Home Desh Punjab ‘ਚ ‘ਨਸ਼ਾ ਮੁਕਤ’ ਤਿੰਨ ਸਾਲਾ ਪਲਾਨ ਲਾਗੂ, 2029 ਤੱਕ ਚਲਣ ਵਾਲੇ...

Punjab ‘ਚ ‘ਨਸ਼ਾ ਮੁਕਤ’ ਤਿੰਨ ਸਾਲਾ ਪਲਾਨ ਲਾਗੂ, 2029 ਤੱਕ ਚਲਣ ਵਾਲੇ ਇਸ ਪਲਾਨ ‘ਚ ਕੀ ਹੈ ਖਾਸ?

10
0

 ਵਿਦਿਆਰਥੀਆਂ ਤੇ ਅਧਿਆਪਕਾਂ ਦੇ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਸਕੂਲਾਂ ‘ਚ ਡਰੱਗ ਫ੍ਰੀ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਗ੍ਰਹਿ ਮੰਤਰਾਲੇ ਨੇ ਡਰੱਗ ਫ੍ਰੀ ਸਕੂਲ ਦੇ ਲਈ ਤਿੰਨ ਸਾਲਾਂ ਯੋਜਨਾ ਤਿਆਰ ਕਰਕੇ ਰਾਜਾਂ ਨਾਲ ਸਾਂਝਾ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ ਤਿੰਨ ਸਾਲਾ ਪਲਾਨ ਨੂੰ ਸਕੂਲਾਂ ‘ਚ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸ ਮੁਤਾਬਕ ਇਹ ਪਲਾਨ ਪੰਜਾਬ ਸਮੇਤ ਪੂਰੇ ਦੇਸ਼ ‘ਚ ਲਾਗੂ ਹੋ ਗਿਆ ਹੈ। ਪੰਜਾਬ ਦੇ ਸਿੱਖਿਆ ਵਿਭਾਗ ਨੇ ਇਸ ਸਬੰਧੀ ਸਕੂਲ ਦੇ ਅਧਿਕਾਰੀਆਂ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਇਸ ਤਿੰਨ ਸਾਲਾਂ ਯੋਜਨਾ ਤਹਿਤ ਪਹਿਲੇ ਸਾਲ ਸਕੂਲ ਦੇ ਆਲੇ-ਦੁਆਲੇ 500 ਮੀਟਰ ਇਲਾਕੇ ਨੂੰ ਡਰੱਗ ਮੁਕਤ ਬਣਾਇਆ ਜਾਵੇਗਾ। ਦੂਜੇ ਸਾਲ ‘ਚ ਨਸ਼ੇ ਤੇ ਉਸ ਦੇ ਮਾੜੇ ਪ੍ਰਭਾਵਾਂ ਨੂੰ ਪਾਠਕ੍ਰਮ ‘ਚ ਸ਼ਾਮਲ ਕੀਤਾ ਜਾਵੇਗਾ ਤੇ ਡਰੱਗ ਫ੍ਰੀ ਸਕੂਲ ਇਲਾਕੇ ‘ਚ ਨਿਗਰਾਨੀ ਰੱਖੀ ਜਾਵੇਗੀ। ਤੀਜੇ ਸਾਲ ‘ਚ ਨਸ਼ਾ ਵਿਰੋਧੀ ਗਤੀਵਿਧੀਆਂ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਯੋਜਨਾ ਨੂੰ ਲਾਗੂ ਕਰਨ ‘ਚ ਸਕੂਲ, ਪ੍ਰਿੰਸੀਪਲ, ਅਧਿਆਪਕ, ਮਾਪੇ, ਪੁਲਿਸ ਤੇ ਐਨਡੀਓਜ਼ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਇਸ ਦੌਰਾਨ ਸਕੂਲ ਦੇ ਆਲੇ-ਦੁਆਲੇ ਨਿਯਮ ਸਬੰਧੀ ਕੋਈ ਉਲੰਘਣਾ ਹੁੰਦੀ ਹੈ ਤਾਂ ਸਕੂਲ ਦੇ ਮੁਖੀ, ਨੋਡਲ ਅਧਿਆਪਕ ਵੱਲੋਂ ਤੁਰੰਤ ਸਥਾਨਕ ਪੁਲਿਸ ਜਾਂ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਸਕੂਲਾਂ ‘ਚ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਪੋਸਟਰ ਤੇ ਸਾਈਨ ਬੋਰਡ ਲਗਾਏ ਜਾਣਗੇ।

ਕੀ ਹੈ ਨਸ਼ਾ ਮੁਕਤ ਭਾਰਤ ਅਭਿਆਨ?

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ‘ਚ ਨਸ਼ਾ ਖ਼ਤਮ ਕਰਨ ਦੇ ਲਈ ਨਸ਼ਾ ਮੁਕਤ ਭਾਰਤ ਅਭਿਆਨ ਸ਼ੁਰੂ ਕੀਤਾ ਹੈ। ਡਰੱਗ ਫ੍ਰੀ ਸਕੂਲ ਇਸੇ ਅਭਿਆਨ ਦਾ ਹਿੱਸਾ ਹੈ। ਨਸ਼ਾ ਮੁਕਤ ਮਾਹੌਲ ਬਣਾਉਣ ਲਈ ਸਰਕਾਰ ਨੇ ਤਿੰਨ ਸਾਲਾ ਐਕਸ਼ਨ ਪਲਾਨ ਜਾਰੀ ਕੀਤਾ ਹੈ, ਜੋ ਕਿ 2026 ਤੋਂ 2029 ਤੱਕ ਜਾਰੀ ਰਹੇਗਾ। ਇਸ ਅਭਿਆਨ ਦਾ ਮੁੱਖ ਉਦੇਸ਼ ਭਾਰਤ ਨੂੰ 2029 ਤੱਕ ਨਸ਼ਾ ਮੁਕਤ ਬਣਾਉਣਾ ਹੈ।
Previous articleDhurandhar 2 Box Office ‘ਤੇ ਕਬਜ਼ਾ, 13ਵੇਂ ਦਿਨ 1400 ਕਰੋੜ ਤੋਂ ਪਾਰ; Ranveer Singh ਨੇ 8 ਵੱਡੀਆਂ ਫਿਲਮਾਂ ਨੂੰ ਪਛਾੜਿਆ
Next articleChandigarh‘ਚ ਚੱਲ ਰਹੇ ਬੰਬ, ਪੰਜਾਬ ‘ਚ ਕਿੱਥੋਂ ਲਿਆਣਗੇ ਸ਼ਾਂਤੀ? ਭਾਜਪਾ ‘ਤੇ ਵਰ੍ਹੇ ਚੰਨੀ

LEAVE A REPLY

Please enter your comment!
Please enter your name here