Home Desh Iran-US Ceasefire: ਈਰਾਨ ਵੱਲੋਂ ਜਿੱਤ ਦਾ ਦਾਅਵਾ, ਕਿਹਾ-ਅਮਰੀਕਾ ਨੂੰ 10 ਸ਼ਰਤਾਂ ਮੰਨਣ...

Iran-US Ceasefire: ਈਰਾਨ ਵੱਲੋਂ ਜਿੱਤ ਦਾ ਦਾਅਵਾ, ਕਿਹਾ-ਅਮਰੀਕਾ ਨੂੰ 10 ਸ਼ਰਤਾਂ ਮੰਨਣ ਲਈ ਕੀਤਾ ਮਜ਼ਬੂਰ

9
0

ਈਰਾਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਉਨ੍ਹਾਂ ਵੱਲੋਂ 10-ਪੁਆਇੰਟਸ ਦੀ ਜੰਗਬੰਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਹੈ।

ਈਰਾਨ ‘ਤੇ ਕੀਤੇ ਜਾ ਰਹੇ ਵਿਨਾਸ਼ਕਾਰੀ ਹਮਲੇ ਦੋ ਹਫ਼ਤਿਆਂ ਲਈ ਰੋਕ ਦਿੱਤੇ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ, ਪਾਕਿਸਤਾਨ ਦੀ ਬੇਨਤੀ ‘ਤੇ, ਉਹ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਈਰਾਨ ਦੁਆਰਾ 10-ਪੁਆਇੰਟਸ ਦਾ ਜੰਗਬੰਦੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ, ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦੇ ਇੱਕ ਬਿਆਨ ਦੇ ਅਨੁਸਾਰ, ਈਰਾਨ ਦਾ ਕਹਿਣਾ ਹੈ ਕਿ ਉਸ ਨੇ ਇੱਕ ਮਹੱਤਵਪੂਰਨ ਜਿੱਤ ਪ੍ਰਾਪਤ ਕੀਤੀ ਹੈ ਤੇ ਸੰਯੁਕਤ ਰਾਜ ਅਮਰੀਕਾ ਨੂੰ ਆਪਣੀ 10-ਪੁਆਇੰਟਸ ਯੋਜਨਾ ਨੂੰ ਸਵੀਕਾਰ ਕਰਨ ਲਈ ਮਜਬੂਰ ਕੀਤਾ ਹੈ।
ਈਰਾਨ ਦੇ ਰਾਸ਼ਟਰੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੀ “10-ਪੁਆਇੰਟਸ ਯੋਜਨਾ” ਨੂੰ ਸਵੀਕਾਰ ਕਰ ਲਿਆ ਹੈ, ਇਸ ਨੂੰ ਰਾਸ਼ਟਰ ਦੀ ਜਿੱਤ ਵਜੋਂ ਸਵਾਗਤ ਕੀਤਾ ਜਾ ਰਿਹਾ ਹੈ। ਟਰੰਪ ਦੀਆਂ ਧਮਕੀਆਂ ਤੋਂ ਬਾਅਦ, ਈਰਾਨ ਭਰ ਦੇ ਲੋਕ ਦੇਸ਼ ਦੇ ਪਾਵਰ ਪਲਾਂਟਾਂ ਤੇ ਪ੍ਰਮਾਣੂ ਸਹੂਲਤਾਂ ਦੇ ਬਾਹਰ ਅਮਰੀਕਾ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਈਰਾਨ ਵੱਲੋਂ ਹੁਣ ਜੰਗਬੰਦੀ ਨੂੰ ਇੱਕ ਜਿੱਤ ਵਜੋਂ ਦਰਸਾਇਆ ਜਾ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ, ਇਸ ਦੋ ਹਫ਼ਤਿਆਂ ਦੀ ਮਿਆਦ ਦੌਰਾਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਅਮਰੀਕਾ ਤੇ ਈਰਾਨ ਵਿਚਕਾਰ ਇੱਕ ਵਿਆਪਕ ਜੰਗਬੰਦੀ ਸਥਾਪਤ ਕਰਨ ਦੇ ਉਦੇਸ਼ ਨਾਲ ਗੱਲਬਾਤ ਸ਼ੁਰੂ ਹੋਣ ਵਾਲੀ ਹੈ।

ਟਰੰਪ ਦੇ ਐਲਾਨ ਦੇ ਬਾਵਜੂਦ ਇਜ਼ਰਾਈਲ ‘ਤੇ ਈਰਾਨੀ ਹਮਲੇ ਜਾਰੀ

ਰਿਪੋਰਟਾਂ ਮੁਤਾਬਕ ਇਜ਼ਰਾਈਲ ਵੀ ਜੰਗਬੰਦੀ ਸਮਝੌਤੇ ਦਾ ਹਿੱਸਾ ਹੈ,ਪਰ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਈਰਾਨ ਨੇ ਦੇਸ਼ ‘ਤੇ ਮਿਜ਼ਾਈਲਾਂ ਦਾਗੀਆਂ ਹਨ। ਫੌਜ ਨੇ ਕਿਹ ਕਿ ਹਵਾਈ ਰੱਖਿਆ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਐਕਟਿਵ ਹੈ। ਇੱਕ ਅਮਰੀਕੀ ਅਧਿਕਾਰੀ ਨੇ ਸੀਐਨਐਨ ਨੂੰ ਦੱਸਿਆ ਕਿ ਅਮਰੀਕੀ ਫੌਜ ਨੇ ਈਰਾਨ ਦੇ ਅੰਦਰੋਂ ਹੋਣ ਵਾਲੇ ਹਮਲਿਆਂ ਨੂੰ ਰੋਕ ਦਿੱਤਾ ਹੈ। ਇਸ ਦੌਰਾਨ, ਈਰਾਨ ਨੇ ਯੂਏਈ ਸਮੇਤ ਹੋਰ ਖਾੜੀ ਦੇਸ਼ਾਂ ‘ਚ ਅਮਰੀਕੀ ਹਿੱਤਾਂ ਦੇ ਵਿਰੁੱਧ ਹਮਲੇ ਕੀਤੇ ਹਨ।

ਈਰਾਨ ਇਸ ਨੂੰ ਜਿੱਤ ਕਿਉਂ ਮੰਨ ਰਿਹਾ?

ਈਰਾਨ ਨੇ ਅਮਰੀਕਾ ਨੂੰ 10 ਸ਼ਰਤਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਨੇ ਸਵੀਕਾਰ ਕਰ ਲਿਆ ਹੈ। ਜੇਕਰ ਇਹ ਸ਼ਰਤਾਂ ਸੱਚਮੁੱਚ ਸਵੀਕਾਰ ਕਰ ਲਈਆਂ ਜਾਂਦੀਆਂ ਹਨ, ਤਾਂ ਇਹ ਈਰਾਨ ਲਈ ਇੱਕ ਵੱਡੀ ਰਣਨੀਤਕ ਜਿੱਤ ਹੋਵੇਗੀ।

ਈਰਾਨ ਦੀਆਂ 10 ਸ਼ਰਤਾਂ:

  • ਅਮਰੀਕਾ ਹਮਲਾ ਨਹੀਂ ਕਰੇਗਾ (Non-aggression)
  • ਈਰਾਨ ਸਟ੍ਰੇਟ ਆਫ਼ ਹੋਰਮੁਜ਼ ‘ਤੇ ਆਪਣਾ ਕੰਟਰੋਲ ਬਰਕਰਾਰ ਰੱਖੇਗਾ
  • ਯੂਰੇਨੀਅਮ Enrichment ਲਈ ਪ੍ਰਵਾਨਗੀ
  • ਸਾਰੀਆਂ Primary Sanctions ਹਟਾਈਆਂ ਜਾਣਗੀਆਂ
  • ਸਾਰੀਆਂ Secondary Sanctions ਵੀ ਖ਼ਤਮ ਕੀਤੀਆਂ ਜਾਣਗੀਆਂ
  • United Nations Security Council ਦੇ ਸਾਰੇ ਪ੍ਰਪੋਜ਼ਲਸ ਵਾਪਸ ਲੈ ਲਏ ਜਾਣਗੇ
  • International Atomic Energy Agency ਦੇ Board of Governor ਦੇ ਸਾਰੇ ਪ੍ਰਪੋਜ਼ਲਸ ਵਾਪਸ ਲੈ ਲਏ ਜਾਣਗੇ
  • ਈਰਾਨ ਨੂੰ ਮੁਆਵਜ਼ਾ ਦਿੱਤਾ ਜਾਵੇਗਾ
  • ਅਮਰੀਕੀ ਫੌਜਾਂ ਖੇਤਰ ਤੋਂ ਪਿੱਛੇ ਹਟ ਜਾਣਗੀਆਂ
  • ਹਰ ਮੋਰਚੇ ‘ਤੇ ਜੰਗਬੰਦੀ, ਜਿਸ ‘ਚ ਹਿਜ਼ਬੁੱਲਾ (ਲੇਬਨਾਨ ‘ਚ ਇਸਲਾਮੀ ਵਿਰੋਧ) ਵਿਰੁੱਧ ਕਾਰਵਾਈਆਂ ਵੀ ਸ਼ਾਮਲ ਹੈ।
Previous articlePAU ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਹੁਣ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਕਰਨਗੇ ਜਾਗਰੂਕ
Next articleਕੈਨੇਡਾ ‘ਚ PR ਹੁੰਦੇ ਹੀ ਮੁਕਰੀ ਕੁੜੀ, ਮੁੰਡੇ ਨੂੰ ਛੱਡ ਰਹਿਣ ਲੱਗੀ ਕਿਤੇ ਹੋਰ; ਸਹੁਰੇ ਨੇ ਦਿੱਤੀ ਸ਼ਿਕਾਇਤ

LEAVE A REPLY

Please enter your comment!
Please enter your name here