Home Crime Mohali Murder Case: ਡਿੰਪਲ ਦੇ ਪਰਿਵਾਰ ਦਾ ਅੱਜ ਪਟਿਆਲਾ ‘ਚ ਵੱਡੇ ਪੱਧਰ...

Mohali Murder Case: ਡਿੰਪਲ ਦੇ ਪਰਿਵਾਰ ਦਾ ਅੱਜ ਪਟਿਆਲਾ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ, ਮੁਲਜ਼ਮ ਨੂੰ ਫਾਂਸੀ ਤੇ ਕੰਪਨੀ ਖਿਲਾਫ਼ ਕਾਰਵਾਈ ਦੀ ਮੰਗ

1
0

ਮੁਹੱਲਾ ਨਿਵਾਸੀਆਂ ਤੇ ਹੋਰ ਸਮਾਜਿਕ ਸੰਸਥਾਵਾਂ ਨੇ ਡਿੰਪਲ ਦੇ ਘਰ ਬਾਹਰ ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ।

ਮੁਹਾਲੀ ਦੇ ਨਿੱਜੀ ਦਫ਼ਤਰ ‘ਚ ਕਤਲ ਕੀਤੀ ਗਈ ਲੜਕੀ- ਡਿੰਪਲ ਦਾ ਪਰਿਵਾਰ ਅੱਜ ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ। ਪਟਿਆਲਾ ‘ਚ ਡਿੰਪਲ ਦਾ ਪਰਿਵਾਰ ਸਵੇਰੇ 10 ਵਜੋ ਤੋਂ ਦੁਪਹਿਰ 3 ਵਜੇ ਤੱਕ ਸ੍ਰੀ ਬਾਬਾ ਰਾਮਦੇਵ ਚੌਂਕ ‘ਤੇ ਪ੍ਰਦਰਸ਼ਨ ਕਰੇਗਾ। ਪਰਿਵਾਰ ਮੁਲਜ਼ਮ ਲੜਕੇ ਨੂੰ ਫਾਂਸੀ ਤੇ ਵਿਦੇਸ਼ੀ ਕੰਪਨੀ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਕਰ ਰਿਹਾ ਹੈ। ਪਰਿਵਾਰ ਨੇ ਲੜਕੀ ਨੂੰ ਸੁਰੱਖਿਆ ਨਾ ਦੇਣ, ਲੜਕੇ ਵੱਲੋਂ ਮਾਨਸਿਕ ਤਸ਼ੱਦਦ ‘ਤੇ ਕਲਿਨ ਚਿੱਟ ਦੇਣ ਜਾ ਹੋਰ ਮਾਮਲੇ ‘ਚ ਨਾਕਾਮੀ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਡਿੰਪਲ ਦੇ ਪਰਿਵਾਰ, ਮੁਹੱਲਾ ਨਿਵਾਸੀਆਂ ਤੇ ਹੋਰ ਸਮਾਜਿਕ ਸੰਸਥਾਵਾਂ ਨੇ ਡਿੰਪਲ ਦੇ ਘਰ ਬਾਹਰ ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨ ਕਰਨ ਵਾਲੇ ਪਰਿਵਾਰ ਤੇ ਹੋਰ ਲੋਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਹਥਿਆਰੇ ਤੇ ਕੰਪਨੀ ਦੇ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰਨਗੇ।

ਕੀ ਹੈ ਮਾਮਲਾ?

ਮੋਹਾਲੀ ਚ 4 ਜੂਨ ਨੂੰ ਡਿੰਪਲ ਦਾ ਇੱਕ ਪ੍ਰਾਈਵੇਟ ਦਫ਼ਤਰ ਚ ਚਾਕੂ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ, ਕਤਲ ਕਰਨ ਵਾਲਾ ਮੁਲਜ਼ਮ ਹਰਵਿੰਦਰ ਸਿੰਘ ਮਾਨ (34 ਸਾਲ) ਲੜਕੀ ਦਾ ਬੁਆਏਫ੍ਰੈਂਡ ਰਿਹਾ ਸੀ, ਪਰ ਹਾਲ ਹੀ ਚ ਹੋਏ ਬ੍ਰੇਕਅਪ ਤੋਂ ਬਾਅਦ ਉਹ ਭੜਕ ਗਿਆ ਸੀ। ਲੜਕੀ ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਲੜਕੇ ਨੇ ਵੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਜ਼ਖ਼ਮੀ ਹਾਲਤ ਚ ਹਸਪਤਾਲ ਦਾਖਲ ਕਰਵਾਇਆ ਗਿਆ। ਲੜਕੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਲੜਕੇ ਦਾ ਇਲਾਜ਼ ਚੱਲ ਰਿਹਾ ਹੈ।
ਦੋਵੇਂ ਲੜਕਾ-ਲੜਕੀ ਮੋਹਾਲੀ ਦੇ ਫੇਜ਼-11 ਚ ਇੱਕੋਂ ਹੀ ਦਫ਼ਤਰ ਚ ਕੰਮ ਕਰਦੇ ਸਨ। ਜਾਣਕਾਰੀ ਮੁਤਾਬਕ, ਦੋਵੇਂ ਰਿਲੇਸ਼ਨ ਚ ਸਨ, ਪਰ ਹਾਲ ਹੀ ਚ ਉਨ੍ਹਾਂ ਚ ਬ੍ਰੇਕਅਪ ਹੋ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਹ ਪੂਰੀ ਕਤਲ ਦੀ ਘਟਨਾ ਦਫ਼ਤਰ ਚ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ। ਸ਼ਾਮ ਦੇ ਸਮੇਂ ਡਿੰਪਲ ਆਪਣੇ ਡੈਸਕ ਤੇ ਬੈਠ ਕੇ ਕੰਮ ਕਰ ਰਹੀ ਸੀ। ਇਸ ਦੌਰਾਨ ਹਰਵਿੰਦਰ ਆਉਂਦਾ ਹੈ ਤੇ ਪਿੱਛੇ ਤੋਂ ਡਿੰਪਲ ਤੇ ਵਾਰ ਕਰਦਾ ਹੈ। ਡਿੰਪਲ ਇਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦੀ ਹੈ, ਪਰ ਹਰਵਿੰਦਰ ਉਸ ਦੇ ਪਿੱਛੇ ਜਾ ਕੇ ਉਸ ਤੇ ਹੋਰ ਵੀ ਕਈ ਵਾਰ ਕਰਦਾ ਹੈ। ਦਫ਼ਤਰ ਚ ਕੰਮ ਕਰ ਰਹੇ ਦੂਜੇ ਕਰਮਚਾਰੀਆਂ ਨੇ ਹਰਵਿੰਦਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਚਾਕੂ ਦਿਖਾ ਦੇ ਉਨ੍ਹਾਂ ਨੂੰ ਧਮਕਾਉਂਦਾ ਰਿਹਾ ਤੇ ਡਿੰਪਲ ਦੇ ਵਾਰ ਕਰਦਾ ਰਿਹਾ।
Previous articleMukerian Police ਦੀ ਵੱਡੀ ਕਾਰਵਾਈ: Italy ਭੇਜਣ ਦੇ ਨਾਂ ‘ਤੇ 14.20 ਲੱਖ ਰੁਪਏ ਦੀ ਕਥਿਤ ਠੱਗੀ, ਮਾਮਲਾ ਦਰਜ
Next articleCM Mann ਨੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਪੇਪਰ ਲੀਕ ‘ਤੇ ਕੇਂਦਰ ‘ਤੇ ਬੋਲਿਆ ਹਮਲਾ

LEAVE A REPLY

Please enter your comment!
Please enter your name here