Home Desh Amritsar ਦੇ ਕੋਰਟ ਰੋਡ ‘ਤੇ ਲੱਗੀ ਭਿਆਨਕ ਅੱਗ, 50 ਗੱਡੀਆਂ ਨੇ ਪਾਇਆ...

Amritsar ਦੇ ਕੋਰਟ ਰੋਡ ‘ਤੇ ਲੱਗੀ ਭਿਆਨਕ ਅੱਗ, 50 ਗੱਡੀਆਂ ਨੇ ਪਾਇਆ ਅੱਗ ਤੇ ਕਾਬੂ

6
0

Amritsar ਵਿਖੇ 5 ਵੱਜੇ ਦੇ ਕਰੀਬ ਇੱਕ ਪਲਾਈਵੁੱਡ ਦੀ ਮਾਰਕੀਟ ਵਿੱਚ ਸ਼ੋਰਟ ਸਰਕਟ ਕਾਰਨ ਅੱਗ ਲੱਗ ਗਈ।

ਅੰਮ੍ਰਿਤਸਰ ਦੇ ਕੋਟ ਰੋਡ ਰੇਲਵੇ ਸਟੇਸ਼ਨ ਦੇ ਕੋਲ ਅੱਜ ਤੜਕਸਾਰ 5 ਵੱਜੇ ਦੇ ਕਰੀਬ ਇੱਕ ਪਲਾਈਵੁੱਡ ਦੀ ਮਾਰਕੀਟ ਵਿੱਚ ਸ਼ੋਰਟ ਸਰਕਟ ਕਾਰਨ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਹ ਤਿੰਨ ਮੰਜ਼ਿਲਾ ਇਮਾਰਤ ਸੀ। ਅੱਗ ਇਹਨੀ ਭਿਆਨਕ ਸੀ ਇਸ ਨੇ ਆਪਣੀ ਨਾਲ ਦੀਆਂ ਦੁਕਾਨਾਂ ਨੂੰ ਵੀ ਚਪੇਟ ਵਿੱਚ ਲੈ ਲਿਆ। ਜਿਸ ਦੇ ਕਾਰਨ ਸਾਰੀ ਮਾਰਕੀਟ ਸੜ ਕੇ ਸੁਆਹ ਹੋ ਗਈ।

50 ਤੋਂ 60 ਗੱਡੀਆਂ ਮੌਕੇ ਪਹੁੰਚੀਆ

ਮੌਕੇ ਤੇ ਲੋਕਾਂ ਖੜ੍ਹੇ ਲੋਕਾਂ ਨੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਤੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪੁੱਜੇ ਉਹਨਾਂ ਵੱਲੋਂ ਪੂਰੀ ਜੱਦੋ ਜਹਿਦ ਕਰ ਅੱਗ ਤੇ ਕਾਬੂ ਪਾਇਆ ਗਿਆ। ਅੱਗ ਇਹਨੀਂ ਭਿਆਨਕ ਸੀ ਕਿ ਦਮਕਲ ਵਿਭਾਗ ਦੇ ਪਸੀਨੇ ਛੁਟ ਗਏ।ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਦੀਆਂ ਲਗਭਗ 50 ਤੋਂ 60 ਗੱਡੀਆਂ ਮੌਕੇ ਪਹੁੰਚੀਆ ਸਨ। ਫਿਲਹਾਲ ਅੱਗ ਲੱਗਣ ਨਾਲ ਨੁਕਸਾਨ ਦਾ ਪਤਾ ਨਹੀਂ ਚੱਲ ਸਕਿਆ।

ਕਿਨ੍ਹਾ ਨੁਕਸਾਨ ਹੋਇਆ

ਇਸ ਮੌਕੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਸਾਨੂੰ ਸਵੇਰੇ ਹੀ ਪਤਾ ਚਲਿਆ ਹੈ ਕਿ ਸਾਡੀ ਮਾਰਕੀਟ ਦੇ ਵਿੱਚ ਭਿਆਨਕ ਲੱਗ ਗਈ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਤਾਂ ਪਤਾ ਲੱਗਾ ਕਿ ਸ਼ੋਰਟ ਸਰਕਟ ਦੇ ਕਾਰਨ ਇਹ ਸਾਰੀ ਅੱਗ ਲੱਗੀ ਹੈ ਪਰ ਸਾਡਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਬੁਝਣ ਤੋਂ ਬਾਅਦ ਹੀ ਪਤਾ ਸਕੇਗਾ ਕਿ ਨੁਕਸਾਨ ਕਿਨ੍ਹਾ ਹੋਇਆ ਹੈ।
Previous articleKapil Sharma ਦੀਆਂ ਵਧੀਆਂ ਮੁਸ਼ਕਲਾਂ, ਨਿਹੰਗ ਮੁਖੀ ਨੇ ਦਿੱਤੀ ਚੇਤਾਵਨੀ
Next articleJalandhar ‘ਚ 2 ਸਕੂਟੀ ਸਵਾਰ ਦੋਸਤਾ ਨੂੰ ਪਿਕਅੱਪ ਨੇ ਕੁਚਲਿਆ, ਹੋਈ ਮੌਤ

LEAVE A REPLY

Please enter your comment!
Please enter your name here