Home Desh Punjab ਚ 5 ਅਧਿਕਾਰੀਆਂ ਦੇ ਤਬਾਦਲੇ, ਹਿਮਾਂਸ਼ੂ ਜੈਨ ਹੋਣਗੇ Ludhiana ਦੇ ਨਵੇਂ... Deshlatest NewsPanjabRajniti Punjab ਚ 5 ਅਧਿਕਾਰੀਆਂ ਦੇ ਤਬਾਦਲੇ, ਹਿਮਾਂਸ਼ੂ ਜੈਨ ਹੋਣਗੇ Ludhiana ਦੇ ਨਵੇਂ DC By admin - March 19, 2025 21 0 FacebookTwitterPinterestWhatsApp Punjab Government ਨੇ ਮੁੜ ਤੋਂ ਕੁਝ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਸਰਕਾਰ ਨੇ ਇੱਕ ਵਾਰ ਮੁੜ ਤੋਂ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਇਸ ਵਾਰ ਪੰਜ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਨਵੇਂ ਹੁਕਮਾਂ ਮੁਤਾਬਕ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ‘ਤੇ ਹਿਮਾਂਸ਼ੂ ਜੈਨ ਨੂੰ ਲੁਧਿਆਣਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਹਿਮਾਂਸ਼ੂ ਜੈਨ ਹੁਣ ਤੱਕ ਰੂਪਨਗਰ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੂ ਜੈਨ 2017 ਬੈਚ ਦੇ ਆਈਏਐਸ ਅਧਿਕਾਰੀ ਹਨ ਅਤੇ ਇਸ ਤੋਂ ਪਹਿਲਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਧੀਕ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਚੁੱਕੇ ਹਨ।. ਉੱਧਰ, ਲੁਧਿਆਣਾ ਤੋਂ ਫਾਰਿਗ ਹੋਏ ਡੀਸੀ ਜਤਿੰਦਰ ਜੋਰਵਾਲ ਨੂੰ ਅਜੇ ਤੱਕ ਕੋਈ ਚਾਰਜ ਨਹੀਂ ਦਿੱਤਾ ਗਿਆ ਹੈ ਅਤੇ ਇਸ ਤਬਾਦਲੇ ਦੀ ਸੂਚੀ ਵਿੱਚ ਇੱਕ ਪੀਸੀਐਸ ਅਧਿਕਾਰੀ ਦੇ ਨਾਲ ਤਿੰਨ ਹੋਰ ਆਈਏਐਸ ਦੇ ਨਾਂ ਵੀ ਸ਼ਾਮਲ ਹਨ।