Home Desh Sunanda Sharma ਨੂੰ ਹੱਥ ਲਗਾਉਣ ਸਟੇਜ ‘ਤੇ ਪਹੁੰਚਿਆ ਫੈਨ, ਗਾਇਕਾ ਨੇ ਤੋੜੀ...

Sunanda Sharma ਨੂੰ ਹੱਥ ਲਗਾਉਣ ਸਟੇਜ ‘ਤੇ ਪਹੁੰਚਿਆ ਫੈਨ, ਗਾਇਕਾ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ

3
0

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਇੱਕ ਲਾਈਵ ਕੰਸਰਟ ਦੌਰਾਨ ਉਸ ਸਮੇਂ ਅਚਾਨਕ ਸਾਰੇ ਹੈਰਾਨ ਰਹਿ ਗਏ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦੇ RKGIT ਵਿੱਚ ਹੋਈ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਨਾਲ ਡਰ ਗਈ। ਇਹ ਘਟਨਾ ਕੈਮਰਿਆਂ ਵਿੱਚ ਕੈਂਦ ਹੋ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਨੰਦਾ ਸ਼ਰਮਾ ਸਟੇਜ ‘ਤੇ ਗਾਣਾ ਗਾ ਰਹੀ ਹੈ ਅਤੇ ਅਚਾਨਕ ਇੱਕ ਪ੍ਰਸ਼ੰਸਕ ਸਟੇਜ ‘ਤੇ ਕੁੱਦ ਜਾਂਦਾ ਹੈ, ਜਿਸ ਕਾਰਨ ਗਾਇਕਾ ਡਰ ਜਾਂਦੀ ਹੈ ਅਤੇ ਸਟੇਜ ਛੱਡ ਕੇ ਚਲੇ ਜਾਂਦੀ ਹੈ। ਇਸ ਤੋਂ ਬਾਅਦ ਉਸ ਪ੍ਰਸ਼ੰਸਕ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਸੁਨੰਦਾ ਸ਼ਰਮਾ ਨੇ ਵੀਡੀਓ ਸ਼ੇਅਰ ਕਰ ਤੋੜੀ ਚੁੱਪੀ

ਇਸ ਘਟਨਾ ਤੋਂ ਬਾਅਦ ਹੁਣ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕਰਕੇ ਚੁੱਪੀ ਤੋੜੀ ਹੈ। ਇਸ ਵੀਡੀਓ ਵਿੱਚ ਗਾਇਕਾ ਨੇ ਕਿਹਾ ਹੈ ਕਿ,”ਹੈਲੋ ਦੋਸਤੋ, ਮੈਂ ਸੁਨੰਦਾ ਸ਼ਰਮਾ। ਕੱਲ੍ਹ RKGIT, ਗਾਜ਼ੀਆਬਾਦ ਕਾਲਜ ਵਿੱਚ ਥੋੜ੍ਹੀ ਜਿਹੀ ਪਰੇਸ਼ਾਨੀ ਹੋ ਗਈ…ਜਦੋਂ ਮੈਂ ਪ੍ਰਦਰਸ਼ਨ ਕਰ ਰਹੀ ਸੀ, ਤਾਂ ਅਚਾਨਕ ਇੱਕ ਵਿਦਿਆਰਥੀ ਸਟੇਜ ‘ਤੇ ਆ ਗਿਆ, ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ। ਇਸ ਅਚਾਨਕ ਹੋਈ ਘਟਨਾ ਨਾਲ ਭੀੜ ਅਤੇ ਸਟੇਜ ‘ਤੇ ਮੌਜ਼ੂਦ ਲੋਕ ਡਰ ਗਏ। ਮੈਂ ਵੀ ਡਰ ਗਈ। ਜਦੋ ਮੁੰਡਾ ਅਚਾਨਕ ਸਟੇਜ ‘ਤੇ ਆ ਗਿਆ, ਤਾਂ ਮੇਰੀ ਪ੍ਰਤੀਕਿਰੀਆ ਕਾਫ਼ੀ ਹੈਰਾਨੀ ਵਾਲੀ ਸੀ।

ਇਸ ਕਰਕੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੂੰ ਤਰੁੰਤ ਸਟੇਜ ਛੱਡਣਾ ਪਿਆ। ਅਸੀਂ ਇਸ ਲਈ ਤਿਆਰ ਨਹੀਂ ਸੀ। ਮੈਂ ਕਾਲਜ ਮੈਨੇਜਮੈਂਟ ਨੂੰ ਅਪੀਲ ਕਰਦੀ ਹਾਂ ਕਿ ਇਸ ਵਿੱਚ ਸ਼ਾਮਲ ਵਿਦਿਆਰਥੀ ਨੂੰ ਮਾਫ਼ ਕਰ ਦਿਓ। ਜਿਹੜਾ ਮੁੰਡਾ ਸਟੇਜ ‘ਤੇ ਕੁੱਦਿਆ ਸੀ, ਉਸਦਾ ਇਰਾਦਾ ਬੁਰਾ ਨਹੀਂ ਸੀ। ਮੁੰਡੇ ਨੇ ਆਪਣੀ ਗਲਤੀ ਵੀ ਮੰਨ ਲਈ ਹੈ ਅਤੇ ਉਸਨੂੰ ਮਾਫ਼ ਕਰ ਦਿਓ।”

ਪਿਆਰ ਦਿਖਾਉਣ ਦਾ ਤਰੀਕਾ ਗਲਤ- ਸੁਨੰਦਾ ਸ਼ਰਮਾ

ਸੁਨੰਦਾ ਸ਼ਰਮਾ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ,”ਕਈ ਵਾਰ ਕਿਸੇ ਦੇ ਪਿਆਰ ਦਿਖਾਉਣ ਦਾ ਤਰੀਕਾ ਗਲਤ ਹੋ ਜਾਂਦਾ ਹੈ। ਮੈਨੂੰ ਨਹੀਂ ਲੱਗਦਾ ਹੈ ਕਿ ਉਸ ਮੁੰਡੇ ਦਾ ਇਰਾਦਾ ਖਰਾਬ ਸੀ। ਮੈਂ ਵੀ ਉਸ ਮੁੰਡੇ ਨੂੰ ਮਾਫ਼ ਕਰ ਦਿੱਤਾ ਹੈ। ਇਸਦੇ ਨਾਲ ਹੀ, ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਵਿਦਿਆਰਥੀ ਮਾਫ਼ੀ ਮੰਗ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕਾ ਨੇ ਲਿਖਿਆ,”ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ, ਤੁਸੀਂ ਸਭ ਮੇਰੀ ਜਾਨ ਹੋ..ਮੇਰਾ ਇੰਨਾਂ ਦਿਲ ਦੁੱਖ ਰਿਹਾ ਹੈ ਇਹ ਵੀਡੀਓ ਦੇਖ ਕੇ, ਤੁਸੀਂ ਮਾਫ਼ੀ ਨਾ ਮੰਗੋ। ਕੋਈ ਗੱਲ ਨਹੀਂ, ਜੋ ਹੋ ਗਿਆ ਸੋ ਹੋ ਗਿਆ.. ਮੈਨੇਜਮੈਂਟ ਇਸਨੂੰ ਕੁਝ ਨਾ ਕਿਹੋ ਕਿਰਪਾ ਕਰਕੇ।”
Previous articlePunjab ਸਰਕਾਰ ਫਸਲਾਂ ਦੀ ਕਰਵਾਏਗੀ ਗਿਰਦਾਵਰੀ, ਕਿਸਾਨਾਂ ਨੂੰ ਨੁਕਸਾਨ ਦਾ ਮਿਲੇਗਾ ਮੁਆਵਜ਼ਾ
Next articleਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

LEAVE A REPLY

Please enter your comment!
Please enter your name here