ਫਾਈਰਿੰਗ ਦੀ ਆਵਾਜ਼ ਕਾਰਨ ਇਲਾਕੇ ਦੇ ਲੋਕ ਬਹੁਤ ਡਰੇ ਹੋਏ ਹਨ।
ਲੁਧਿਆਣਾ ਦੇ ਤਾਜਪੁਰ ਰੋਡ ਨੇੜੇ ਭੋਲਾ ਕਲੋਨੀ ‘ਚ ਗਿੱਲ ਫਾਰਮ ਹਾਊਸ ਨੇੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ‘ਤੇ ਕੁੱਲ 10 ਤੋਂ 15 ਗੋਲੀਆਂ ਚਲਾਈਆਂ ਗਈਆਂ ਸਨ। ਕੁਝ ਲੋਕ ਮੌਕੇ ਤੋਂ ਫ਼ਰਾਰ ਗਏ, ਜਦੋਂ ਕਿ 2 ਨੌਜਵਾਨਾਂ ਨੂੰ ਪੁਲਿਸ ਨੇ ਘੇਰ ਲਿਆ ਹੈ।
ਫਾਈਰਿੰਗ ਦੀ ਆਵਾਜ਼ ਕਾਰਨ ਇਲਾਕੇ ਦੇ ਲੋਕ ਬਹੁਤ ਡਰੇ ਹੋਏ ਹਨ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ। ਪੁਲਿਸ ਅਤੇ ਥਾਣਾ ਡਿਵੀਜ਼ਨ ਨੰਬਰ 7 ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਸ ਵੇਲੇ ਗਿੱਲ ਫਾਰਮ ਹਾਊਸ ‘ਚ ਵੀ ਤਲਾਸ਼ੀ ਚੱਲ ਰਹੀ ਹੈ। ਪੁਲਿਸ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ ਅਤੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਮੌਕੇ ‘ਤੇ ਪਹੁੰਚੇ SHO ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਆਪਸੀ ਦੁਸ਼ਮਣੀ ਕਾਰਨ ਇਹ ਵਾਰਦਾਤ ਹੋਈ ਹੈ ਤੇ CCTV ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੌਕੇ ‘ਤੇ ਪਹੁੰਚੇ ADCP
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਉਹ ਜਾਂਚ ਕਰਨਗੇ ਕਿ ਗੋਲੀਆਂ ਚਲਾਈਆਂ ਗਈਆਂ ਸਨ ਜਾਂ ਨਹੀਂ। ਇਸ ਵੇਲੇ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ, ਇਸ ਦੇ ਬਾਵਜੂਦ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਹਿਰਾਸਤ ਵਿੱਚ ਲਿਆ 2 ਲੋਕਾਂ ਨੂੰ
ਪੁਲਿਸ ਨੇ ਮੌਕੇ ਤੋਂ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਐਸਐਚਓ ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਹਿਰਾਸਤ ਵਿੱਚ ਲਏ ਗਏ ਲੋਕਾਂ ਤੋਂ ਪੁੱਛਗਿੱਛ ਕਰੇਗੀ। ਇਸ ਮਾਮਲੇ ‘ਚ 2 ਵਿਅਕਤੀ ਗੰਭੀਰ ਹਨ ਅਤੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ। ਹਸਪਤਾਲ ਵਿੱਚ ਦਾਖਲ ਚੰਕੀ ਨੇ ਕਿਹਾ ਕਿ ਕੁਝ ਲੋਕ ਤੁਰੰਤ ਪਲਾਟ ‘ਤੇ ਪਹੁੰਚ ਗਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, 10 ਤੋਂ 12 ਗੋਲੀਆਂ ਚਲਾਈਆਂ।