥਿਤੀ ਵਿੱਚ ਘਬਰਾਹਟ ਪੈਦਾ ਕਰਨਾ ਗੈਰ-ਜ਼ਿੰਮੇਵਾਰਾਨਾ ਅਤੇ ਨੁਕਸਾਨਦੇਹ ਹੈ।”
ਤੇਲ ਦੀਆਂ ਕੀਮਤਾਂ ਅਤੇ ਸਰਕਾਰ ‘ਤੇ ਬੋਝ
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਪਿਛਲੇ ਇੱਕ ਮਹੀਨੇ ਵਿੱਚ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ ਲਗਪਗ 122 ਡਾਲਰ ਤੱਕ ਪਹੁੰਚ ਗਿਆ ਹੈ। ਇਸ ਕਾਰਨ ਦੁਨੀਆ ਭਰ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 20% ਤੋਂ 50% ਤੱਕ ਦਾ ਵਾਧਾ ਹੋਇਆ ਹੈ।
ਕੇਂਦਰੀ ਮੰਤਰੀ ਅਨੁਸਾਰ, ਭਾਰਤ ਸਰਕਾਰ ਨੇ ਟੈਕਸ ਮਾਲੀਏ ‘ਤੇ ਵੱਡਾ ਬੋਝ ਖੁਦ ਉਠਾਇਆ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਮਹਿੰਗਾਈ ਤੋਂ ਬਚਾਇਆ ਜਾ ਸਕੇ। ਤੇਲ ਕੰਪਨੀਆਂ ਨੂੰ ਪੈਟਰੋਲ ‘ਤੇ ਲਗਪਗ 24 ਰੁਪਏ ਅਤੇ ਡੀਜ਼ਲ ‘ਤੇ 30 ਰੁਪਏ ਪ੍ਰਤੀ ਲੀਟਰ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਘਟਾਉਣ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ।
ਵਿਸ਼ਵ ਪੱਧਰੀ ਸਥਿਤੀ ‘ਤੇ ਨਜ਼ਰ
ਇਜ਼ਰਾਈਲ-ਈਰਾਨ ਯੁੱਧ ਹੁਣ ਆਪਣੇ ਪੰਜਵੇਂ ਹਫ਼ਤੇ ਵਿੱਚ ਦਾਖ਼ਲ ਹੋਣ ਵਾਲਾ ਹੈ। ਪੁਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਸਥਿਤੀ ਅਜੇ ਵੀ ਅਸਥਿਰ ਹੈ, ਪਰ ਸਰਕਾਰ ਊਰਜਾ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਚੇਨ ‘ਤੇ ਪੂਰੀ ਨਜ਼ਰ ਰੱਖ ਰਹੀ ਹੈ। ਭਾਰਤੀਆਂ ਲਈ ਬਾਲਣ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
Previous articleਅਜਨਾਲਾ ‘ਚ ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ, ਬਾਈਕ ਸਵਾਰ ਨੌਜਵਾਨ ਦੀ ਦਰਦਨਾਕ ਮੌਤ
Next articleਪੰਜਾਬ ‘ਚ ਕਣਕ ਭੰਡਾਰਨ ਦੀ ਕਮੀ, ਸੂਬਾ ਸਰਕਾਰ ਦਾ ਕੇਂਦਰ ਨੂੰ ਪੱਤਰ- ਤੁਰੰਤ ਕਰਵਾਈ ਜਾਵੇ ਲਿਫਟਿੰਗ

LEAVE A REPLY

Please enter your comment!
Please enter your name here