Home Desh ਅੰਮ੍ਰਿਤਪਾਲ ਮਹਿਰੋਂ ਲਿਆਂਦਾ ਗਿਆ ਭਾਰਤ, ਭਾਬੀ ਕਮਲ ਕੌਰ ਕਤਲ ਕੇਸ ‘ਚ ਬਠਿੰਡਾ...

ਅੰਮ੍ਰਿਤਪਾਲ ਮਹਿਰੋਂ ਲਿਆਂਦਾ ਗਿਆ ਭਾਰਤ, ਭਾਬੀ ਕਮਲ ਕੌਰ ਕਤਲ ਕੇਸ ‘ਚ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

10
0

ਕਤਲ ਮਗਰੋਂ ਮਹਿਰੋਂ ਦੁਬਈ ਭੱਜ ਗਿਆ ਸੀ ਤੇ ਲੰਬੇ ਸਮੇਂ ਤੋਂ ਉਥੇ ਹੀ ਰਹਿ ਰਿਹਾ ਸੀ।

ਕੰਚਨ ਕੁਮਾਰੀ ਉਰਫ਼ ਭਾਬੀ ਕਮਲ ਕੌਰ ਕਤਲ ਕਾਂਡ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਭਾਰਤ ਲਿਆਂਦਾ ਗਿਆ ਹੈ। ਅੰਮ੍ਰਿਤਪਾਲ ਨੂੰ ਦੁਬਈ ‘ਚ ਕਾਬੂ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਅੱਜ ਪੂਰੀ ਕੀਤੀ ਗਈ ਗਈ। ਪੰਜਾਬ ਦੀ ਕਾਊਂਟਰ ਇੰਟੈਲਜੈਂਸ ਵਿੰਗ ਦੇ OFTEC ਸੈੱਲ ਰਾਹੀਂ ਉਸ ਦੀ ਗ੍ਰਿਫ਼ਿਤਾਰੀ ਹੋਈ।
ਦੱਸ ਦੇਈਏ ਕਿ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ‘ਚ 11 ਜੂਨ, 2025 ਨੂੰ ਕਮਲ ਕੌਰ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ‘ਚ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਸੀ। ਮਹਿਰੋਂ ਦੇ ਤਿੰਨ ਸਾਥੀ ਜਸਪ੍ਰੀਤ ਸਿੰਘ, ਨਿਮਰਤਜੀਤ ਸਿੰਘ ਤੇ ਰਣਜੀਤ ਸਿੰਘ ਵੀ ਇਸ ਕਤਲ ਦੀ ਵਾਰਦਾਤ ‘ਚ ਸ਼ਾਮਿਲ ਸਨ। ਇਨ੍ਹਾਂ ਤਿੰਨਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਲਗਜ਼ਰੀ ਲਾਈਫ, ਮਹਿੰਗ ਕਪੜੇ ਤੇ ਵੱਡੇ ਸੈਲੂਨ... ਕਮਲ ਕੌਰ ਭਾਬੀ ਦਾ ਇਹ ਸੀ ਲਾਈਫਸਟਾਈਲ, ਬੈਂਕ ਦੀ ਨੌਕਰੀ ਛੱਡ ਬਣੀ ਇਨਫਲੂਐਂਸਰ

ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਤਸਵੀਰ
ਕਤਲ ਮਗਰੋਂ ਮਹਿਰੋਂ ਦੁਬਈ ਭੱਜ ਗਿਆ ਸੀ ਤੇ ਲੰਬੇ ਸਮੇਂ ਤੋਂ ਉਥੇ ਹੀ ਰਹਿ ਰਿਹਾ ਸੀ। 7 ਫਰਵਰੀ ਨੂੰ ਬਠਿੰਡਾ ਕੋਰਟ ਨੇ ਉਸ ਨੂੰ ਭਗੌੜਾ ਐਲਾਨਿਆ ਸੀ। ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਇੰਟਰਪੋਲ ਦੇ ਰਾਹੀਂ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ।

ਕਤਲ ਮਗਰੋਂ ਘੰਟਿਆਂ ਅੰਦਰ ਹੀ ਯੂਏਈ ਫ਼ਰਾਰ ਹੋ ਗਿਆ ਅੰਮ੍ਰਤਿਪਾਲ

ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਪੋਸਟਮਾਰਟਮ ਰਿਪੋਰਟ ਚ ਪੁਸ਼ਟੀ ਹੋਈ ਸੀ ਕਿ ਉਸ ਦੀ ਮੌਤ ਗਲਾ ਘੁੱਟਣ ਨਾਲ ਹੋਈ ਸੀ। ਹਾਲਾਂਕਿ, ਕਈ ਚਰਚਾਵਾਂ ਸਨ ਕਿ ਮੁਲਜ਼ਮਾਂ ਨੇ ਕਮਲ ਕੌਰ ਭਾਬੀ ਨਾਲ ਜਬਰ-ਜਨਾਹ ਦੀ ਵਾਰਦਾਤ ਨੂੰ ਵੀ ਅੰਜ਼ਾਮ ਦਿੱਤਾ ਸੀ। ਪਰ ਪੋਸਟਮਾਰਟਮ ਰਿਪੋਰਟ ਚ ਇਸ ਦੀ ਪੁਸ਼ਟੀ ਨਹੀਂ ਹੋਈ ਸੀ।
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਤਿੰਨ ਸਾਥੀਆਂ, ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਜਦੋਂ ਇਸ ਕੇਸ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਟ੍ਰੈਵਲ ਹਿਸਟਰੀ ਚੈੱਕ ਕੀਤੀ ਤਾਂ ਪਤਾ ਚੱਲਿਆ ਕਿ ਉਹ ਵਾਰਦਾਤ ਵਾਲੇ ਦਿਨ ਹੀ ਯੂਏਈ ਫ਼ਰਾਰ ਹੋ ਗਿਆ ਸੀ।
Previous articleਕਣਕ ਦੀ ਖ਼ਰੀਦ ਦਾ ਮੁੱਦਾ… ਕੇਂਦਰੀ ਮੰਤਰੀ ਤੇ CM ਦੀ ਮੀਟਿੰਗ ‘ਚ ਕੀ ਨਿਕਲਿਆ ਹੱਲ?
Next articleਜਾਣਕਾਰੀ ਲਿਆਓ, ਇਨਾਮ ਪਾਓ… ਪੰਜਾਬ ਸਰਕਾਰ ਨੇ 28 Most Wanted ਗੈਂਗਸਟਰਾਂ ਦੀ ਲਿਸਟ ਕੀਤੀ ਜਾਰੀ

LEAVE A REPLY

Please enter your comment!
Please enter your name here