Home Desh Budget Session ਦਾ ਪਹਿਲਾਂ ਦਿਨ ਹੰਗਾਮੇਦਾਰ ਰਹਿਣ ਦੀ ਸੰਭਾਵਨਾ, ਰਾਜਪਾਲ ਦੇ ਭਾਸ਼ਣ...

Budget Session ਦਾ ਪਹਿਲਾਂ ਦਿਨ ਹੰਗਾਮੇਦਾਰ ਰਹਿਣ ਦੀ ਸੰਭਾਵਨਾ, ਰਾਜਪਾਲ ਦੇ ਭਾਸ਼ਣ ਨਾਲ ਹੋਵੇਗੀ ਸ਼ੁਰੂਆਤ

21
0

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਕਰਨ ਚੁੱਕੀ ਹੈ।

ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਸੈਸ਼ਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਇਹ ਸੈਸ਼ਨ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਦੂਜੇ ਪਾਸੇ, ਸੈਸ਼ਨ ਹੰਗਾਮੇ ਵਾਲਾ ਹੋਣ ਦੀ ਸੰਭਾਵਨਾ ਹੈ। ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਹਟਾਏ ਗਏ ਕਿਸਾਨਾਂ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਵੀ ਸਵਾਲ ਚੁੱਕਣਗੀਆਂ।
ਸੈਸ਼ਨ ਵਿੱਚ ਰਾਜਪਾਲ ਦੇ ਭਾਸ਼ਣ ਤੋਂ ਪਹਿਲਾਂ, ਵਿਧਾਨ ਸਭਾ ਵੱਲੋਂ ਮੈਂਬਰਾਂ ਨੂੰ ਇੱਕ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਗਿਆ ਹੈ। ਸਾਰੇ ਮੈਂਬਰਾਂ ਨੂੰ ਸਵੇਰੇ 10:50 ਵਜੇ ਤੱਕ ਅਸੈਂਬਲੀ ਵਿੱਚ ਪਹੁੰਚਣਾ ਹੈ। ਮੈਂਬਰ ਅਗਲੀਆਂ ਸੀਟਾਂ ਨੂੰ ਛੱਡ ਕੇ ਕਿਤੇ ਵੀ ਬੈਠ ਸਕਦੇ ਹਨ, ਕਿਉਂਕਿ ਇਹ ਸੀਟਾਂ ਮੁੱਖ ਮੰਤਰੀ, ਮੰਤਰੀਆਂ ਅਤੇ ਮਹਿਲਾ ਵਿਧਾਇਕਾਂ ਲਈ ਰਾਖਵੀਆਂ ਹਨ। ਰਾਜਪਾਲ ਦੇ ਰਸਮੀ ਸਵਾਗ ਤੋਂ ਬਾਅਦ ਉਹਨਾਂ ਦਾ ਭਾਸ਼ਣ ਸ਼ੁਰੂ ਹੋਵੇਗਾ।
ਜਾਣਕਾਰੀ ਅਨੁਸਾਰ ਸਾਲ 2025-26 ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ ਅਤੇ 28 ਮਾਰਚ ਤੱਕ ਜਾਰੀ ਰਹੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 26 ਮਾਰਚ ਨੂੰ ਬਜਟ ਪੇਸ਼ ਕਰਨਗੇ। ਇਸ ਤੋਂ ਬਾਅਦ, ਅਗਲੇ ਦੋ ਦਿਨਾਂ ਲਈ ਬਜਟ ‘ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਸਰਕਾਰ ਦੇ ਕਾਰਜਕਾਲ ਵਿੱਚ ਸਿਰਫ਼ ਦੋ ਸਾਲ ਬਾਕੀ ਹਨ, ਅਜਿਹੀ ਸਥਿਤੀ ਵਿੱਚ ਸਰਕਾਰ ਬਜਟ ਸੈਸ਼ਨ ਰਾਹੀਂ ਜਨਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇਗੀ।
Previous articleJail ਭੇਜੇ ਗਏ ਕਿਸਾਨ ਲੀਡਰ, ਅੱਜ ਤੋਂ ਖੁੱਲ੍ਹੇਗਾ Khanauri Border, SKM ਨੂੰ ਮੀਟਿੰਗ ਦਾ ਸੱਦਾ
Next articlePunjab Cabinet ਦੀ Meeting ਖ਼ਤਮ, ਬਜਟ ਤੋਂ ਪਹਿਲਾਂ ਕੀਤੀ ਗਈ ਚਰਚਾ

LEAVE A REPLY

Please enter your comment!
Please enter your name here