Home Desh Trump ਦਾ ਸੰਬੋਧਨ: ਜੰਗ ਅਜੇ ਖ਼ਤਮ ਨਹੀਂ, 2-3 ਹਫ਼ਤਿਆਂ ‘ਚ ਈਰਾਨ ‘ਤੇ...

Trump ਦਾ ਸੰਬੋਧਨ: ਜੰਗ ਅਜੇ ਖ਼ਤਮ ਨਹੀਂ, 2-3 ਹਫ਼ਤਿਆਂ ‘ਚ ਈਰਾਨ ‘ਤੇ ਕਰਾਂਗੇ ਤੇਜ਼ ਹਮਲੇ

3
0

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨੀ ਜਲ ਸੈਨਾ ਦਾ ਸਫਾਇਆ ਹੋ ਗਿਆ ਹੈ ਤੇ ਅਮਰੀਕੀ ਫੌਜ ਨੇ ਸ਼ਾਨਦਾਰ ਕੰਮ ਕੀਤਾ ਹੈ।

ਖਾੜੀ ਖੇਤਰ ‘ਚ ਈਰਾਨ ਤੇ ਅਮਰੀਕਾ-ਇਜ਼ਰਾਈਲ ਵਿਚਕਾਰ ਜੰਗ ਲਗਾਤਾਰ ਜਾਰੀ ਹੈ। ਦੋਵਾਂ ਧਿਰਾਂ ਵਿਚਕਾਰ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ, ਵੀਰਵਾਰ ਨੂੰ ਰਾਸ਼ਟਰ ਦੇ ਨਾਮ ਸੰਬੋਧਨ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਸਾਡਾ ਮਿਸ਼ਨ ਪੂਰਾ ਹੋ ਗਿਆ ਹੈ। ਈਰਾਨੀ ਜਲ ਸੈਨਾ ਦਾ ਸਫਾਇਆ ਹੋ ਗਿਆ ਹੈ ਤੇ ਅਮਰੀਕੀ ਫੌਜ ਨੇ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ ਆਪਣੇ ਸਹਿਯੋਗੀਆਂ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਸਟ੍ਰੇਟ ਆਫ਼ ਹੋਰਮੁਜ਼ ਦੀ ਬਿਲਕੁਲ ਵੀ ਲੋੜ ਨਹੀਂ ਹੈ।
ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਕਿ ਸਾਡੇ ਸਾਰੇ ਟਾਰਗੇਟ ਪੂਰੇ ਹੋ ਗਏ ਹਨ। ਈਰਾਨ ‘ਚ ਹੁਣ ਇੱਕ ਸੱਤਾ ਤਬਦੀਲੀ ਹੋਈ ਹੈ ਤੇ ਈਰਾਨੀ ਫੌਜ ਅਮਰੀਕਾ ਦੇ ਨਿਯੰਤਰਣ ‘ਚ ਹੈ। ਇਸ ਟਕਰਾਅ ਦੌਰਾਨ ਈਰਾਨ ਦੇ ਕਈ ਚੋਟੀ ਦੇ ਨੇਤਾ ਮਾਰੇ ਗਏ ਹਨ। ਅਸੀਂ ਆਪਣਾ ਮਿਸ਼ਨ ਪੂਰਾ ਕਰ ਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ ਹਮੇਸ਼ਾ ਪ੍ਰਮਾਣੂ ਹਥਿਆਰਾਂ ਦਾ ਵਿਰੋਧ ਕਰਦਾ ਰਿਹਾ ਹੈ, ਜਦੋਂ ਕਿ ਈਰਾਨ ਨੇ ਆਪਣੀਆਂ ਸਰਹੱਦਾਂ ਦੇ ਅੰਦਰ ਪ੍ਰਮਾਣੂ ਸਮਰੱਥਾਵਾਂ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਤੇਜ਼ ਤੇ ਫੈਸਲਾਕੁੰਨ ਜਿੱਤ ਪ੍ਰਾਪਤ ਕੀਤੀ: ਟਰੰਪ

ਈਰਾਨ ਨਾਲ ਟਕਰਾਅ ਦੇ ਸੰਬੰਧ ‘ਚ, ਟਰੰਪ ਨੇ ਕਿਹਾ, ਜਿਵੇਂ ਕਿ ਅਸੀਂ ਅੱਜ ਸ਼ਾਮ ਗੱਲ ਕਰ ਰਹੇ ਹਾਂ, ਅਮਰੀਕੀ ਫੌਜ ਦੁਆਰਾ ‘ਆਪ੍ਰੇਸ਼ਨ ਐਪਿਕ ਫਿਊਰੀ’ ਸ਼ੁਰੂ ਕੀਤੇ ਸਿਰਫ਼ ਇੱਕ ਮਹੀਨਾ ਹੋਇਆ ਹੈ। ਇਸ ਕਾਰਵਾਈ ਦਾ ਨਿਸ਼ਾਨਾ ਦੁਨੀਆ ਦਾ ਅੱਤਵਾਦ ਦਾ ਨੰਬਰ ਇੱਕ ਸਪਾਂਸਰ- ਈਰਾਨ ਸੀ। ਪਿਛਲੇ ਚਾਰ ਹਫ਼ਤਿਆਂ ‘ਚ, ਸਾਡੀਆਂ ਫੌਜਾਂ ਨੇ ਜੰਗ ਦੇ ਮੈਦਾਨ ‘ਚ ਤੇਜ਼, ਫੈਸਲਾਕੁੰਨ ਤੇ ਸ਼ਕਤੀਸ਼ਾਲੀ ਜਿੱਤਾਂ ਪ੍ਰਾਪਤ ਕੀਤੀਆਂ ਹਨ। ਇਹ ਅਜਿਹੀਆਂ ਜਿੱਤਾਂ ਹਨ ਜਿਨ੍ਹਾਂ ਨੂੰ ਬਹੁਤ ਘੱਟ ਲੋਕਾਂ ਨੇ ਪਹਿਲਾਂ ਕਦੇ ਦੇਖਿਆ ਹੈ।
ਟਰੰਪ ਨੇ ਅੱਗੇ ਕਿਹਾ, ਅੱਜ ਰਾਤ, ਈਰਾਨ ਦੀ ਜਲ ਸੈਨਾ ਖ਼ਤਮ ਹੋ ਚੁੱਕੀ ਹੈ, ਉਨ੍ਹਾਂ ਦੀ ਹਵਾਈ ਸੈਨਾ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਨੇਤਾ, ਜੋ ਅੱਤਵਾਦੀ ਸਾਸ਼ਨ ਦੀ ਅਗਵਾਈ ਕਰਦੇ ਸਨ, ਹੁਣ ਮਾਰੇ ਗਏ ਹਨ। ਜਦੋਂ ਅਸੀਂ ਗੱਲ ਕਰ ਰਹੇ ਹਾਂ, ਠੀਕ ਉਸੇ ਸਮੇਂ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ’ ‘ਤੇ ਉਨ੍ਹਾਂ ਦੀ ਕਮਾਂਡ ਤੇ ਨਿਯੰਤਰਣ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ।

ਯੁੱਧ ‘ਚ ਈਰਾਨ ਦੀ ਮਾਰੂ ਸਮਰੱਥਾ ਕਮਜ਼ੋਰ: ਟਰੰਪ

ਆਪਣੇ ਸੰਬੋਧਨ ‘ਚ, ਉਨ੍ਹਾਂ ਨੇ ਅੱਗੇ ਕਿਹਾ, “ਮਿਜ਼ਾਈਲਾਂ ਤੇ ਡਰੋਨ ਲਾਂਚ ਕਰਨ ਦੀ ਉਨ੍ਹਾਂ ਦੀ ਸਮਰੱਥਾ ਬਹੁਤ ਘੱਟ ਗਈ ਹੈ ਤੇ ਉਨ੍ਹਾਂ ਦੀਆਂ ਹਥਿਆਰਾਂ ਦੀਆਂ ਫੈਕਟਰੀਆਂ ਤੇ ਰਾਕੇਟ ਲਾਂਚਰਾਂ ਨੂੰ ਟੋਟੇ-ਟੋਟੇ ਕੀਤਾ ਜਾ ਰਿਹਾ ਹੈ। ਹੁਣ ਉਨ੍ਹਾਂ ‘ਚੋਂ ਬਹੁਤ ਘੱਟ ਬਚੇ ਹਨ। ਯੁੱਧ ਦੇ ਇਤਿਹਾਸ ‘ਚ ਪਹਿਲਾਂ ਕਦੇ ਵੀ ਕਿਸੇ ਦੁਸ਼ਮਣ ਨੂੰ ਕੁਝ ਹਫ਼ਤਿਆਂ ਦੇ ਅੰਦਰ ਇੰਨਾ ਸਪੱਸ਼ਟ, ਵਿਨਾਸ਼ਕਾਰੀ ਤੇ ਭਾਰੀ ਨੁਕਸਾਨ ਨਹੀਂ ਹੋਇਆ ਹੈ।”
ਜੰਗ ਅਜੇ ਖਤਮ ਨਹੀਂ, ਅਜੇ ਜਾਰੀ ਰਹੇਗੀ: ਟਰੰਪ ਦੁਨੀਆ ਜਿੱਥੇ ਈਰਾਨ ਵਿਰੁੱਧ ਟਕਰਾਅ ਦੇ ਅੰਤ ‘ਤੇ ਵਿਚਾਰ ਕਰ ਰਹੀ ਸੀ, ਟਰੰਪ ਨੇ ਅੱਜ ਆਪਣੇ ਸੰਬੋਧਨ ‘ਚ ਸਪੱਸ਼ਟ ਕੀਤਾ ਕਿ ਇਹ ਜੰਗ ਜਲਦੀ ਖਤਮ ਹੋਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਗ ਅਜੇ ਖਤਮ ਨਹੀਂ ਹੋਈ ਹੈ ਤੇ ਜਦੋਂ ਤੱਕ ਟੀਚਾ ਹਾਸਤ ਨਹੀਂ ਕਰ ਲਿਆ ਜਾਂਦਾ, ਉਸ ਸਮੇਂ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ, ਉਨ੍ਹਾਂ ਐਲਾਨ ਕੀਤਾ ਕਿ ਉਹ ਅਗਲੇ ਦੋ ਤੋਂ ਤਿੰਨ ਹਫ਼ਤਿਆਂ ‘ਚ ਈਰਾਨ ‘ਤੇ ਹਮਲੇ ਤੇਜ਼ ਕਰਨਗੇ। ਆਪਣੇ ਸੰਬੋਧਨ ‘ਚ, ਵੈਨੇਜ਼ੁਏਲਾ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ, ਟਰੰਪ ਨੇ ਕਿਹਾ, “ਮੌਜੂਦਾ ਸਥਿਤੀ ‘ਤੇ ਚਰਚਾ ਕਰਨ ਤੋਂ ਪਹਿਲਾਂ, ਮੈਂ ਆਪਣੇ ਸੈਨਿਕਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਕੁਝ ਮਿੰਟਾਂ’ਚ ਵੈਨੇਜ਼ੁਏਲਾ ਨੂੰ ਕਬਜ਼ੇ ‘ਚ ਲੈਣ ਦਾ ਸ਼ਾਨਦਾਰ ਕੰਮ ਕੀਤਾ। ਉਹ ਹਮਲਾ ਤੇਜ਼, ਘਾਤਕ ਤੇ ਬਹੁਤ ਸ਼ਕਤੀਸ਼ਾਲੀ ਸੀ ਤੇ ਇਸ ਦੀ ਦੁਨੀਆ ਭਰ ‘ਚ ਹਰ ਕਿਸੇ ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ। ਆਪਣੇ ਪਹਿਲੇ ਕਾਰਜਕਾਲ ਦੌਰਾਨ ਆਪਣੀ ਫੌਜ ਨੂੰ ਦੁਬਾਰਾ ਮਜ਼ਬੂਤ ਬਣਾਉਣ ਤੋਂ ਬਾਅਦ, ਸਾਡੇ ਕੋਲ ਹੁਣ ਦੁਨੀਆ ਦੀ ਸਭ ਤੋਂ ਮਜ਼ਬੂਤ ​​ਫੌਜ ਹੈ।
Previous articleAAP ਨੇ Raghav Chadha ਨੂੰ ਰਾਜ ਸਭਾ ‘ਚ ਡਿਪਟੀ ਲੀਡਰ ਅਹੁਦੇ ਤੋਂ ਹਟਾਇਆ, ਮਿੱਤਲ ਸੰਭਾਲਣਗੇ ਅਹੁਦਾ
Next articleDhurandhar 2 Box Office ‘ਤੇ ਕਬਜ਼ਾ, 13ਵੇਂ ਦਿਨ 1400 ਕਰੋੜ ਤੋਂ ਪਾਰ; Ranveer Singh ਨੇ 8 ਵੱਡੀਆਂ ਫਿਲਮਾਂ ਨੂੰ ਪਛਾੜਿਆ

LEAVE A REPLY

Please enter your comment!
Please enter your name here