Home Desh Chandigarh-Jalandhar ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਫਿਰੋਜ਼ਪੁਰ ਜ਼ਿਲ੍ਹਾ ਕੋਰਟ... Deshlatest NewsPanjab Chandigarh-Jalandhar ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਵੀ ਮਿਲੀ E-mail By admin - April 6, 2026 6 0 FacebookTwitterPinterestWhatsApp ਚੰਡੀਗੜ੍ਹ ਦੇ ਜਲੰਧਰ ਦੇ ਸਕੂਲਾਂ ਨੂੰ ਧਮਕੀ ਭਰੀ ਈ-ਮੇਲ ਮਿਲੀ ਹੈ, ਉੱਥੇ ਹੀ ਇੱਕ ਈ-ਮੇਲ ਫਿਰੋਜ਼ਪੁਰ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਮਿਲੀ ਹੈ। ਚੰਡੀਗੜ੍ਹ ਤੇ ਜਲੰਧਰ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਧਮਕੀ ਭਰੀ ਈ-ਮੇਲ ਮਿਲੀ ਹੈ। ਇਸ ਧਮਕੀ ‘ਚ ਪਹਿਲੀਆਂ ਮਿਲੀਆਂ ਧਮਕੀਆਂ ਵਰਗੀ ਸ਼ਬਦਾਵਲੀ ਵਰਤੀ ਗਈ ਹੈ। ਈ-ਮੇਲ ਰਾਹੀਂ ਚੰਡੀਗੜ੍ਹ ਤੇ ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੇਅਰ ਦਫ਼ਤਰ, ਸਕੱਤਰੇਤ ਨੂੰ ਵੀ ਧਮਕੀ ਭਰੀ ਈ-ਮੇਲ ਮਿਲੀ ਹੈ। ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਵੀ ਧਮਕੀ ਭਰੀ ਈ-ਮੇਲ ਮਿਲੀ ਹੈ। ਜਲੰਧਰ ਦੇ ਸਕੂਲਾਂ ਨੂੰ ਧਮਕੀ ਜਲੰਧਰ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਈ-ਮੇਲ ‘ਚ ਡੀਪੀਐਸ ਸਕੂਲ, ਮੇਅਰ ਵਰਲਡ ਸਕੂਲ ਤੇ ਐਮਜੀਐਨ ਸਕੂਲ ਨੂੰ ਬੰਬ ਨਾਲ ਉਡਾਉਣ ਧਮਕੀ ਦਿੱਤੀ ਗਈ ਹੈ। ਧਮਕੀ ਮਿਲਣ ਤੋਂ ਬਾਅਦ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਸਕੂਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਪੁਲਿਸ ਤੇ ਬੰਬ ਨਿਰੋਧਕ ਟੀਮਾਂ ਸਕੂਲਾਂ ‘ਚ ਜਾਂਚ ਕਰ ਰਹੀਆਂ ਹਨ। ਇਸ ਈਮੇਲ ‘ਚ ਲਿਖਿਆ ਹੈ- ਆਪਣੇ ਬੱਚਿਆਂ ਨੂੰ ਬਚਾਓ। ਈ-ਮੇਲ ‘ਚ ਅੱਗੇ ਲਿਖਿਆ ਗਿਆ ਹੈ ਖਾਲਿਸਤਾਨ ਵਾਲੇ ਬੱਚਿਆਂ ਦੇ ਖਿਲਾਫ਼ ਨਹੀਂ। ਇਸ ਦੇ ਨਾਲ ਹੀ ਧਰਮ ਪੱਖੀ, ਮੋਦੀ ਸਰਕਾਰ ਤੇ ਬਾਬਾ ਸਾਹਿਬ ਬੀ.ਆਰ.ਅੰਬੇਡਕਰ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਧਮਕੀ ਜਿੱਥੇ ਚੰਡੀਗੜ੍ਹ ਤੇ ਜਲੰਧਰ ਦੇ ਸਕੂਲਾਂ ਨੂੰ ਧਮਕੀ ਭਰੀ ਈ-ਮੇਲ ਮਿਲੀ ਹੈ, ਉੱਥੇ ਹੀ ਇੱਕ ਈ-ਮੇਲ ਫਿਰੋਜ਼ਪੁਰ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਮਿਲੀ ਹੈ। ਇਸ ‘ਚ ਲਿਖਿਆ ਗਿਆ ਹੈ ਕਿ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਧਮਕੀ ਮਿਲਣ ਤੋਂ ਬਾਅਦ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਕੁੱਝ ਸਮੇਂ ਪਹਿਲਾਂ ਵੀ ਫਿਰੋਜ਼ਪੁਰ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਅਜਿਹੀ ਧਮਕੀ ਮਿਲੀ ਸੀ। ਉਸ ਸਮੇਂ ਵੀ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਸੀ। ਪੁਲਿਸ ਨੇ ਜਾਂਚ ਕੀਤੀ ਸੀ, ਪਰ ਸਰਚ ਆਪ੍ਰੇਸ਼ਨ ‘ਚ ਕੁੱਝ ਵੀ ਨਹੀਂ ਮਿਲਿਆ ਸੀ।