Home Crime Nawanshahr: ਨਾਬਾਲਗ ਲੜਕੀ ਕਤਲ ਮਾਮਲੇ ‘ਚ ਨਵਾਂ ਮੋੜ, ਦੋਸਤ ਨੇ ਕੀਤੀ ਖ਼ੁਦਕੁਸ਼ੀ

Nawanshahr: ਨਾਬਾਲਗ ਲੜਕੀ ਕਤਲ ਮਾਮਲੇ ‘ਚ ਨਵਾਂ ਮੋੜ, ਦੋਸਤ ਨੇ ਕੀਤੀ ਖ਼ੁਦਕੁਸ਼ੀ

6
0

ਮ੍ਰਿਤਕ ਲੜਕੇ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਕਾਰਤਿਕ ‘ਤੇ ਨਾਬਾਲਗ ਲੜਕੀ ਦੇ ਕਤਲ ਕੇਸ ‘ਚ ਮੁੱਖ ਗਵਾਹ ਬਣਨ ਲਈ ਦਬਾਅ ਪਾ ਰਹੀ ਸੀ।

ਨਵਾਂਸ਼ਹਿਰ ‘ਚ ਬੀਤੇ ਦਿਨੀਂ ਇੱਕ ਨਾਬਾਲਗ ਲੜਕੀ ਦੀ ਮਾਂ ਦੇ ਪ੍ਰੇਮੀ ਵੱਲੋਂ ਘਰ ‘ਚ ਲੜਕੀ ਦੇ ਕਤਲ ਕਰ ਕਰਕੇ ਲਾਸ਼ ਨੂੰ ਸਾੜ ਦੇਣ ਵਾਲੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਮ੍ਰਿਤਕ ਲੜਕੀ ਦੇ 16 ਸਾਲਾ ਦੋਸਤ ਰਾਹੋਂ ਨਿਵਾਸੀ ਕਾਰਤਿਕ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ।
ਮ੍ਰਿਤਕ ਲੜਕੇ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਕਾਰਤਿਕ ‘ਤੇ ਨਾਬਾਲਗ ਲੜਕੀ ਦੇ ਕਤਲ ਕੇਸ ‘ਚ ਮੁੱਖ ਗਵਾਹ ਬਣਨ ਲਈ ਦਬਾਅ ਪਾ ਰਹੀ ਸੀ। ਇਲਜ਼ਾਮ ਲਗਾਇਆ ਕਿ ਪੁਲਿਸ ਉਸ ਨੂੰ ਹਰ ਸਵੇਰੇ ਬੁਲਾ ਕੇ ਰਾਤ ਨੂੰ ਹੀ ਘਰ ਭੇਜ ਰਹੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਨਾਬਾਲਗ ਲੜਕੀ ਤੇ ਕਾਰਤਿਕ, ਰਾਹੋਂ ‘ਚ ਗੁਆਂਢੀ ਸਨ ਤੇ ਇਸ ਲਈ ਉਹ ਇੱਕ ਦੂਜੇ ਨੂੰ ਜਾਣਦੇ ਸਨ।
ਲੜਕੀ ਦੇ ਦੋਸਤ ਕਾਰਤਿਕ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਸਿਟੀ ਪੁਲਿਸ ਸਟੇਸ਼ਨ ‘ਤੇ ਵੱਡੀ ਭੀੜ ਇਕੱਠੀ ਹੋ ਗਈ, ਜਿੱਥੇ ਮ੍ਰਿਤਕ ਕਾਰਤਿਕ ਦੇ ਪਰਿਵਾਰ, ਨਵਾਂਸ਼ਹਿਰ ਦੇ ਡੀਐਸਪੀ ਤੇ ਸਿਟੀ ਸਟੇਸ਼ਨ ਹਾਊਸ ਅਫਸਰ (ਐਸਐਚਓ) ਦੀ ਇੱਕ ਲੰਬੀ ਮੀਟਿੰਗ ਹੋਈ। ਪਰਿਵਾਰ ਪੁਲਿਸ ‘ਤੇ ਇਲਜ਼ਾਮ ਲਗਾ ਰਿਹਾ ਹੈ, ਜਦਕਿ ਪੁਲਿਸ ਅਧਿਕਾਰੀਆਂ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ਹੈ।
ਦੱਸ ਦੇਈਏ ਕਿ ਉਕਤ ਮਾਮਲੇ ਪੁਲਿਸ ਨੇ ਮੁੱਖ ਮੁਲਜ਼ਮ (ਮਾਂ ਦੇ ਪ੍ਰੇਮੀ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਫਿਲਹਾਲ ਹਿਰਾਸਤ ‘ਚ ਹੋਣ ਦੌਰਾਨ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਕੀ ਹੈ ਪੂਰਾ ਮਾਮਲਾ?

ਇਹ ਪੂਰਾ ਮਾਮਲਾ ਹੁਸ਼ਿਆਰਪੁਰ ਦੇ ਖੁਰਾਲਗੜ੍ਹ ਦੇ ਜੰਗਲ ਚ ਮਿਲੀ 16 ਸਾਲਾ ਲੜਕੀ ਦੀ ਸੜੀ ਹੋਈ ਲਾਸ਼ ਦਾ ਹੈ। ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਸੀ ਕਿ ਪੀੜਤਾ ਦਾ ਕਤਲ ਉਸ ਦੀ ਮਾਂ ਦੇ ਬੁਆਏਫ੍ਰੈਂਡ ਦੁਆਰਾ ਕੀਤਾ ਗਿਆ ਸੀ, ਜਿਸ ਨੇ ਬਾਅਦ ਚ ਲਾਸ਼ ਨੂੰ ਜੰਗਲ ਚ ਸਾੜ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ 23 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਨਵਾਂਸ਼ਹਿਰ ਦੇ ਜਾਡਲੀ ਪਿੰਡ ਦਾ ਰਹਿਣ ਵਾਲਾ ਹੈ। ਪਿਛਲੇ ਕੁੱਝ ਸਾਲਾਂ ਤੋਂ ਉਹ ਪੀੜਤਾ ਦੀ ਮਾਂ ਉਸ਼ਾ ਨਾਲ ਨਵਾਂ ਸ਼ਹਿਰ ਚ ਕਿਰਾਏ ਦੇ ਮਕਾਨ ਚ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਿਹਾ ਸੀ। ਉਹ ਪਹਿਲਾ ਗੁਆਂਢੀ ਸਨ, ਜਿਸ ਤੋਂ ਬਾਅਦ ਉਹ ਰਿਲਸ਼ਨ ਚ ਆਏ ਸਨ।
Previous articleH-1B ਵੀਜ਼ਾ ‘ਤੇ ਟਰੰਪ ਨੂੰ ਵੱਡਾ ਝਟਕਾ, 1 ਲੱਖ ਡਾਲਰ ਦੀ ਫੀਸ ਅਦਾਲਤ ਨੇ ਕੀਤੀ ਰੱਦ; ਜੱਜ ਨੇ ਦੱਸਿਆ ਗੈਰ-ਕਾਨੂੰਨੀ
Next articleMansa ਦੇ ਪਿੰਡ ਕੁਲਾਣਾ ’ਚ NIA ਦੀ ਰੇਡ, ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਲਿੰਕ ਨੂੰ ਲੈ ਕੇ ਹੋਈ ਪੁੱਛਗਿੱਛ

LEAVE A REPLY

Please enter your comment!
Please enter your name here