Home latest News ਪੜ੍ਹਾਈ ਲਈ ਵਿਦੇਸ਼ ਭੇਜੀ ਪਤਨੀ ਨੇ ਮੰਗਿਆ ਤਲਾਕ, ਨੌਜਵਾਨ ਵੱਲੋਂ ਖੁਦਕੁਸ਼ੀ latest NewsPanjab ਪੜ੍ਹਾਈ ਲਈ ਵਿਦੇਸ਼ ਭੇਜੀ ਪਤਨੀ ਨੇ ਮੰਗਿਆ ਤਲਾਕ, ਨੌਜਵਾਨ ਵੱਲੋਂ ਖੁਦਕੁਸ਼ੀ By admin - March 30, 2026 9 0 FacebookTwitterPinterestWhatsApp ਮ੍ਰਿਤਕ ਦੇ ਪਿਤਾ ਨੇ ਦੱਸਿਆ 16 ਦਸੰਬਰ 2025 ਨੂੰ ਕੁਲਵਿੰਦਰ ਕੌਰ ਨੇ ਮੇਰੇ ਲੜਕੇ ਅਮਰਜੀਤ ਸਿੰਘ ਨੂੰ ਫ਼ੋਨ ਕਰਕੇ ਕਿਹਾ ਕਿ ਮੈਂ ਤੇਰਾ ਕੈਨੇਡਾ ਦਾ ਕੰਮ ਨਹੀਂ ਬਣਾਉਣਾ ਤੇ ਮੈਨੂੰ ਤਲਾਕ ਚਾਹੀਦਾ ਹੈ। ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਭੇਜੀ ਪਤਨੀ ਵੱਲੋਂ ਤਲਾਕ ਮੰਗਣ ‘ਤੇ ਨੌਜਵਾਨ ਨੇ ਘਰ ‘ਚ ਹੀ ਪੱਖੇ ਨਾਲ ਫਾਹਾ ਲੈ ਲਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮਰਜੀਤ ਸਿੰਘ (25) ਪਿੰਡ ਗੱਦੀਵਾਲ ਬੀਤ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਕਿਸ਼ਨ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਅਮਰਜੀਤ ਸਿੰਘ ਦਾ ਵਿਆਹ 24 ਜਨਵਰੀ, 2024 ਨੂੰ ਕੁਲਵਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਨਿਵਾਸੀ ਪਿੰਡ ਗੌਂਦਪੁਰ ਜੈ ਚੰਦ, ਥਾਣਾ ਟਾਹਲੀਵਾਲ ਨਾਲ ਕੀਤਾ ਸੀ । ਵਿਆਹ ਤੋਂ ਬਾਅਦ ਚੰਗੇ ਭਵਿੱਖ ਲਈ ਉਨ੍ਹਾਂ ਨੇ ਪੁੱਤਰ ਦੀ ਪਤਨੀ ਕੁਲਵਿੰਦਰ ਕੌਰ ਨੂੰ 15 ਲੱਖ ਰੁਪਏ ਖ਼ਰਚ ਕਰਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜ ਦਿੱਤਾ। ਇਸ ਤੋਂ ਬਾਅਦ ਵੀ ਪੜ੍ਹਾਈ ਤੇ ਖਰਚੇ ਲਈ ਲੱਖਾਂ ਰੁਪਏ ਭੇਜੇ ਸਨ। ਕੁਲਵਿੰਦਰ ਕੌਰ ਨੇ 26 ਦਸੰਬਰ, 2024 ਨੂੰ ਕੈਨੇਡਾ ‘ਚ ਇੱਕ ਬੇਟੀ ਏਕਨੂਰ ਨੂੰ ਜਨਮ ਦਿੱਤਾ ਤੇ ਬਾਅਦ ‘ਚ ਉਹ ਭਾਰਤ ਵੀ ਆਈ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ 16 ਦਸੰਬਰ, 2025 ਨੂੰ ਕੁਲਵਿੰਦਰ ਕੌਰ ਨੇ ਮੇਰੇ ਲੜਕੇ ਅਮਰਜੀਤ ਸਿੰਘ ਨੂੰ ਫ਼ੋਨ ਕਰਕੇ ਕਿਹਾ ਕਿ ਮੈਂ ਤੇਰਾ ਕੈਨੇਡਾ ਦਾ ਕੰਮ ਨਹੀਂ ਬਣਾਉਣਾ ਤੇ ਮੈਨੂੰ ਤਲਾਕ ਚਾਹੀਦਾ ਹੈ। ਜਿਸ ਤੋਂ ਪ੍ਰੇਸ਼ਾਨ ਹੋ ਕੇ ਅਮਰਜੀਤ ਨੇ ਫਾਹਾ ਲਗਾ ਲਿਆ। ਕਿਸ਼ਨ ਸਿੰਘ ਦੇ ਬਿਆਨਾਂ ‘ਤੇ ਗੜ੍ਹਸ਼ੰਕਰ ਪੁਲਿਸ ਨੇ ਮ੍ਰਿਤਕ ਦੀ ਸੱਸ ਕੁਲਜੀਤ ਕੌਰ, ਸਾਲਾ ਲਖਵਿੰਦਰ ਸਿੰਘ ਨਿਵਾਸੀ ਗੋਂਦ ਪੁਰ ਜੈ ਚੰਦ ਥਾਣਾ ਟਾਹਲੀ ਵਾਲ, ਸੁਰਿੰਦਰ ਸਿੰਘ ਨਿਵਾਸੀ ਗੜ੍ਹੀ ਮੰਟੋ ਥਾਣਾ ਗੜ੍ਹਸ਼ੰਕਰ ਅਤੇ ਕੁਲਵਿੰਦਰ ਕੌਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।