Home Desh ਏਅਰਲਾਈਨ ਕੰਪਨੀਆਂ ਤੇ ਯਾਤਰੀਆਂ ਨੂੰ ਝਟਕਾ, ਜੈੱਟ ਫਿਊਲ ਦੀਆਂ ਕੀਮਤਾਂ ‘ਚ ਵਾਧਾ

ਏਅਰਲਾਈਨ ਕੰਪਨੀਆਂ ਤੇ ਯਾਤਰੀਆਂ ਨੂੰ ਝਟਕਾ, ਜੈੱਟ ਫਿਊਲ ਦੀਆਂ ਕੀਮਤਾਂ ‘ਚ ਵਾਧਾ

5
0

ਜੈੱਟ ਫਿਊਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ‘ਚ ਈਂਧਨ ਦੀਆਂ ਦਰਾਂ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ।

ਜੈੱਟ ਫਿਊਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ‘ਚ ਈਂਧਨ ਦੀਆਂ ਦਰਾਂ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ। ਮੱਧ ਪੂਰਬ ‘ਚ ਚੱਲ ਰਹੇ ਟਕਰਾਅ ਦੇ ਕਾਰਨ, ਭਾਰਤ ਸਰਕਾਰ ਨੇ ਨਾਨ-ਸ਼ਡਿਊਲਡ ਤੇ ਚਾਰਟਰ ਉਡਾਣਾਂ ਲਈ ਏਵੀਏਸ਼ਨ ਟਰਬਾਈਨ ਫਿਊਲ (ATF) ਦੀ ਕੀਮਤ ਵਧਾ ਦਿੱਤੀ ਹੈ।
ਸ਼ੁਰੂ ‘ਚ, ਇੰਡੀਅਨ ਆਇਲ ਦੀ ਵੈੱਬਸਾਈਟ ਤੋਂ ਇਹ ਸਪੱਸ਼ਟ ਨਹੀਂ ਸੀ ਕਿ ਕੀ ਇਹ ਵਧੀਆਂ ਕੀਮਤਾਂ ਘਰੇਲੂ ਏਅਰਲਾਈਨਾਂ ‘ਤੇ ਵੀ ਲਾਗੂ ਹੋਣਗੀਆਂ। ਬਾਅਦ ‘ਚ, ਏਅਰਲਾਈਨਾਂ ਨੇ ਸਪੱਸ਼ਟ ਕੀਤਾ ਕਿ ਨਵੀਆਂ ਦਰਾਂ ਸਿਰਫ ਨਾਨ-ਸ਼ਡਿਊਲਡ ਤੇ ਚਾਰਟਰ ਉਡਾਣਾਂ ‘ਤੇ ਲਾਗੂ ਹੁੰਦੀਆਂ ਹਨ। ਸ਼ਡਿਊਲਡ ਉਡਾਣਾਂ ਦੀਆਂ ਕੀਮਤਾਂ ਅਜੇ ਨਿਰਧਾਰਤ ਨਹੀਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ, ਇੰਡੀਅਨ ਆਇਲ ਨੇ ਸਪੱਸ਼ਟ ਕੀਤਾ ਕਿ ਨਵੀਆਂ ਕੀਮਤਾਂ ਘਰੇਲੂ ਸ਼ਡਿਊਲਡ ਉਡਾਣਾਂ ‘ਤੇ ਲਾਗੂ ਨਹੀਂ ਹੋਣਗੀਆਂ।

ਪ੍ਰਮੁੱਖ ਸ਼ਹਿਰਾਂ ‘ਚ ਕੀਮਤਾਂ ਵਿੱਚ ਵਾਧਾ

ਦਿੱਲੀ ‘ਚ, 1 ਅਪ੍ਰੈਲ ਤੋਂ ਪ੍ਰਭਾਵੀ, ਘਰੇਲੂ ਜਹਾਜ਼ਾਂ ਲਈ ATF ਦੀ ਕੀਮਤ 2,07,341.22 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ, ਜੋ ਪਿਛਲੇ ਮਹੀਨੇ 96,638 ਰੁਪਏ ਸੀ। ਕੋਲਕਾਤਾ ‘ਚ, ਇਹ ਕੀਮਤ 2,05,955.33 ਰੁਪਏ ਹੋ ਗਈ ਹੈ, ਜੋ ਮਾਰਚ ‘ਚ 99,587.14 ਰੁਪਏ ਸੀ। ਚੇਨਈ ‘ਚ, ਕੀਮਤ 214,597.66 ਰੁਪਏ ਹੋ ਗਈ ਹੈ, ਜੋ ਪਿਛਲੇ 100,280.49 ਰੁਪਏ ਤੋਂ ਵੱਧ ਹੈ। ਇਸ ਦੌਰਾਨ, ਮੁੰਬਈ ‘ਚ, ਕੀਮਤ 194,968.67 ਰੁਪਏ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਮਹੀਨੇ 90,451.87 ਰੁਪਏ ਸੀ। ਇਹ ਅੰਕੜਾ ਵੱਡੇ ਸ਼ਹਿਰਾਂ ‘ਚੋਂ ਸਭ ਤੋਂ ਘੱਟ ਕੀਮਤਾਂ ‘ਚੋਂ ਇੱਕ ਹੈ।
ਇਸ ਤੋਂ ਪਹਿਲਾਂ, ਮਾਰਚ ਦੇ ਮਹੀਨੇ ‘ਚ, ਕੰਪਨੀਆਂ ਨੇ ਪਹਿਲਾਂ ਹੀ ਜੈੱਟ ਈਂਧਨ ਦੀਆਂ ਕੀਮਤਾਂ ‘ਚ ਵਾਧਾ ਕੀਤਾ ਸੀ, ਚਾਹੇ ਉਹ ਘਰੇਲੂ ਹੋਣ ਜਾਂ ਫਿਰ ਅੰਤਰਰਾਸ਼ਟਰੀ ਉਡਾਣਾਂ ਦੋਵਾਂ ‘ਤੇ ਇਹ ਲਾਗੂ ਕੀਤਾ ਗਿਆ। ਨਤੀਜੇ ਵਜੋਂ, ਦੇਸ਼ ਦੇ ਅੰਦਰ ਘਰੇਲੂ ਉਡਾਣਾਂ ਲਈ ਜੈੱਟ ਈਂਧਨ ਦੀ ਕੀਮਤ 100,000 ਰੁਪਏ ਪ੍ਰਤੀ ਕਿਲੋਲੀਟਰ ਦੇ ਅੰਕੜੇ ਨੂੰ ਪਾਰ ਕਰ ਗਈ ਸੀ।

ਮੰਤਰਾਲੇ ਦਾ ਬਿਆਨ

ਪੈਟਰੋਲੀਅਮ ਮੰਤਰਾਲੇ ਨੇ ATF (ਏਵੀਏਸ਼ਨ ਟਰਬਾਈਨ ਫਿਊਲ) ਦੀਆਂ ਕੀਮਤਾਂ ‘ਚ ਵਾਧੇ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ATF ਦੀਆਂ ਕੀਮਤਾਂ 2001 ‘ਚ ਕੰਟਰੋਲ ਮੁਕਤ (ਸਰਕਾਰੀ ਨਿਯੰਤਰਣ ਤੋਂ ਹਟਾਈਆਂ ਗਈਆਂ) ਸਨ ਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਇੱਕ ਫਾਰਮੂਲੇ ਦੇ ਅਧਾਰ ਤੇ ਹਰ ਮਹੀਨੇ ਸੋਧੀਆਂ ਜਾਂਦੀਆਂ ਹਨ। ਸਟ੍ਰੇਟ ਆਫ਼ ਹੋਰਮੁਜ਼ ਦੇ ਬੰਦ ਹੋਣ ਤੇ ਵਿਸ਼ਵ ਊਰਜਾ ਬਾਜ਼ਾਰ ‘ਚ ਮੌਜੂਦਾ ਅਸਧਾਰਨ ਸਥਿਤੀਆਂ ਦੇ ਕਾਰਨ, 1 ਅਪ੍ਰੈਲ ਨੂੰ ਘਰੇਲੂ ATF ਲਈ 100 ਫ਼ੀਸਦੀ ਤੋਂ ਜ਼ਿਆਦਾ ਵਾਧੇ ਦੀ ਉਮੀਦ ਸੀ।
Previous articlePunjab Police ਨੂੰ ਮਿਲੇ 508 ਐਮਰਜੈਂਸੀ ਰਿਸਪਾਂਸ਼ ਵਾਹਨ, Dial 112 ਪ੍ਰਜੈਕਟ ਮਜ਼ਬੂਤ; ਸੀਐਮ ਨੇ ਦਿਖਾਈ ਹਰੀ ਝੰਡੀ
Next articleLPG ਸੰਕਟ ਦੌਰਾਨ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵੱਡੀ ਰਾਹਤ, ਕਮਰਸ਼ੀਅਲ ਦੇ ਭਾਅ 2200 ਰੁਪਏ ਦੇ ਪਾਰ

LEAVE A REPLY

Please enter your comment!
Please enter your name here