Home Crime Gurdaspur ‘ਚ ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਗ੍ਰਨੇਡ ਹਮਲਿਆਂ ਦਾ ਮੁਲਜ਼ਮ, ਪੁਲਿਸ ‘ਤੇ... CrimeDeshlatest NewsPanjab Gurdaspur ‘ਚ ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਗ੍ਰਨੇਡ ਹਮਲਿਆਂ ਦਾ ਮੁਲਜ਼ਮ, ਪੁਲਿਸ ‘ਤੇ ਕੀਤੀ ਸੀ ਫਾਇਰਿੰਗ By admin - February 28, 2025 18 0 FacebookTwitterPinterestWhatsApp ਮਸ਼ਹੂਰ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਮਰਹੂਮ ਪੱਪੂ ਜੈੰਤੀਪੁਰੀਆ ਦੇ ਘਰ ਦੇ ਬਾਹਰ 15 ਜਨਵਰੀ ਨੂੰ ਗ੍ਰਨੇਡ ‘ਤੇ ਹਮਲਾ ਹੋਇਆ ਸੀ। ਜਯੰਤੀਪੁਰ ਅਤੇ ਰਾਇਮਲ ਗ੍ਰਨੇਡ ਧਮਾਕੇ ਦੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਦੇਖੀ ਗਈ ਹੈ। ਗ੍ਰਨੇਡ ਹਮਲੇ ਵਿੱਚ ਸ਼ਾਮਲ ਮੁੱਖ ਦੋਸ਼ੀ ਬਟਾਲਾ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਜ਼ਖ਼ਮੀ ਹੋਇਆ ਹੈ। ਇਸ ਦੇ ਮੁੱਖ ਦੋਸ਼ੀ ਮੋਹਿਤ ਅਤੇ ਉਸਦੇ ਦੋ ਸਾਥੀਆਂ ਨੂੰ ਬਟਾਲਾ ਪੁਲਿਸ ਨੇ ਘੇਰਾ ਪਾਇਆ, ਜਿਸ ਤੋਂ ਬਾਅਦ ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਮੁਕਾਬਲਾ ਹੋਇਆ। ਗੁਰਦਾਸਪੁਰ ਅਤੇ ਅੰਮ੍ਰਿਤਸਰ ਜਿਲ੍ਹੇ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਮਰਹੂਮ ਪੱਪੂ ਜੈੰਤੀਪੁਰੀਆ ਦੇ ਘਰ ਦੇ ਬਾਹਰ 15 ਜਨਵਰੀ ਨੂੰ ਗ੍ਰਨੇਡ ‘ਤੇ ਹਮਲਾ ਹੋਇਆ ਸੀ। ਇਸ ਤੋਂ ਬਾਅਦ 17 ਫਰਵਰੀ ਨੂੰ ਜ਼ਿਲਾ ਗੁਰਦਾਸਪੁਰ ਦੇ ਪਿੰਡ ਰਾਏਮਲ ਵਿੱਚ ਪੁਲਿਸ ਮੁਲਾਜ਼ਮ ਦੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਗ੍ਰਨੇਡ ਹਮਲਾ ਹੋਇਆ ਸੀ। ਮੋਹਿਤ ਕੁਮਾਰ ਇਸ ਦਾ ਮੁੱਖ ਮੁਲਜ਼ਮ ਦੱਸਿਆ ਜਾ ਰਿਰਾ ਸੀ। ਜਾਣਕਾਰੀ ਅਨੁਸਾਰ ਮੋਹਿਤ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਉਸ ਨੂੰ ਹਥਿਆਰ ਬਰਾਮਦੀ ਲਈ ਲੈ ਜਾਇਆ ਜਾ ਰਿਹਾ ਸੀ। ਉਸ ਨੇ 32 ਬੋਰ ਦੇ ਪਿਸਤੋਲ ਨਾਲ ਪੁਲਿਸ ‘ਤੇ ਫਾਇਰਿੰਗ ਕਰਕੇ ਦੌੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਜਵਾਬੀ ਕਾਰਵਾਈ ਦੌਰਾਨ ਉਸ ਦੀ ਲੱਤ ‘ਤੇ ਗੋਲੀ ਲੱਗੀ ‘ਤੇ ਉਹ ਜਖ਼ਮੀ ਹੋ ਗਿਆ। ਪੁਲਿਸ ਨੇ ਉਸ ਕੋਲੋਂ ਫਾਇਰਿੰਗ ਕਰਨ ਲਈ ਇਸਤੇਮਾਲ ਕੀਤਾ ਗਿਆ 32 ਬੋਰ ਦਾ ਪਿਸਤੋਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪੱਪੂ ਜੈੰਤੀਪੁਰੀਆ ਦੇ ਘਰ ਦੇ ਬਾਹਰ ਅਤੇ ਰਾਏਮੱਲ ਵਿਖੇ ਪੁਲਿਸ ਮੁਲਾਜ਼ਮ ਦੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਕੀਤੇ ਗਏ ਗ੍ਰਨੇਡ ਹਮਲਿਆਂ ਦੀ ਜਿੰਮੇਵਾਰੀ ਅਮਰੀਕਾ ਵਿੱਚ ਬੈਠੇ ਹੈਪੀ ਪਾਸੀਆਂ ਵੱਲੋਂ ਲਈ ਗਈ ਸੀ। ਜਾਣਕਾਰੀ ਮਿਲੀ ਹੈ ਕਿ ਇਹਨਾਂ ਵਾਰਦਾਤਾਂ ਨੂੰ ਮੋਹਿਤ ਨੇ ਖੁਦ ਅੰਜਾਮ ਦਿੱਤਾ ਸੀ ਅਤੇ ਉਸਦੇ ਸਾਥੀ ਵਿਸ਼ਾਲ ਵਾਸੀ ਬਟਾਲਾ ਨੂੰ ਵੀ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਮੋਹਿਤ ਦੇ ਪਿੰਡ ਬੁੱਢੇ ਦੀ ਖੂਈ ਦੇ ਰਹਿਣ ਵਾਲੇ ਦੋ ਮੁਲਜ਼ਮ ਰਵਿੰਦਰ ਸਿੰਘ ਅਤੇ ਰਾਜਬੀਰ ਸਿੰਘ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹਨ।