ਮੁਮਤਾਜ਼ ਨੂੰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਅਦਾਕਾਰਾ ਉਰਮਿਲਾ ਮਾਤੋਂਡਕਰ, ਸ਼ਿਲਪਾ ਸ਼ੈੱਟੀ ਤੇ ਖੁਸ਼ੀ ਕਪੂਰ ਨਾਲ ਰੈਂਪ ਵਾਕ ਕਰਦੇ ਦੇਖਿਆ ਜਾ ਸਕਦਾ ਹੈ।
ਹਿੰਦੀ ਸਿਨੇਮਾ ਦੀਆਂ ਸਭ ਤੋਂ ਖੂਬਸੂਰਤ ਅਦਾਕਾਰਾ ਵਿੱਚੋਂ ਇੱਕ ਮੁਮਤਾਜ਼ ਭਾਵੇਂ ਅੱਜ ਵੱਡੇ ਪਰਦੇ ਤੋਂ ਗਾਇਬ ਹੈ ਪਰ ਉਸ ਦੀ ਹਾਲੀਆ ਦਿੱਖ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। 77 ਸਾਲ ਦੀ ਉਮਰ ਵਿੱਚ ਮੁਮਤਾਜ਼ ਨੇ ਆਪਣੇ ਰੈਂਪ ਵਾਕ ਨਾਲ ਫੈਨਜ਼ ਦੇ ਹੋਸ਼ ਉੱਡਾ ਦਿੱਤੇ। ਉਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ।
ਦਰਅਸਲ ਮੁਮਤਾਜ਼ ਇੱਕ ਫੈਸ਼ਨ ਈਵੈਂਟ ਵਿੱਚ ਸ਼ੋਅ ਸਟਾਪਰ ਵਜੋਂ ਆਈ। ਉਸ ਨੇ ਦੇਸ਼ ਦੇ ਦਿੱਗਜ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਸ਼ੋਅ ਸਟਾਪਰ ਬਣ ਕੇ ਰੈਂਪ ‘ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਰੈਂਪ ‘ਤੇ ਕਈ ਨੌਜਵਾਨ ਅਦਾਕਾਰਾ ਵੀ ਸਨ ਪਰ ਮੁਮਤਾਜ਼ ਦੀ ਐਂਟਰੀ ਨੇ ਸਾਰਿਆਂ ਨੂੰ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ।
ਮੁਮਤਾਜ਼ ਨੂੰ ਦੇਖ ਕੇ ਰੇਖਾ ਨੇ ਵਜਾਈਆਂ ਤਾੜੀਆਂ
ਯੂਲੀਆ ਵੰਤੂਰ ਨੇ ਇੰਸਟਾਗ੍ਰਾਮ ਸਟੋਰੀ ‘ਤੇ ਫੈਸ਼ਨ ਈਵੈਂਟ ਤੋਂ ਮੁਮਤਾਜ਼ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। 77 ਸਾਲ ਦੀ ਉਮਰ ਵਿੱਚ ਮੁਮਤਾਜ਼ ਨੇ ਆਪਣੇ ਸੁਹਜ ਤੇ ਆਤਮਵਿਸ਼ਵਾਸ਼ ਨਾਲ ਰੈਂਪ ਵਾਕ ਕੀਤਾ ਤੇ ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸ ਦੀ ਖੂਬਸੂਰਤੀ ਦਾ ਕੋਈ ਮੁਕਾਬਲਾ ਨਹੀਂ ਸੀ। ਜਿਵੇਂ ਹੀ ਮੁਮਤਾਜ਼ ਰੈਂਪ ‘ਤੇ ਆਈ ਤਾਂ ਅਦਾਕਾਰਾ ਰੇਖਾ ਖੜ੍ਹੀ ਹੋ ਗਈ ਤੇ ਉਸ ਲਈ ਤਾੜੀਆਂ ਵਜਾਉਣ ਲੱਗ ਪਈ ਫਿਰ ਬਾਕੀ ਲੋਕ ਵੀ ਉਸ ਨੂੰ ਸ਼ਰਧਾਂਜਲੀ ਦੇਣ ਲਈ ਖੜ੍ਹੇ ਹੋ ਗਏ।
ਮੁਮਤਾਜ਼ ਸਾਹਮਣੇ ਫਿੱਕਾ ਅਦਾਕਾਰਾ ਦਾ ਸੁਹਜ
ਇੱਕ ਪੋਸਟ ਵਿੱਚ ਮੁਮਤਾਜ਼ ਨੂੰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਅਦਾਕਾਰਾ ਉਰਮਿਲਾ ਮਾਤੋਂਡਕਰ, ਸ਼ਿਲਪਾ ਸ਼ੈੱਟੀ ਤੇ ਖੁਸ਼ੀ ਕਪੂਰ ਨਾਲ ਰੈਂਪ ਵਾਕ ਕਰਦੇ ਦੇਖਿਆ ਜਾ ਸਕਦਾ ਹੈ। ਮੁਮਤਾਜ਼ ਦੀ ਇੱਕ ਝਲਕ ਦੇਖ ਕੇ ਕੋਈ ਵੀ ਕਹਿ ਸਕਦਾ ਹੈ ਕਿ 77 ਸਾਲਾ ਅਦਾਕਾਰਾ ਨੇ ਦੂਜੀਆਂ ਅਦਾਕਾਰਾ ਨੂੰ ਪਿੱਛੇ ਛੱਡ ਦਿੱਤਾ। ਉਹ ਖੁਸ਼ੀ ਤੇ ਉਰਮਿਲਾ ਦਾ ਹੱਥ ਫੜ ਕੇ ਰੈਂਪ ‘ਤੇ ਆਈ।
ਮੁਮਤਾਜ਼ ਦੀ ਰੈਂਪ ਵਾਕ ਲੁੱਕ
ਮੁਮਤਾਜ਼ ਨੇ ਰੈਂਪ ਵਾਕ ਲਈ ਮਾਡਰਨ ਆਊਟਫਿੱਟ ਨੂੰ ਛੱਡ ਕੇ ਸਾੜੀ ਵਿੱਚ ਜਲਵਾ ਬਿਖੇਰਿਆਂ। ਫੁੱਲਾਂ ਵਾਲੀ ਕਾਲੀ ਸਾੜੀ ਤੇ ਪੂਰੀਆਂ ਸਲੀਵਜ਼ ਵਾਲੇ ਬਲਾਊਜ਼ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਉਸ ਨੇ ਆਪਣੀ ਲੁੱਕ ਨੂੰ ਗਹਿਣਿਆਂ, ਖੁੱਲ੍ਹੇ ਵਾਲਾਂ ਤੇ ਨਿਊਡ ਮੇਕਅੱਪ ਨਾਲ ਪੂਰਾ ਕੀਤਾ। ਇਸ ਦੇ ਨਾਲ ਹੀ ਖੁਸ਼ੀ ਕਪੂਰ ਥਾਈ ਹਾਈ ਸਲਿਟ ਡਰੈੱਸ ਵਿੱਚ ਦਿਖਾਈ ਦਿੱਤੀ ਜਿਸ ਵਿੱਚ ਉਹ ਬਹੁਤ ਹੀ ਸ਼ਾਨਦਾਰ ਲੱਗ ਰਹੀ ਸੀ। ਜਦ ਕਿ ਉਰਮਿਲਾ ਮਾਤੋਂਡਕਰ ਰੈਡ ਆਊਟਫਿੱਟ ਵਿੱਚ ਦਿਖਾਈ ਦਿੱਤੀ। ਉਸ ਦਾ ਗਲੈਮਰਸ ਅਵਤਾਰ ਵੀ ਕਾਬਿਲ-ਏ-ਤਾਰੀਫ ਸੀ। ਸ਼ਿਲਪਾ ਵੀ ਵ੍ਹਾਈਟ ਆਊਟਫਿੱਟ ਵਿੱਚ ਕਮਾਲ ਲੱਗ ਰਹੀ ਸੀ। ਉਸ ਨੇ ਸਾੜੀ ਵਿੱਚ ਹੁਸਨ ਦਾ ਜਲਵਾ ਦਿਖਾਈਆਂ। ਯੂਲੀਆ ਵੰਤੂਰ ਨੇ ਇਨ੍ਹਾਂ ਪੋਸਟਾਂ ਨੂੰ ਸਾਂਝਾ ਕਰਕੇ ਮੁਮਤਾਜ਼ ਦੀ ਪ੍ਰਸ਼ੰਸਾ ਕੀਤੀ ਹੈ।