Home Desh Absent ਰਹਿਣ ‘ਤੇ ਬੱਚਿਆਂ ਦੇ ਮਾਪਿਆਂ ਨੂੰ ਜਾਵੇਗਾ ਮੈਸੇਜ, ਪੰਜਾਬ ਦੇ ਸਕੂਲਾਂ... Deshlatest NewsPanjab Absent ਰਹਿਣ ‘ਤੇ ਬੱਚਿਆਂ ਦੇ ਮਾਪਿਆਂ ਨੂੰ ਜਾਵੇਗਾ ਮੈਸੇਜ, ਪੰਜਾਬ ਦੇ ਸਕੂਲਾਂ ‘ਚ SMS ਅਲਰਟ ਸਿਸਟਮ ਲਾਂਚ By admin - April 9, 2026 8 0 FacebookTwitterPinterestWhatsApp ਪੰਜਾਬ ਦੇ ਸਕੂਲਾਂ ‘ਚ ਹੁਣ ਬੱਚਿਆਂ ਦੇ ਗੈਰ-ਹਾਜ਼ਰ ਰਹਿਣ ਦੇ ਉਨ੍ਹਾਂ ਦੀ ਜਾਣਕਾਰੀ ਉਨ੍ਹਾਂ ਦੇ ਮਾਪਿਆਂ ਨੂੰ ਭੇਜੀ ਜਾਵੇਗੀ। ਪੰਜਾਬ ਦੇ ਸਕੂਲਾਂ ‘ਚ ਹੁਣ ਬੱਚਿਆਂ ਦੇ ਗੈਰ-ਹਾਜ਼ਰ ਰਹਿਣ ਦੇ ਉਨ੍ਹਾਂ ਦੀ ਜਾਣਕਾਰੀ ਉਨ੍ਹਾਂ ਦੇ ਮਾਪਿਆਂ ਨੂੰ ਭੇਜੀ ਜਾਵੇਗੀ। ਇਹ ਜਾਣਕਾਰੀ ਮੈਸੇਜ ਦੇ ਰਾਹੀਂ ਮਾਪਿਆਂ ਦੇ ਫ਼ੋਨ ‘ਤੇ ਭੇਜੀ ਜਾਵੇਗੀ। ਇਸ ਦੇ ਨਾਲ ਹੀ ਜੇਕਰ ਕੋਈ ਅਧਿਆਪਕ ਗੈਰ-ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਜਾਣਕਾਰੀ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਲ ਜਾਵੇਗੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਇਹ ਸਿਸਟਮ ਲਾਂਚ ਕੀਤਾ ਹੈ। ਸੂਬਾ ਸਰਕਾਰ ਦੇ ‘ਮਿਸ਼ਨ ਸਮਰੱਥ’ ਦੇ ਅਗਲੇ ਚਰਣ ਤਹਿਤ ਇਹ ਸਿਸਟਮ ਲਾਂਚ ਕੀਤਾ ਗਿਆ ਹੈ। ਮੈਸੇਜ ਸਿਸਟਮ ਲਾਂਚ ਕਰਦੇ ਸਮੇਂ ਹਰਜੋਤ ਬੈਂਸ ਨਾਲ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਇੰਚਾਰਜ ਮਨੀਸ਼ ਸਿਸੋਸਦੀਆ ਵੀ ਮੌਜੂਦ ਰਹੇ। ਮਿਸ਼ਨ ਸਮਰੱਥ 4.0 ਦੇ ਲਾਂਚ ਦੇ ਸਮੇਂ ਮੰਤਰੀ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇਸ਼ ਦੀ ਪਹਿਲੀ ਰਾਜਨੀਤੀ ਪਾਰਟੀ ਹੈ, ਜਿਸ ਨੇ ਮੈਨੀਫ਼ੈਸਟੋ ‘ਚ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਇਸੇ ਮੁੱਦੇ ‘ਤੇ ਇਤਿਹਾਸਕ ਨਤੀਜ਼ਾ ਦਿੱਤਾ ਤੇ ਪਾਰਟੀ ਨੂੰ 92 ਸੀਟਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ‘ਚ ਆਉਣ ਤੋਂ ਬਾਅਦ ਪਾਰਟੀ ਨੇ ਵੀ ਕੰਮ ਕੀਤਾ, ਜਿੱਥੇ ਪਹਿਲਾਂ ਅਧਿਆਪਕ ਆਪਣੀ ਵੱਲੋਂ ਪੈਸੇ ਇਕੱਠੇ ਕਰਕੇ ਸਕੂਲ ਚਲਾ ਰਹੇ ਸਨ, ਹੁਣ ਹਾਲਾਤ ਇਹ ਹਨ ਕਿ ਸਕੂਲ ਦੇ ਟੀਚਰ ਕਹਿੰਦੇ ਹਨ ਕਿ ਪਹਿਲੀ ਗਰਾਂਟ ਖ਼ਤਮ ਹੋਣ ਦਿਓ, ਫ਼ਿਰ ਹੋਰ ਗਰਾਂਟ ਦੇ ਦਿਓ। ਸਭ ਤੋਂ ਵੱਡਾ ਬਜਟ ਪੰਜਾਬ ਦੇ ਸਿੱਖਿਆ ਵਿਭਾਗ ਲਈ ਬੈਂਸ ਨੇ ਕਿਹਾ ਕਿ ਜਿੱਥੇ 2022 ‘ਚ ਪੰਜਾਬ ਦੇ ਸਿੱਖਿਆ ਵਿਭਾਗ ਦਾ ਬਜਟ ਲਗਭਗ 11 ਹਜ਼ਾਰ ਕਰੋੜ ਸੀ, ਹੁਣ ਅਸੀਂ ਇਸ ਨੂੰ 19 ਹਜ਼ਾਰ ਕਰੋੜ ਤੱਕ ਲੈ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਵੀ 7 ਫ਼ੀਸਦੀ ਵੱਧ ਪੈਸਾ, ਸਿੱਖਿਆ ਵਿਭਾਗ ਲਈ ਰੱਖਿਆ ਗਿਆ ਹੈ। ਇਸ ਵਕਤ ਪੰਜਾਬ ‘ਚ ਸਭ ਤੋਂ ਵੱਡਾ ਬਜਟ ਪੰਜਾਬ ਦੇ ਸਿੱਖਿਆ ਵਿਭਾਗ ਲਈ ਰੱਖਿਆ ਗਿਆ ਹੈ। ਆਉਣ ਵਾਲੇ ਦਿਨ ਬਹੁਤ ਸਾਰੇ ਪੈਸੇ ਕਲਾਸਰੂਮਾਂ, ਲੈਬਾਂ ਤੇ ਸਕੂਲਾਂ ਦੇ ਸੁਧਾਰ ਲਈ ਦਿੱਤੇ ਜਾਣਗੇ। ਅਸੀਂ ਇਸ ਮੁਕਾਮ ‘ਤੇ ਪਹੁੰਚ ਗਏ ਹਾਂ ਕਿ ਪੰਜਾਬ ‘ਚ ਹਰ ਸੀਨੀਅਰ ਸੈਕੰਡਰੀ ਸਕੂਲ ‘ਚ ਆਪਣਾ ਕੈਂਪਸ ਮਨੇਜਰ ਹੈ। ਪੰਜਾਬ ਦੇ ਹਰ ਇੱਕ ਸਕੂਲ ਜਿੱਥੇ 500 ਤੋਂ ਵੱਧ ਬੱਚੇ ਹਨ, ਉੱਥੇ ਸਾਡੇ ਕੋਲ ਦੋ ਸੁਰੱਖਿਆ ਕਰਮਚਾਰੀ ਹਨ। 150 ਤੋਂ ਵੱਧ ਸਕੂਲਾਂ ‘ਚ ਬੱਸ ਸਰਵਿਸ ਉਪਲੱਬਧ ਹੈ। ਪੰਜਾਬ ‘ਚ ਜਿੰਨੇ ਵੀ ਪ੍ਰਾਈਮਰੀ, ਮਿਡਲ, ਸੀਨੀਅਰ ਤੇ ਹਾਈ ਸਕੂਲ ਹਨ, ਜਿੱਥੇ 100 ਤੋਂ ਵੱਧ ਬੱਚੇ ਹਨ, ਉੱਥੇ ਸਾਡੇ ਕੋਲ ਸਫ਼ਾਈ ਸੇਵਕ ਤੇ ਚੌਕੀਦਾਰ ਹਨ। ਇਨ੍ਹਾਂ ਸਾਰਿਆਂ ਕਦਮਾਂ ਦਾ ਨਤੀਜ਼ਾ ਹੈ ਕਿ ਚਾਹੇ ਨੈਸ਼ਨਲ ਸਰਵੇ ਹੋਵੇ, ਭਾਰਤ ਸਰਕਾਰ ਪਰਖ ਸਰਵੇ ਕਰਵਾਉਂਦੀ ਹੈ, ਉਸ ‘ਚ ਪੰਜਾਬ ਨੰਬਰ 1 ‘ਤੇ ਹੈ।