Home Desh ਭਿੰਡੀ ਸੈਦਾਂ ਥਾਣਾ ਬਲਾਸਟ? ਪੁਲਿਸ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ, ਪਰ KLA ਨੇ... Deshlatest NewsPanjab ਭਿੰਡੀ ਸੈਦਾਂ ਥਾਣਾ ਬਲਾਸਟ? ਪੁਲਿਸ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ, ਪਰ KLA ਨੇ ਲਈ ਜ਼ਿੰਮੇਵਾਰੀ By admin - March 31, 2026 7 0 FacebookTwitterPinterestWhatsApp ਜਿੱਥੇ ਇਸ ਮਾਮਲੇ ‘ਚ ਪੁਲਿਸ ਵੱਲੋਂ ਬਲਾਸਟ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਥਾਣਾ ਭਿੰਡੀ ਸੈਦਾਂ ‘ਚ ਬੀਤੇ ਐਤਵਾਰ-ਸੋਮਵਾਰ ਦੀ ਰਾਤ ਇੱਕ ਧਮਾਕੇ ਦੀ ਆਵਾਜ਼ ਨਾਲ ਇਲਾਕੇ ‘ਚ ਹੜਕੰਪ ਮਚ ਗਿਆ। ਹਾਲਾਂਕਿ, ਇਸ ਘਟਨਾ ਬਾਰੇ ਪੁਲਿਸ ਵੱਲੋਂ ਅਜੇ ਤੱਕ ਕੋਈ ਪੱਕੀ ਪੁਸ਼ਟੀ ਨਹੀਂ ਕੀਤੀ ਗਈ, ਪਰ ਸੂਤਰਾਂ ਅਨੁਸਾਰ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਥਾਣੇ ਦੇ ਬਾਹਰ ਵਿਸਫੋਟ ਕੀਤੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਿੱਥੇ ਇਸ ਮਾਮਲੇ ‘ਚ ਪੁਲਿਸ ਵੱਲੋਂ ਬਲਾਸਟ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਉੱਥੇ ਹੀ, ਦੂਜੇ ਪਾਸੇ ਇੱਕ ਸੰਗਠਨ ਦੀ ਇਸ ਬਲਾਸਟ ਸਬੰਧਤ ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ। ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ। ਇਸ ਕਥਿਤ ਵਾਇਰਲ ਪੋਸਟ ‘ਚ ਭਿੰਡੀ ਸੈਦਾਂ ਥਾਣੇ ‘ਤੇ ਬਲਾਸਟ ਦੀ ਜ਼ਿੰਮੇਵਾਰੀ ‘ਖਾਲਿਸਤਾਨ ਲਿਬਰੇਸ਼ਨ ਆਰਮੀ’ ਨੇ ਲਈ ਹੈ। ਇਸ ਪੋਸਟ ‘ਚ ਲਿਖਿਆ ਗਿਆ ਹੈ ਕਿ ਭਿੰਡੀ ਸੈਂਦਾਂ ਪੁਲਿਸ ਸਟੇਸ਼ਨ ‘ਤੇ 2 ਗ੍ਰਨੇਡ ਹਮਲੇ ਕੀਤੇ ਗਏ, ਇਸ ਦੇ ਨਤੀਜੇ ਵਜੋਂ ਤਿੰਨ ਪੁਲਿਸ ਕਰਮਚਾਰੀ ਗੰਭੀਰ ਜਖ਼ਮੀ ਹੋ ਗਏ। ਇਸ ਦੀ ਜ਼ਿੰਮੇਵਾਰੀ ਅਸੀਂ, ਕੇਐਲਏ ਲੈਂਦੇ ਹਾਂ। ਇਸ ਹਮਲਾ ਰਣਜੀਤ ਸਿੰਘ (ਪਿੰਡ ਆਦੀਆਂ, ਗੁਰਦਾਸਪੁਰ) ਦੇ ਖੂਨ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਇਹ ਕਾਰਵਾਈਆਂ ਜਾਰੀ ਰਹਿਣਗੀਆਂ ਤੇ ਤੇਜ਼ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਪੋਸਟ ‘ਚ ਡੀਆਈਜੀ ਸੰਦੀਪ ਗੋਇਲ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ। ਕੀ ਹੈ ਮਾਮਲਾ? ਇਸ ਮਾਮਲੇ, ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਦੇਰ ਰਾਤ ਕਰੀਬ 1:30 ਤੋਂ 2 ਵਜੇ ਦਰਮਿਆਨ ਸੁਣਿਆ ਗਿਆ। ਧਮਾਕੇ ਦੀ ਆਵਾਜ਼ ਨਾਲ ਥਾਣੇ ਦੇ ਆਸ-ਪਾਸ ਦੇ ਲੋਕ ਘਬਰਾਹਟ ‘ਚ ਆ ਗਏ। ਘਟਨਾ ਤੋਂ ਬਾਅਦ ਥਾਣੇ ਦਾ ਗੇਟ ਅੰਦਰੋਂ ਬੰਦ ਕਰ ਦਿੱਤਾ ਗਿਆ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਧਮਾਕੇ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਬੀਤੇ ਦਿਨ ਡੀਐਸਪੀ ਗੁਰਿੰਦਰ ਪਾਲ ਸਿੰਘ ਨਾਗਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਇਸ ਸੰਬੰਧੀ ਇੱਕ ਸੀਨੀਅਰ ਰਿਪੋਰਟ ਪ੍ਰਾਪਤ ਹੋਈ ਸੀ। ਜਿਸ ‘ਚ ਦੇਰ ਰਾਤ ਇੱਕ ਮਾਈਨਰ ਬਲਾਸਟ ਵਰਗੀ ਆਵਾਜ਼ ਆਉਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦੱਸਿਆ ਕਿ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਦੀਆਂ ਸਾਰੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਧਮਾਕੇ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਤੇ ਕਿਹਾ ਹੈ ਕਿ ਇਸ ਮਾਮਲੇ ‘ਚ ਜਾਂਚ ਜਾਰੀ ਹੈ। ਨਹੀਂ ਹੋਇਆ ਕੋਈ ਜਾਨੀ ਨੁਕਸਾਨ- ਡੀਐਸਪੀ ਡੀਐਸਪੀ ਦੇ ਅਨੁਸਾਰ ਹੁਣ ਤੱਕ ਨਾ ਤਾਂ ਕੋਈ ਜਾਨੀ ਨੁਕਸਾਨ ਹੋਇਆ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਮਾਲੀ ਨੁਕਸਾਨ ਸਾਹਮਣੇ ਆਇਆ ਹੈ। ਥਾਣੇ ਦੇ ਅੰਦਰ ਕੋਈ ਸ਼ੀਸ਼ਾ ਜਾਂ ਹੋਰ ਸਮਾਨ ਟੁੱਟਣ ਦੀ ਵੀ ਪੁਸ਼ਟੀ ਨਹੀਂ ਹੋਈ। ਪੁਲਿਸ ਵੱਲੋਂ ਥਾਣੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫ਼ੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ। ਜਿਸ ਦੀ ਜਾਂਚ ਤੋਂ ਬਾਅਦ ਹੀ ਧਮਾਕੇ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਸ਼ੱਕੀ ਤੱਤਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।